ਅਮਰਗੜ੍ਹ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਅਮਰਗੜ੍ਹ ਇਲਾਕੇ ਦੀ ਵਿੱਦਿਆ ਦੇ ਖੇਤਰ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਬਾਬਾ ਗੰਡਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਾਂਗੜੀਆਂ (ਅਮਰਗੜ੍ਹ) ਵੱਲੋਂ ਮਿਤੀ 12 ਫਰਵਰੀ 2026 (ਵੀਰਵਾਰ) ਨੂੰ ਬਾਲ ਮੇਲਾ (ਸੱਜਰੀ ਸਵੇਰ) ਕਰਵਾਇਆ ਗਿਆ। ਜਿਸ ਦੀ ਸ਼ੁਰੂਆਤ ਸਕੂਲ ਦੇ ਡਾਇਰੈਕਟਰ ਮੈਡਮ ਤਾਨੀਆ ਜੈਨ ਨੇ ਸ਼ਮਾ ਰੋਸ਼ਨ ਕਰ ਕੇ ਕੀਤੀ।ਬਾਲ ਮੇਲੇ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਵੱਖ-2 ਤਰ੍ਹਾਂ ਦੇ ਵਿਸ਼ੇਸ਼ ਪ੍ਰੋਗਰਾਮ ਜਿਵੇਂ ਵਿਆਹ ਗੀਤ, ਫੈਸ਼ਨ ਸ਼ੋਅ, ਸਰਪ੍ਰਾਈਜ਼ ਗੇਮਜ਼ ਪੇਸ਼ ਕੀਤੀਆਂ ਗਈਆ। ਇਸ ਤੋਂ ਇਲਾਵਾ ਇਸ ਬਾਲ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਫਨ ਗੇਮਜ਼, ਫੂਡ ਸਟਾਲ, ਵਿਗਿਆਨ ਪ੍ਰਦਰਸ਼ਨੀ ਅਤੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਗਈ। ਇਸ ਮੇਲੇ ਦਾ ਵਿਸ਼ੇਸ਼ ਆਕਰਸ਼ਣ-ਸਾਰਿਆਂ ਲਈ ਐਂਟਰੀ ਮੁਫਤ ਸੀ, ਜਿਸ ਵਿੱਚ ਲੱਕੀ ਡਰਾਅ ਰਾਹੀਂ ਬਹੁਤ ਸਾਰੇ ਇਨਾਮ ਜਿੱਤੇ ਗਏ।ਸਮਾਗਮ ਦੇ ਅੰਤ ਵਿੱਚ ਸਕੂਲ ਦੇ ਪਿੰਸੀਪਲ ਸ੍ਰੀ ਸੋਮ ਪ੍ਰਕਾਸ਼ ਨੇ ਸਭ ਦਾ ਧੰਨਵਾਦ ਕੀਤਾ।ਇਸ ਪ੍ਰੋਗਰਾਮ ਵਿੱਚ ਸਕੂਲ ਪ੍ਰਬੰਧਕ ਨਿਖਿਲ ਜੈਨ, ਪਿੰਸੀਪਲ ਨੀਤੀ ਕੋਚਰ ਪਠਾਨਕੋਟ, ਪਿੰਸੀਪਲ ਗੁਰਜੀਤ ਕੌਰ, ਐਮ.ਸੀ ਜਸਵਿੰਦਰ ਸਿੰਘ ਦੱਦੀ, ਹਰਸ਼ ਸਿੰਗਲ, ਐਮ.ਸੀ ਸ਼ੇਰ ਸਿੰਘ, ਅਰੁਣ ਕੁਮਾਰ, ਸਮੂਹ ਪੱਤਰਕਾਰ ਭਾਈਚਾਰਾ, ਵਾਈਸ ਪ੍ਰਿੰਸੀਪਲ ਜਗਤਾਰ ਸਿੰਘ, ਡਿਪਟੀ ਸੁਪਰਡੰਟ ਕਮਲਜੀਤ ਸਿੰਘ ਸ਼ੇਰਗਿਲ, ਕੋਆਰਡੀਨੇਟਰ ਮਨਪ੍ਰੀਤ ਕੌਰ, ਅਮਨਦੀਪ ਕੌਰ, ਸੰਜੇ ਸਰਮਾਂ ਤੇ ਸਮੂਹ ਸਟਾਫ ਹਾਜਰ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



