ਬਾਬਾ ਫ਼ਰੀਦ ਯੂਨੀਵਰਸਿਟੀ ਸਕਿਉਰਟੀ ਗਾਰਡ ਯੂਨੀਅਨ ਫ਼ਰੀਦਕੋਟ ਨੇ ਦਿੱਤਾ ਮੰਗ ਪੱਤਰ।

ਫ਼ਰੀਦਕੋਟ (ਸਮਾਜ ਵੀਕਲੀ) ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਬਾਬਾ ਫ਼ਰੀਦ ਯੂਨੀਵਰਸਿਟੀ ਸਕਿਉਰਟੀ ਗਾਰਡ ਯੂਨੀਅਨ ਫ਼ਰੀਦਕੋਟ ਵੱਲੋ ਸਹਾਇਕ ਰਜਿਸਟਰਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਹ ਜਾਣਕਾਰੀ ਪ੍ਰੈਸ ਨੂੰ ਯੂਨੀਅਨ ਦੇ ਪ੍ਰਧਾਨ ਲਾਭ ਸਿੰਘ ਮਿਸ਼ਰੀਵਾਲਾ ਵੱਲੋ ਦਿੱਤੀ ਕਿ ਤਕਰੀਬਨ ਛੇ ਸੱਤ ਸਾਲ ਤੋ ਬਾਬਾ ਫ਼ਰੀਦ ਯੂਨਿਵਰਸਿਟੀ ਵੱਲੋ ਸਾਡਾ ਈ.ਪੀ.ਐਫ ਤੇ ਈ.ਐਸ.ਆਈ ਕੱਟਿਆ ਜਾਦਾ ਸੀ।ਪਰ ਯੂਨਿਵਰਸਿਟੀ ਪ੍ਰਸ਼ਾਸਨ ਵੱਲੋ ਨਵੀ ਆਈ ਕੰਪਨੀ “ਪਬਲਿਕ ਸਕਿਉਰਟੀ ਸਰਵਿਸ” ਨੂੰ ਦੇ ਦਿੱਤਾ। ਜਿਸ ਕਰਕੇ ਮੁਲਾਜਮਾਂ ਵਿੱਚ ਰੋਸ ਹੈ।
   ਓਨਾ ਦੱਸਿਆ ਕਿ ਸਾਨੂੰ ਤਕਰੀਬਨ ਸੋਲਾਂ ਸਤਾਰਾਂ ਸਾਲ ਹੋ ਗਏ ਡਿਊਟੀ ਕਰਦਿਆ ਨੂੰ ਬਹੁਤ ਸਾਰੀਆਂ ਕੰਪਨੀਆ, ਸਾਡੇ ਮੁਲਾਜਮਾਂ ਦਾ ਈ.ਪੀ.ਐਫ ਪੈਸਾ ਹੜੱਪ ਕਰ ਗਈਆਂ ਜੋ ਅੱਜ ਤੱਕ ਨਹੀ ਮਿਲਿਆ। ਪਰ ਜਦੋ ਦਾ ਯੂਨੀਵਰਸਿਟੀ ਕੋਲ ਸੀ। ਉਦੋ ਤੋ ਹਰ ਮੁਲਾਜ਼ਮ ਬੇਫਿਕਰ ਸੀ। ਅਸੀ ਯੂਨਿਵਰਸਿਟੀ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਬੇਨਤੀ ਕੀਤੀ ਹੈ । ਸਾਡਾ ਈ.ਪੀ.ਐਫ ਤੇ ਈ.ਐਸ.ਆਈ ਯੂਨਿਵਰਸਿਟੀ ਵੱਲੋ ਕੱਟਿਆ ਜਾਵੇ ਅਤੇ ਸਾਡੇ ਮੰਗ ਗੌਰ ਕੀਤਾ ਜਾਵੇ।
   ਇਸ ਸਮੇ ਸੁਖਪਾਲ ਸਿੰਘ ਜਰਨਲ ਸਕੱਤਰ, ਜਸਵਿੰਦਰ ਸਿੰਘ ਵਿੱਤ ਸਕੱਤਰ, ਪ੍ਰੀਤਮ ਸਿੰਘ ਪ੍ਰੈਸ ਸਕੱਤਰ, ਰਣਜੀਤ ਸਿੰਘ ਗੋਲੇਵਾਲੀ ਸੀਨੀਅਰ ਮੀਤ ਪ੍ਰਧਾਨ , ਸਤਨਾਮ ਸਿੰਘ, ਸਾਈਮਨ ਮਸੀਹ, ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ ਚਮੇਲੀ , ਦੀਪਕ ਕੁਮਾਰ, ਸਰਬਜੀਤ ਸਿੰਘ ਫਿੱਡੇ ਕਲਾਂ, ਵਿਜੈ ਸਰਮਾਂ, ਪ੍ਰਦੀਪ ਭਾਊ ਸੁਪਰਵਾਈਜ਼ਰ, ਰਾਮ ਬਿਲਾਸ, ਨਰਿੰਦਰ ਜੱਜਾ, ਜੋਗਰਾਜ ਸਿੰਘ, ਅਮਨਦੀਪ ਸ਼ਰਮਾਂ, ਕੁਲਦੀਪ ਮਚਾਕੀ ਕਲਾਂ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕੈਨੇਡੀਅਨ ਸੁੱਖਾ ਸਿੰਘ ਬਰਾੜ ਵੱਲੋਂ ਗੋਲਡ ਮੈਡਲ ਨਾਲ ਨਿਵਾਜਿਆ ਜਾਵੇਗਾ ਸ਼ਵਿੰਦਰ ਸਿੰਘ ‘ਭਲੂਰ’
Next articleਇੱਜਤਾਂ ਨੂੰ ਹੱਥ