ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਮੂਸਾਪੁਰ ਰੋਡ ’ਤੇ ਸਥਿਤ ਡੀ. ਏ. ਵੀ. ਸਕੂਲ ਦੇ ਪਿੱਛੇ ਸ਼ਿਰੋਮਣੀ ਭਗਤ ਬਾਬਾ ਨਾਮਦੇਵ ਜੀ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ਿਰੋਮਣੀ ਬਾਬਾ ਨਾਮ ਦੇਵ ਵੇਲਫੇਅਰ ਸੋਸਾਇਟੀ ਵਲੋਂ ਐਤਵਾਰ ਨੂੰ 17ਵਾਂ ਸਲਾਨਾ ਮਹਾਨ ਉਤਸਵ ਅਤੇ ਭੰਡਾਰਾ ਬਾਬਾ ਨਾਮਦੇਵ ਜੀ ਦੇ ਸਥਾਨ ’ਤੇ ਕਰਵਾਇਆ ਗਿਆ । ਸਵੇਰੇ ਨਿਸ਼ਾਨ ਸਾਹਿਬ ਚੜਾਉਣ ਤੋਂ ਬਾਅਦ ਗ੍ਰੰਥੀ ਮਨਜੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਵਲੋ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ । ਉਹਨਾਂ ਨੇ ਸੰਗਤ ਨੂੰ ਦੱਸਿਆ ਕਿ ਸਾਨੂੰ ਪਰਮਾਤਮਾ ਦਾ ਸਿਮਰਣ ਕਰਨਾ ਚਾਹੀਦਾ ਹੈ। ਸਾਨੂੰ ਜਾਤ ਪਾਤ ਤੋ ਉਪਰ ਉਠ ਕੇ ਹਰ ਇੰਸਾਨ ਦੀ ਮੱਦਦ ਕਰਨੀ ਚਾਹੀਦੀ ਹੈ। ਰੱਬ ਦਾ ਨਾਮ ਸਿਮਰਨ ਸੱਭ ਤੋ ਜਰੂਰੀ ਹੈ। ਬਾਬਾ ਨਾਮ ਦੇਵ ਜੀ ਨੇ ਬਾਣੀ ਵਿੱਚ ਮਾਇਆ ਤੋ ਦੂਰ ਰਹਿ ਕੇ ਰੱਬ ਦਾ ਸਿਮਰਨ ਕਰਨ ਲਈ ਪ੍ਰੇਰਿਆ ਹੈ। ਬਾਬਾ ਨਾਮ ਦੇਵ ਜੀ ਦੇ 61 ਸ਼ਬਦ ਅਤੇ 18 ਰਾਗ ਪਵਿਤਰ ਸ਼ਲੋਕ ਬਾਣੀ ਸ਼੍ਰੀ ਗ੍ਰੰਥ ਸਾਹਿਬ ’ਚ ਸੰਕਲਿਤ ਹਨ । ਬਾਬਾ ਨਾਮ ਦੇਵ ਜੀ ਨੂੰ 72 ਵਾਰ ਪਰਮਾਤਮਾ ਦੇ ਦਰਸ਼ਨ ਹੋਏ ਦੱਸੇ ਜਾਂਦੇ ਹਨ । ਉਨਾਂ ਨੇ ਦੱਸਿਆ ਕਿ ਬਾਬਾ ਨਾਮ ਜੀ ਨੂੰ ਜਦੋਂ ਜਾਤ ਪਾਤ ਭੇਦਭਾਵ ਦੇ ਕਾਰਨ ਕਲਪਾਤਾਰ ਮੰਦਰ ਵਿੱਚ ਮੱਥਾ ਟੇਕਣ ਗਏ ਤਾਂ ਉਹਨਾਂ ਨੂੰ ਮੱਥਾ ਨਹੀਂ ਟੇਕਣ ਦਿੱਤਾ ਤਾਂ ਮੰਦਿਰ ਉਨਾਂ ਦੇ ਲਈ ਘੁੰਮ ਗਿਆ ਸੀ । ਉਹਨਾਂ ਨੇ ਕਿਹਾ ਪ੍ਰਰਮਾਤਮਾ ਨੂੰ ਪਾਉਣ ਲਈ ਉਸ ਨਾਲ ਸੱਚੀ ਪ੍ਰੀਤ ਪਾਉਣੀ ਚਾਹੀਦੀ ਹੈ। ਪ੍ਰਵਚਨਾਂ ਦੇ ਬਾਅਦ ਸੰਗਤ ਲਈ ਭੰਡਾਰਾ ਲਗਾਇਆ ਗਿਆ । ਮੌਕੇ ’ਤੇ ਪਿਆਰਾ ਲਾਲ, ਤੀਰਥ ਰਾਮ ਕੈਂਥ, ਬਲਦੇਵ ਕਰਿਸ਼ਨ ਰਿੰਪੀ, ਮਹਿੰਦਰ ਸਿੰਘ ਕੈਂਥ, ਸੰਜੀਵ ਕੈਂਥ, ਵਿਪਨ ਕੁਮਾਰ , ਨਰੇਸ਼ ਕੈਂਥ, ਅਵਤਾਰ ਸੇਠੀ, ਤਿਰਲੋਚਨ ਵਿਰਦੀ, ਵਿਜੈ ਕੁਮਾਰ, ਜਸਵੀਰ ਲਾਲ, ਮਨੀਸ਼ ਬਸਰਾ, ਹਰ, ਆਰਿਆਮਨ, ਦੀਪਕ ਕੁਮਾਰ, ਕਮਲ ਬਸਰਾ, ਸੁਖਦੇਵ ਕੁਮਾਰ, ਅਰਮਾਨ ਬਸਰਾ, ਵਰਿੰਦਰ ਕੁਮਾਰ, ਅੰਸ਼ੁਮਨ, ਆਸ਼ਾ ਰਾਣੀ, ਸੁਮਨ, ਕੁਸੁਮ, ਕਿਰਣ ਰਾਣੀ, ਸੁਨੀਤਾ, ਕੁਲਵਿੰਦਰ ਕੌਰ, ਮਨੋਰਮਾ, ਪਰਤੇਸ਼ ਕੌਰ ਕਰੀਰ, ਅਖਿਲ, ਸਾਹਿਲ ਆਦਿ ਦੇ ਨਾਲ ਭਾਰੀ ਗਿਣਤੀ ਵਿੱਚ ਮਹਿਲਾਵਾਂ ਹਾਜਰ ਰਹੀਆਂ ।
https://play.google.com/store/apps/details?id=in.yourhost.samaj