(ਸਮਾਜ ਵੀਕਲੀ)
ਵੰਡ ਕੇ ਛੱਕਣ ਦਾ ਸੀ ਉਹਨਾਂ ਹੋਕਾ ਲਾਇਆ,
ਹੱਥੀਂ ਕਿਰਤ ਕਰਨਾ ਸੀ ਸਾਨੂੰ ਸਿਖਾਇਆ !
ਕਿਸੇ ਦਾ ਨਾ ਮਾਰੋ ਕਦੇ ਹੱਕ ਪਰਾਇਆ ,
ਅੱਜ ਅਸੀਂ ਭਟਕ ਗਏ ਉਸ ਤੋਂ ਪੰਜਾਬੀਉਂ,
ਬਾਬੇ ਨਾਨਕ ਨੇ ਸੀ ਜੋ ਸਾਨੂੰ ਰਸਤਾ ਦਿਖਾਇਆ !
ਅੱਜ ਜ਼ੁਲਮ ਬੜਾ ਹੀ ਕਰਦੇ ਆ ਅਸਾਂ ਧਰਤੀਂ ਰਾਣੀ ਤੇਂ ,
ਅਮਲ ਕਦੇਂ ਨਾ ਕੀਤਾ ਬਾਬੇ ਨਾਨਕ ਦੀ ਬਾਣੀ ਤੇਂ !
ਸੱਚੀਂ-ਸੁੱਚੀਂ ਬਾਣੀ ਚ ਨਾ ਕਦੇਂ ਧਿਆਨ ਲਗਾਇਆ,
ਅੱਜ ਅਸੀਂ ਭਟਕ ਗਏ ਉਸ ਤੋਂ ਪੰਜਾਬੀਉਂ,
ਬਾਬੇ ਨਾਨਕ ਨੇ ਸੀ ਜੋ ਸਾਨੂੰ ਰਸਤਾ ਦਿਖਾਇਆ !
ਬਾਬੇ ਨਾਨਕ ਦੀ ਤੱਕੜੀ ਜਦ ਤੇਰਾਂ-ਤੇਰਾਂ ਤੋਲਦੀ ਆ ,
ਹੰਕਾਰ ਵਿੱਚ ਭਿੱਜੇ ਮਨੁੱਖ ਦੀਆਂ ਉਹ ਅੱਖਾਂ ਖੋਲਦੀ ਆ !
ਅਕਾਲ-ਪੁਰਖ,ਵਾਹਿਗੁਰੂ ਇੱਕ ਹੈ ਇਹ ਸੀ ਦਰਸਾਇਆ ,
ਅੱਜ ਅਸੀਂ ਭਟਕ ਗਏ ਉਸ ਤੋਂ ਪੰਜਾਬੀਉਂ,
ਬਾਬੇ ਨਾਨਕ ਨੇ ਸੀ ਜੋ ਸਾਨੂੰ ਰਸਤਾ ਦਿਖਾਇਆ !
ਵਹਿਮਾਂ-ਭਰਮਾਂ ਵਿੱਚੋ ਸੀ ਸਾਨੂੰ ਬਾਬੇ ਨੇ ਕੱਢਿਆ ,
ਨੱਕ ਰਗੜਣ ਵਾਲਾ ਅਸੀਂ ਕੋਈ ਥਾਂ ਨਹੀਂ ਛੱਡਿਆ !
ਮਨੁੱਖ਼ਤਾ ਦੀ ਸੇਵਾ ਵਾਲਾ ਸਾਨੂੰ ਸੀ ਪਾਠ ਪੜਾਇਆ,
ਅੱਜ ਅਸੀ ਭਟਕ ਗਏ ਉਸ ਤੋਂ ਪੰਜਾਬੀਉਂ,
ਬਾਬੇ ਨਾਨਕ ਨੇ ਸੀ ਜੋ ਸਾਨੂੰ ਰਸਤਾ ਦਿਖਾਇਆ !
ਠੱਗੀਆਂ-ਠੌਰੀਆਂ ਕਰਨੀਆਂ ਤੂੰ ਛੱਡ ਦੇ ਯਾਰਾ ,
ਆਪਣੀ ਕਿਰਤ ਚੋ ਦਸਵੰਧ ਕੱਢ ਕੇ,ਲੋੜਵੰਦ ਦਾ ਬਣ ਸਹਾਰਾ !
ਨਾਮ ਜਪ ਕੇ ,ਆਪਣੇ ਪਾਪਾਂ ਦਾ ਤੂੰ ਕਰ ਲੈ ਸਫ਼ਾਇਆ,
ਅੱਜ ਅਸੀਂ ਭਟਕ ਗਏ ਉਸ ਤੋਂ ਪੰਜਾਬੀਉਂ,
ਬਾਬੇ ਨਾਨਕ ਨੇ ਸੀ ਜੋ ਸਾਨੂੰ ਰਸਤਾ ਦਿਖਾਇਆ
ਬਾਬੇ ਨਾਨਕ ਦੇ “ਰਾਹੁਲ” ਤੂੰ ਸਿਧਾਂਤ ਅਪਣਾ ਲੈ ,
ਗ਼ੁਰਬਾਣੀ ਨਾਲ ਜੁੜ ਕੇ ਜੀਵਨ ਸਫ਼ਲ ਬਣਾ ਲੈ !
ਨਿੰਦਿਆਂ-ਚੁਗ਼ਲੀਆਂ ਵਿੱਚ ਕਿਉਂ ਤੂੰ ਸਮਾਂ ਗਵਾਇਆਂ,
ਅੱਜ ਅਸੀਂ ਭਟਕ ਗਏ ਉਸ ਤੋਂ ਪੰਜਾਬੀਉਂ,
ਬਾਬੇ ਨਾਨਕ ਨੇ ਸੀ ਜੋ ਸਾਨੂੰ ਰਸਤਾ ਦਿਖਾਇਆ
