ਭੀਖੀ,(ਸਮਾਜ ਵੀਕਲੀ) ( ਕਮਲ ਜਿੰਦਲ) ਬਾਬਾ ਬਚਨਾਂ ਸ਼ੇਖ, ਮਾਈ ਸਰਜੀਤ ਕੌਰ ਅਤੇ ਪੀਰਾਂ ਦੀ ਅਪਾਰ ਕਿਰਪਾ ਸਦਕਾ ਗਿਆਰਵੇਂ ਰੋਜ਼ੇ ਦੀ 21ਵੀਂ ਰੋਸ਼ਨੀ ਤੇ ਬਾਹਰਲੇ ਪੀਰਖਾਨਾ ਭੀਖੀ ਵਿਖੇ ਪੀਰਾਂ ਦੇ ਸ਼ੁਭ ਦੀਵਾਨ ਸਜਾਏ ਗਏ, ਪੀਰਖਾਨੇ ਦੇ ਸੇਵਾਦਾਰ ਬਾਬਾ ਜਗਸੀਰ ਸਿੰਘ ਬਾਵਾ ਨੇ ਦੱਸਿਆ ਕਿ ਸਮੂਹ ਨਗਰ ਦੇ ਸਹਿਯੋਗ ਨਾਲ ਹਰ ਸਾਲ ਪੀਰਾਂ ਦੀ ਗਿਆਰਵੀਂ ਰੋਸ਼ਨੀ ਉੱਪਰ ਪੀਰਖਾਨੇ ਅੰਦਰ ਪੀਰਾਂ ਦੇ ਸ਼ੁਭ ਦੀਵਾਨ ਲਗਾਏ ਜਾਂਦੇ ਹਨ ਅਤੇ ਸਮੂਹ ਸੰਗਤਾਂ ਲਈ ਲੰਗਰ ਭੰਡਾਰਾ ਅਟੁੱਟ ਵਰਤਾਇਆ ਜਾਂਦਾ ਹੈ। ਸ਼ੁਭ ਦੀਵਾਨਾਂ ਵਿੱਚ ਪੀਰਾਂ ਦਾ ਜਸ ਗਾਉਣ ਲਈ ਬਿਰਮਦਾਸ, ਬਿੰਦਰ ਸਮਾਉ, ਰਾਮਪ੍ਰੀਤ ਸਮਾਓ ਐਂਡ ਸਾਜੀ ਨੇ ਪੀਰਾਂ ਦੇ ਸੁੰਦਰ ਸੁੰਦਰ ਜਸ ਗਾਏ ਅਤੇ ਸ੍ਰੀ ਸ੍ਰੀ 108 ਬਾਬਾ ਸੁਖਰਾਜ ਦਾਸ ਭਿਖੀ ਵਾਲਿਆਂ ਵੱਲੋਂ ਬਾਬਾ ਜੀ ਦੇ ਦੀਵਾਨ ਲਗਾਏ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪੀਰਖਾਨੇ ਪਹੁੰਚ ਕੇ ਪੀਰਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj



