ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਤੇ ਹਮਲਾ ਕਰਨ ਵਾਲੇ ਦੀ ਜਾਂਚ ਕਰੇ ਪੰਜਾਬ ਸਰਕਾਰ:- ਲਿਬਰੇਸ਼ਨ

ਮਾਨਸਾ, (ਸਮਾਜ ਵੀਕਲੀ) (ਜਸਵੰਤ ਗਿੱਲ) ਭਾਜਪਾ ਆਰਐਸਐਸ ਨੂੰ ਮਹਿੰਗਾ ਪਵੇਗਾ। ਲਿਬਰੇਸ਼ਨ ਸੀ ਪੀ ਆਈ ਐਮ ਐਲ ਲਿਬਰੇਸ਼ਨ ਵੱਲੋਂ ਅੰਮ੍ਰਿਤਸਰ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਨੂੰ ਤੋੜ ਕੇ  ਬੇਅਦਬੀ ਕਰਨ ਦੇ ਖ਼ਿਲਾਫ਼ ਰੋਸ਼ ਪ੍ਰਦਰਸਨ ਕੀਤਾ ਗਿਆ। ਰੋਸ਼ ਪ੍ਰਦਰਸਨ ਰਾਹੀਂ ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਬੇ ਅਦਬੀ ਕਰਨ ਵਾਲੇ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕਾਰਜਕਾਰੀ ਜਿਲ੍ਹਾ ਸਕੱਤਰ ਕਾਮਰੇਡ ਵਿਜੈ ਕੁਮਾਰ ਭੀਖੀ ਅਤੇ ਭੀਖੀ ਦੇ ਬ੍ਰਾਂਚ ਸਕੱਤਰ ਕਾਮਰੇਡ ਧਰਮਪਾਲ ਨੀਟਾ ਨੇ ਕਿਹਾ ਕਿ ਪੰਜਾਬ ਅੰਦਰ ਭਾਜਪਾ ਆਰਐਸਐਸ ਦੇ ਪੈਰ ਨਹੀਂ ਲੱਗ ਰਹੇ ਅਤੇ ਨਾਲ ਹੀ ਪੰਜਾਬ ਭਾਜਪਾ ਆਰਐਸਐਸ ਦੇ ਫਿਰਕੂ ਏਜੰਡੇ ਖ਼ਿਲਾਫ਼ ਡਟ ਕੇ ਲੜ ਰਿਹਾ ਹੈ ਦੂਜੇ ਪਾਸੇ ਪੰਜਾਬ ਅੰਦਰ ਭਾਜਪਾ ਆਰਐਸਐਸ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਅਤੇ ਸਿਆਸੀ ਪੈਂਤੜਾ ਖੇਡਦੇ ਹੋਏ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਦੀ ਬੇ ਅਦਬੀ ਕਰਵਾ ਕੇ ਪੰਜਾਬ ਦੀ ਦਲਿਤ ਆਬਾਦੀ ਨੂੰ ਜਨੂਨੀ ਤੌਰ ਭੜਕਾਉਣਾ ਚਾਹੁੰਦੀ ਹੈ ਕਿਉਂਕਿ ਪੰਜਾਬ ਵਿੱਚ ਦਲਿਤ ਆਬਾਦੀ ਜਿਆਦਾ ਹੈ ਪੰਜਾਬ ਵਿੱਚ ਦਲਿਤ ਵੋਟ ਆਪਣੇ ਹੱਕ ਵਿੱਚ ਕਰਨ ਲਈ ਅੰਬੇਦਕਰ ਦੇ ਬੁੱਤਾਂ ਤੇ ਹਮਲੇ ਕਰਵਾ ਕੇ ਪੰਜਾਬ ਵਿੱਚ ਸਿੱਖ ਵਰਸਿਜ ਦਲਿਤ ਕਰਵਾਉਣਾ ਚਾਹੁੰਦੀ ਹੈ ਜਿਸ ਵਿਚ ਭਾਜਪਾ ਦਲਿਤਾਂ ਦੀ ਹਮਦਰਦ ਬਣਕੇ ਪੰਜਾਬ ਨੂੰ ਸਿਆਸੀ ਤੌਰ ਤੇ ਟੁਕੜਿਆਂ ਵਿੱਚ ਵੰਡ ਕੇ ਵੋਟ ਬੈਂਕ ਸਥਾਪਿਤ ਕਰਨ ਲਈ ਤਰਲੋਮਚੀ ਹੈ। ਪੰਜਾਬ ਨੇ ਹੀ ਭਾਜਪਾ ਆਰਐਸਐਸ ਦੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਕੇ ਮੋਟੀ ਫੀਸ ਵਸੂਲ ਕਰਕੇ ਦੇਸ਼ ਅੰਦਰ ਫਿਰਕੂ ਏਜੰਡੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਨੂੰ ਫੇਲ ਕੀਤਾ ਹੈ ਇਸ ਲਈ ਭਾਜਪਾ ਪੰਜਾਬ ਨੂੰ ਹਰ ਹੀਲੇ ਕਾਬੂ ਕਰਨ ਲਈ ਹਰ ਦਾਅ ਖੇਡ ਰਹੀ ਹੈ ਜਿਸ ਦੇ ਪ੍ਰੈਕਟਿਕਲ ਵਜੋਂ ਅੰਮ੍ਰਿਤਸਰ ਵਿਖੇ ਸਿੱਖ ਦਿੱਖ ਵਾਲੇ ਨੌਜਵਾਨ ਤੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਬੇ ਅਦਬੀ ਕਰਵਾ ਕੇ ਸਟੰਟ ਕੀਤਾ ਹੈ। ਇਸ ਤੋਂ ਇਲਾਵਾ ਇਕੱਠ ਨੂੰ ਸਫ਼ਾਈ ਕਰਮਚਾਰੀਆਂ ਦੀ ਯੂਨੀਅਨ ਦੇ ਪ੍ਰਧਾਨ ਹਰਬੰਸ ਸਿੰਘ, ਆਗੂ ਬਣੀਆਂ ਰਾਮ, ਕਰਮਚੰਦ, ਰਜਨੀ, ਬਲਵੀਰ, ਸ਼੍ਰੀਚੰਦ, ਅਨੀਸ਼, ਪੂਰਨ ਸਮਾਓਂ ਆਦਿ ਆਗੂਆਂ ਨੇ ਸੰਬੋਧਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article26 ਜਨਵਰੀ 1950 ਨੂੰ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਇਨਸਾਨੀਅਤ ਵਾਲਾ ਸੰਵਿਧਾਨ ਸਾਨੂੰ ਦਿੱਤਾ –ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ।
Next articleਅਣਪਛਾਤੇ ਲੁਟੇਰੇ ਦਾਤਰ ਦੀ ਨੋਕ ‘ਤੇ ਬਜ਼ੁਰਗ ਨੂੰ ਜਖ਼ਮੀ ਕਰਕੇ ਸੋਨੇ ਦੀਆਂ ਵਾਲੀਆਂ ਤੇ ਪਰਸ ਲੁੱਟ ਕੇ ਫ਼ਰਾਰ