ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਪਿੰਡ ਸੱਲ ਕਲਾਂ ਦੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਵਿੱਚ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਗਿਆ। ਜਿਸ ਵਿੱਚ ਨੰਬਰਦਾਰ ਚਰਨਜੀਤ ਸਿੰਘ ਸੱਲ੍ਹਾਂ ਨੇ ਦੱਸਿਆ ਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀਆਂ ਕੁਰਬਾਨੀਆਂ ਕਰਕੇ ਹੀ ਅੱਜ ਮੰਨੂ ਸਿਮਰਤੀ ਦਾ ਰਾਜ ਭਾਗ ਖਤਮ ਕਰਕੇ ਆਪਣਾ ਸੰਵਿਧਾਨ ਸਰਬੱਤ ਦੇ ਭਲੇ ਵਾਲਾ ਸਭ ਨੂੰ ਬਰਾਬਰਤਾ ਕਿ ਮਰਦ ਔਰਤ ਹੋਵੇ ,ਸਭ ਹੱਕ ਲੈਕੇ ਦੇ ਗਿਆ ਅੱਜ ਅਸੀਂ ਤਾਹੀਓਂ ਤਾਂ ਅਣਖ ਇੱਜਤ ਨਾਲ ਜੀਉਂਦੇ ਹਾਂ ਨਹੀਂ ਤਾਂ ਬਜ਼ੁਰਗਾਂ ਨੂੰ ਪੁੱਛ ਕੇ ਦੇਖੋ ਆਪਣੇ ਸਮਾਜ ਦਾ ਕੀ ਹਾਲ ਸੀ। ਅੱਜ ਫਰਸ਼ਾਂ ਤੋਂ ਉੱਠਕੇ ਅਰਸ਼ਾਂ ਤੱਕ ਜੇਕਰ ਅਸੀਂ ਪਹੁੰਚੇ ਹਾਂ ਤਾਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਕਰਕੇ ਹੀ ਪਹੁੰਚੇ ਹਾਂ। ਇਸ ਮੌਕੇ ਤੇ ਸਾਬਕਾ ਸਰਪੰਚ ਜਗਦੀਸ਼ ਲਾਲ ਦੀਸ, ਪਰਮਜੀਤ ਸਿੰਘ ਘੋਗੀ, ਕੁਲਦੀਪ ਸਿੰਘ ਵਾਲੀਆ ਅਤੇ ਬੱਚੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly