ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਰੋਪੜ ਦੇ ਨੌਜਵਾਨ ਆਗੂ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਦੀ ਭਾਜਪਾ ਸਰਕਾਰ ਵਲੋਂ ਬੀਤੇ ਦਿਨੀ ਬੇਸ਼ੱਕ ਦਿੱਲੀ ਸੀ ਐਮ ਦਫਤਰ ਅਤੇ ਸਰਕਾਰੀ ਦਫਤਰਾਂ ਵਿੱਚੋਂ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਅਤੇ ਸਹੀਦੇ-ਆਜਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਉਤਾਰ ਦਿੱਤੀ ਗਈ ਹੈ। ਪਰੰਤੂ ਕਰੋੜਾਂ ਬਹੁਜਨਾ ਦੇ ਦਿਲਾਂ ਚੋ ਤੁਸੀਂ ਇਨ੍ਹਾਂ ਮਾਣਮੱਤੇ ਯੋਧਿਆਂ ਨੂੰ ਉਤਾਰ ਨਹੀਂ ਸਕਦੇ। ਇਹ ਦੋਨੋ ਯੋਧੇ ਬਹੁਜਨਾ ਦੇ ਪ੍ਰੇਣਨਾ ਸਰੋਤ ਹਨ। ਇਹ ਦੋਨੋ ਯੋਧੇ ਬਹੁਜਨਾ ਦੇ ਰੋਮ ਰੋਮ ਵਿੱਚ ਸਮਾਏ ਹੋਏ ਹਨ।ਪਰੰਤੂ ਤੁਹਾਡੇ ਵਲੋਂ ਕੀਤੇ ਇਸ ਵਰਤਾਰੇ ਨਾਲ ਤੁਹਾਡੀ ਸੋੜੀ ਸੋਚ ਹੋਰ ਉਜਾਗਰ ਹੋਈ ਹੈ। ਭਾਜਪਾ ਸਰਕਾਰ ਨੂੰ ਤੁਰੰਤ ਇਸ ਕੀਤੇ ਵਰਤਾਰੇ ਦੀ ਪੂਰੀ ਦੁਨੀਆਂ ਵਿੱਚ ਵਸਦੇ ਬਹੁਜਨਾ ਤੋ ਮੁਆਫ਼ੀ ਮੰਗਣੀ ਚਾਹੀਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj