HOME ਪਿੰਡ ਲਧਾਣਾ ਉੱਚਾ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ 135ਵਾਂ ਜਨਮ...

ਪਿੰਡ ਲਧਾਣਾ ਉੱਚਾ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ 135ਵਾਂ ਜਨਮ ਦਿਨ ਮਨਾਇਆ

6

ਡਾ ਅਜੇ ਬਸਰਾ ਨੇ ਭਾਸ਼ਨ ਅਤੇ ਰਮੇਸ਼ ਚੌਹਾਨ ਨੇ ਮਿਸ਼ਨਰੀ ਗੀਤਾਂ ਦੀ ਲਗਾਈ ਝੜੀ

ਸ਼ਹੀਦ ਭਗਤ ਸਿੰਘ ਨਗਰ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ):- ਡਾ ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ:) ਲਧਾਣਾ ਉੱਚਾ ਵਲੋਂ ਸਮੂਹ ਗ੍ਰਾਮ ਪੰਚਾਇਤ, ਐਨ ਆਰ ਆਈ ਵੀਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ 135 ਵਾਂ ਜਨਮ ਦਿਨ ਬਹੁਤ ਹੀ ਵਧੀਆ ਢੰਗ ਅਤੇ ਮਿਸ਼ਨਰੀ ਢੰਗ ਨਾਲ ਮਨਾਇਆ ਗਿਆ। ਪ੍ਰੋਗਰਾਮ ਦਾ ਉਦਘਾਟਨ ਹਲਕਾ ਵਿਧਾਇਕ ਡਾ ਸੁੱਖਵਿੰਦਰ ਕੁਮਾਰ ਸੁੱਖੀ ਨੇ ਬਾਵਾ ਸਾਹਿਬ ਨੂੰ ਫੁੱਲ ਭੇਂਟ ਕਰਕੇ ਕੀਤਾ ਅਤੇ ਬਾਵਾ ਸਾਹਿਬ ਜੀ ਦੇ ਜਨਮ ਦਿਨ ਤੇ ਸਮੂਹ ਨਗਰ ਨਿਵਾਸੀਆਂ ਅਤੇ ਸੁਸਾਇਟੀ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ ਅਜੇ ਬਸਰਾ ਸਹਾਇਕ ਸਿਵਲ ਸਰਜਨ ਹੁਸ਼ਿਆਰਪੁਰ ਨੇ ਬਾਬਾ ਸਾਹਿਬ ਦੀ ਸਿਖਿਆ, ਜੀਵਨ ਅਤੇ ਸੰਘਰਸ਼ ਵਾਰੇ ਬਾਬਾ ਸਾਹਿਬ ਦੇ ਪੈਰੋਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਖ਼ਾਸ ਕਰ ਬਾਵਾ ਸਾਹਿਬ ਜੀ ਦਾ ਦੇਸ਼ ਦੀ ਅਜਾਦੀ ਵਿਚ ਰੋਲ, ਸੰਵਿਧਾਨ ਦੇ ਨਿਰਮਾਣ, ਗੋਲ ਮੇਜ਼ ਕਾਨਫਰੰਸਾਂ, ਭੈਣਾਂ ਮਾਤਾਵਾਂ ਦੇ ਹੱਕਾਂ, ਦੋਹਰੀ ਵੋਟ ਦਾ ਅਧਿਕਾਰ ਅਤੇ ਨੂੰ ਹਿੰਦੂ ਕੋਡ ਬਿੱਲ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਬੁਲਾਰੇ ਵਿਜੇ ਮਜਾਰੀ, ਬਸਪਾ ਆਗੂ ਮੱਖਣ ਚੌਹਾਨ ਨੇ ਵੀ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਪੰਜਾਬੀ ਲੋਕ ਗਾਇਕ ਰਮੇਸ਼ ਚੌਹਾਨ ਨੇ ਆਪਣੀ ਬੁਲੰਦ ਆਵਾਜ਼ ਵਿੱਚ ਮਿਸ਼ਨਰੀ ਗੀਤ ਗਾ ਕੇ ਲੋਕਾਂ ਵਿੱਚ ਜਨੂੰਨ ਭਰ ਦਿੱਤਾ।ਇਸ ਤਰ੍ਹਾਂ ਹੀ ਪਿੰਡ ਲਧਾਣਾ ਉੱਚਾ ਦੀ ਬੱਚੀ ਪਲਕ ਰੱਲ੍ਹ ਪੁਤਰੀ ਜਸਪਾਲ ਲਧਾਣਾ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜੀਵਨ ਤੇ ਅਨੋਖੇ ਅੰਦਾਜ਼ ਵਿੱਚ ਚਰਚਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਜਾਗ੍ਰਿਤੀ ਕਲਾ ਮੰਚ ਲਧਾਣਾ ਉੱਚਾ ਦੇ ਛੋਟੇ ਬੱਚਿਆਂ ਨੇ ਵੀ ਖੂਬਸੂਰਤ ਢੰਗ ਨਾਲ ਕੋਰਿਓਗ੍ਰਾਫੀਆਂ ਪੇਸ਼ ਕਰਕੇ ਸਭਨਾਂ ਦਾ ਮਨ ਮੋਹ ਲਿਆ। ਇਸ ਮੌਕੇ ਸੁਸਾਇਟੀ ਪ੍ਰਧਾਨ ਅਮਰਜੀਤ,ਉੱਪ ਪ੍ਰਧਾਨ ਡਾ ਡਾ ਪਰਮਜੀਤ, ਸੀਨੀਅਰ ਵਾਈਸ ਪ੍ਰਧਾਨ ਸੁਰਜੀਤ ਰਾਮ, ਚੇਅਰਮੈਨ ਰਾਮ ਲੁਭਾਇਆ ਜੇ ਈ, ਉੱਪ ਚੇਅਰਮੈਨ ਨਰਿੰਦਰ ਕੁਮਾਰ, ਸਕੱਤਰ ਮਾ ਸਤੀਸ਼ ਕੁਮਾਰ, ਉੱਪ ਸਕੱਤਰ ਬਲਜੀਤ ਕੁਮਾਰ, ਲਖਵਿੰਦਰ ਕੌਰ, ਗੁਰਚਰਨ ਕੌਰ, ਜਸਵਿੰਦਰ ਕੌਰ, ਪੰਚ ਫੂਲਾ ਰਾਣੀ, ਪ੍ਰੈਸ ਸਕੱਤਰ ਜਸਪਾਲ ਰੱਲ, ਵਾਈਸ ਸਕੱਤਰ ਧਰਮਵੀਰ ਲੁਧਾਣਾ, ਕੈਸ਼ੀਅਰ ਕਮਲਜੀਤ, ਹਰਦੀਪ ਕੁਮਾਰ, ਪੰਚ ਲਾਲ ਚੰਦ, ਸਾਬਕਾ ਚੇਅਰਮੈਨ ਹਰਪਾਲ ਸਿੰਘ ਆਦਿ ਵੀ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮਾ ਸਤੀਸ਼ ਕੁਮਾਰ ਵਲੋਂ ਬਾਖੂਬੀ ਅਤੇ ਮਿਸ਼ਨਰੀ ਢੰਗ ਨਾਲ ਨਿਭਾਈ ‌ਗਈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪਾਕਿਸਤਾਨ ਨੇ ਅੱਤਵਾਦੀ ਨੈੱਟਵਰਕ ਦਾ ਵਿਸਤਾਰ ਕੀਤਾ, ਜੈਸ਼-ਏ-ਮੁਹੰਮਦ ਨੇ ਮਹਿਲਾ ਵਿੰਗ ਬਣਾਈ, ਲਸ਼ਕਰ-ਏ-ਤਾਇਬਾ ਨੇ ਸਮੁੰਦਰੀ ਹਮਲੇ ਦੀ ਸਮਰੱਥਾ ਵਧਾਈ; ਰਿਪੋਰਟ ਵਿੱਚ ਖੁਲਾਸਾ ਹੋਇਆ
Next articleਅਣਗਿਣਤ ਤਾਰਿਆਂ ਅਤੇ ਸੂਰਜਾਂ ਦੇ ਬਾਵਜੂਦ, ਪੁਲਾੜ ਹਨੇਰਾ ਕਿਉਂ ਦਿਖਾਈ ਦਿੰਦਾ ਹੈ? ਜਾਣੋ ਕਿ ਦਿਨ ਵੇਲੇ ਅਸਮਾਨ ਨੀਲਾ ਅਤੇ ਰਾਤ ਨੂੰ ਕਾਲਾ ਕਿਉਂ ਹੁੰਦਾ ਹੈ।