ਬਾਬਾ ਜਿਉਣਾ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

“ਆ, ਪਾ ਦੇ ਭੈਣਾਂ ਚਾਹ ਤੇਰਾ ਭੋਲੂ ਜੀਂਦਾ ਰਹੇ, ਘੁੱਟ ਚਾਹ ਨਾਲ ਤੈਨੂੰ ਕੀ ਫਰਕ ਪੈਣ ਲੱਗਿਆ”।

ਸੁਭ੍ਹਾ ਸਵੇਰੇ ਇੱਕ ਮੰਗਤੀ ਬਾਬੇ ਜਿਊਣੇ ਦੇ ਬਾਰ ਚ’ ਖੜੀ ਅਸੀਸਾਂ ਦੀਆਂ ਪੰਡਾਂ ਖੋਲ ਰਹੀ ਸੀ, ਇੱਕ ਹੱਥ ਚ’ ਡੋਲੂ ਤੇ ਦੂਜੇ ਹੱਥ ਚ’ ਸੋਟੀ ਫੜੀ, ਇੱਕੋ ਸਾਹ ਲੱਗੀ ਪਈ ਸੀ। ਇਸ ਤੋਂ ਪਹਿਲਾਂ ਵੀ ਬਾਬੇ ਜਿਊਣੇ ਦੇ ਬਾਰ ਚ’ ਇੱਕ ਦੋ ਮੰਗਣ ਵਾਲੇ ਅਸੀਸਾਂ ਦੇ ਢੇਰ ਲਾ ਕੇ ਗਏ ਸਨ, ਜਿਉਣਾ ਅੱਕਿਆ ਪਿਆ ਸੀ ਤੜਕੇ ਤੜਕੇ, ਇੱਕ ਤਾਂ ਬੁਢੇਪਾ ਪੈਨਸ਼ਨ ਨਹੀਂ ਸੀ ਆਈ, ਦੂਜਾ ਰਾਤ ਆਪਣੀ ਘਰ ਵਾਲੀ (ਬੇਬੇ ਜਿਉਣੀ)ਨਾਲ ਲੜ ਕੇ ਹੱਟਿਆ ਸੀ। ਨੂੰਹ ਪੁੱਤ ਅੱਡ ਵਿੱਢ, ਦੋਵੇਂ ਜੀ ਪੈਨਸ਼ਨ ਨਾਲ ਗੁਜ਼ਾਰਾ ਕਰਦੇ ਜਾਂ ਪਿੰਡ ਚ’ ਮਾੜਾ ਮੋਟਾ ਸਰਦਾਰਾਂ ਦੇ ਘਰੇ ਕੰਮ ਕਰਕੇ ਦੁੱਧ ਲੱਸੀ ਲ਼ੈ ਆਉਂਦੇ।

ਜਿਊਣੇ ਨੇ ਬਾਰ ਖੋਲਿਆ, “ਹਾਂ ਕੀ ਗੱਲ ਆ , ਥੋਨੂੰ ਕਿੰਨਿਆਂ ਕ’ ਨੂੰ ਚਾਹ ਪਾਈ ਜਾਈਏ, ਇੱਥੇ ਲੰਗਰ ਲੱਗਿਆਂ,” ਅੱਗੋਂ ਮੰਗਤੀ ਕਹਿਣ ਲੱਗੀ। ਕਰਮਾਂ ਵਾਲਿਆਂ ਤੇਰਾ ਭਲਾ ਹੋਊ, ਪਾ ਖਾਂ ਘੁੱਟ ਚਾਹ ,” ਮੰਗਤੀ ਨੇ ਕੰਧ ਚ’ ਸੋਟੀ ਮਾਰਦੀ ਹੋਈ ਨੇ ਅਗਾਂਹ ਨੂੰ ਤਾਂਘ ਕੇ ਕਿਹਾ, ਜਿਉਣਾ ਬੋਲਿਆ “ਜਾਹ ਜਾਹ ਇੱਥੋਂ, ਅਸੀਂ ਬੁੱਢੇ ਠੇਰੇ ਕੰਮ ਕਰਦੇ ਆ, ਕਦੇ ਮੰਗਦੇ ਨੀਂ ਕਿਸੇ ਕੋਲੋਂ, ਤੂੰ ਨੌਜਵਾਨ ਹੋ ਕੇ ਮੰਗਣ ਤੁਰ ਪਈ,” ਹੈਂ? ਮੰਗਤੀ ਕਹਿਣ ਲੱਗੀ “ਬਾਬਾ ਮੰਗਣਾ ਕਿਹੜਾ ਸੌਖਾ ਕੰਮ ਆ, ਤੂੰ ਇੱਕ ਵਾਰੀ ਮੰਗ ਕੇ ਤਾਂ ਵੇਖ, ਪਹਿਲਾਂ ਆਪਣੇ ਆਪ ਨੂੰ ਮਾਰਨਾ ਪੈਂਦਾ ਫੇਰ ਜਾ ਕੇ ਕਿਤੇ ਖੈਰ ਪੈਂਦੀ ਆ,” ਇਹ ਕਹਿ ਮੰਗਤੀ ਅਗਲੇ ਦਰਵਾਜ਼ੇ ਤੇ ਜਾ ਖੜੀ, ਜਿਊਣੇ ਨੂੰ ਇਸ ਤਰਾਂ ਲੱਗਿਆ ਜਿਵੇਂ ਮੰਗਤੀ ਸੋਟੀ ਕੰਧ ਵਿੱਚ ਨੀ’ ਉਸ ਦੇ ਮਾਰ ਗਈ ਹੋਵੇ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲ਼ ਸੁਸਾਇਟੀ ਪੰਜਾਬ ਦੇ ਸੂਬਾਈ ਡੈਲੀਗੇਟ ਇਜਲਾਸ ‘ਚ 13 ਮੈਂਬਰੀ ਸੂਬਾਈ ਕਾਰਜਕਾਰਣੀ ਦੀ ਹੋਈ ਚੋਣ,
Next articleਕਾਂਡ – ਗਿਆਰਵਾਂ