ਬਾਬਾ ਲੀਡਰ ਸਿੰਘ ਸੈਫਲਾਬਾਦ ਵੱਲੋਂ ਸਾਂਝਾ ਅਧਿਆਪਕ ਦਲ ਪੰਜਾਬ ਦਾ ਸਲਾਨਾ ਕੈਲੰਡਰ ਲੋਕ ਅਰਪਿਤ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)– ਅਧਿਆਪਕ ਵਰਗ ਦੀ ਸਿਰਮੋਰ ਜਥੇਬੰਦੀ ਸਾਂਝਾ ਅਧਿਆਪਕ ਦਲ ਪੰਜਾਬ ਦਾ ਸਲਾਨਾ ਕੈਲੰਡਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਗੁਰਪੁਰਬ ਨੂੰ ਸਾਲ 2025 ਦਾ ਸਮਰਪਿਤ ਕੈਲੰਡਰ ਨੂੰ  ਲੋਕ ਅਰਪਿਤ ਕਰਨ ਦੀ ਰਸਮ ਬਾਬਾ ਲੀਡਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਤੇ ਟਾਹਲੀ ਸਾਹਿਬ ਬਲੇਰਖਾਨਪੁਰ ਵਾਲਿਆਂ ਨੇ ਕੀਤੀ । ਇਸ ਮੌਕੇ ਬੋਲਦਿਆਂ ਉਹਨਾਂ ਅਧਿਆਪਕ ਭਾਈਚਾਰੇ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟ ਕੀਤੀ ਕਿ ਉਹ ਸਰਕਾਰ ਵੱਲੋਂ ਮਿਥੇ ਟੀਚਿਆਂ ਨੂੰ ਹੇਠਲੇ ਪੱਧਰ ਤੇ ਸਫਲਤਾ ਪੂਰਵਕ ਲਾਗੂ ਕਰਨ ਲਈ ਯਤਨ ਕਰਨ ਉਹਨਾਂ ਅਧਿਆਪਕਾਂ ਦੇ ਹੱਕਾਂ ਤੇ ਅਧਿਕਾਰਾਂ ਲਈ ਸਾਂਝਾ ਅਧਿਆਪਕ ਦਲ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਸਾਂਝਾ ਅਧਿਆਪਕ ਦਲ ਪੰਜਾਬ ਦੇ ਜ਼ਿਲ੍ਹਾ ਕਨਵੀਨਰ ਸੁਖਦਿਆਲ ਸਿੰਘ ਝੰਡ ਤੇ ਸਰਦਾਰ ਭਜਨ ਸਿੰਘ ਮਾਨ ਦੀ ਅਗਵਾਈ ਵਿੱਚ ਹੋਏ ਸੰਖੇਪ ਜਿਹੇ ਸਮਾਗਮ ਵਿੱਚ ਬਾਬਾ ਲੀਡਰ ਸਿੰਘ ਜੀ ਨੇ ਸਮੁੱਚੀ ਮਾਨਵਤਾ ਤੇ ਜਥੇਬੰਦੀ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਇਸ ਮੌਕੇ ਸਾਂਝਾ ਅਧਿਆਪਕ ਦਲ ਪੰਜਾਬ ਦੇ ਆਗੂਆਂ ਨੇ ਬਾਬਾ ਲੀਡਰ ਸਿੰਘ ਜੀ ਨੂੰ ਫੁੱਲਾਂ ਦਾ ਗੁਲਦਸਤਾ, ਲੋਈ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਤੇ ਬਾਬਾ ਲੀਡਰ ਸਿੰਘ ਜੀ ਨੇ ਵੀ ਸਮੁੱਚੇ ਦਲ ਦੇ ਮੈਂਬਰਾਂ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਇਸ ਮੌਕੇ ਰਮੇਸ਼ ਕੁਮਾਰ ਭੇਟਾ, ਹਰਦੇਵ ਸਿੰਘ ਖਾਨੋਵਾਲ, ਡਾਕਟਰ ਅਰਵਿੰਦਰ ਸਿੰਘ ਭਰੋਤ, ਮਨੂੰ ਕੁਮਾਰ ਪਰਾਸ਼ਰ , ਕਮਲਜੀਤ ਸਿੰਘ ਮੇਜਰਵਾਲ ,ਵੱਸਣਦੀਪ ਸਿੰਘ ਜੱਜ, ਇੰਦਰਜੀਤ ਸਿੰਘ ਖਹਿਰਾ, ਸੁਖਜਿੰਦਰ ਸਿੰਘ ਢੋਲਨ,ਸੁਰਜੀਤ ਸਿੰਘ ਲਖਨਪਾਲ ,ਅਮਰਜੀਤ ਕਾਲਾ ਸੰਘਿਆ ,ਅਮਰਜੀਤ ਸਿੰਘ ਸੰਧੂ ਚੱਠਾ, ਰਾਜਨਜੋਤ ਸਿੰਘ ਖਹਿਰਾ, ਰਕੇਸ਼ ਸਾਨਿਅਲ, ਅਮਨਦੀਪ ਸਿੰਘ ਵੱਲਣੀ, ਗੁਰਵਿੰਦਰ ਸਿੰਘ ਉੱਚਾਬੇਟ ,ਗੁਰਮੀਤ ਸਿੰਘ ਖਾਲਸਾ ਰੋਸ਼ਨ ਲਾਲ ਸੈਫਲਾਬਾਦ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਘਰ ਦੀ ਇੱਜਤ
Next articleਚਹਿਲ ਫਾਊਂਡੇਸ਼ਨ ਵੱਲੋਂ ਨਵਜਾਤ ਧੀਆਂ ਦੀ ਲੋਹੜੀ ਮਨਾਉਣ ਦਾ ਪ੍ਰੋਗਰਾਮ ਲਗਾਤਾਰ ਜਾਰੀ