
ਫ਼ਰੀਦਕੋਟ (ਸਮਾਜ ਵੀਕਲੀ) ਅੱਜ ਅੰਤਰਰਾਸ਼ਟਰੀ ਸੰਤ ਸਮਾਜ (ਰਜਿ) ਵੱਲੋ ਗਰੀਬ ਵਰਗ ਨਾਲ ਸਬੰਧਤ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਸਮੇ ਸਥਾਨ ਗ੍ਰੈਂਡ ਵਿਲਾ ਰਿਜ਼ੋਰਟ ਫ਼ਰੀਦਕੋਟ ਵਿਖੇ ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਵਿਸ਼ਾਲ ਖੂਨਦਾਨ ਕੈਂਪ ਲਗਾਇਆਂ ਗਿਆਂ। ਜਿਸ ਵਿੱਚ ਪਹੁੰਚੀ ਸੰਗਤ ਵੱਲੋ ਵਧ ਚੜ੍ਹ ਕੇ ਖੂਨਦਾਨ ਕੀਤਾ ਗਿਆਂ। ਇਹ ਜਾਣਕਾਰੀ ਪ੍ਰੈਸ ਨਾਲ ਸੁਸਾਇਟੀ ਦੇ ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਵੱਲੋ ਸਾਂਝੀ ਕੀਤੀ ਗਈ। ਓਨਾਂ ਦੱਸਿਆਂ ਕਿ ਸਾਡੀ ਸੁਸਾਇਟੀ ਵੱਲੋ ਪੱਤਰਕਾਰ ਵੀਰਾਂ ਨੂੰ ਸਨਮਾਨਿਤ ਕੀਤਾ ਗਿਆਂ , ਜਿੰਨਾ ਵਿਚ ਹਨ , ਪੱਤਰਕਾਰ ਤੇ ਸਾਹਿਤਕਾਰ ਧਰਮ ਪ੍ਰਵਾਨਾ ਜੀ , ਪੱਤਰਕਾਰ ਰਜਿੰਦਰ ਅਰੋੜਾ ਜੀ ਤੇ ਪੱਤਰਕਾਰ ਰਕੇਸ਼ ਗਰਗ ਜੀ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆਂ। ਇਸ ਸਮੇ ਸੁਸਾਇਟੀ ਦੇ ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਸਿੰਘ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ , ਸਤਨਾਮ ਸਿੰਘ ਖਜਾਨਚੀ ,ਸਹਾਇਕ ਪ੍ਰੈਸ ਸਕੱਤਰ ਵਿਸ਼ਾਲ,ਕਰਨ,ਅਮਨ ਨਵਾਂ ਕਿਲ੍ਹਾ, ਦਵਿੰਦਰ ਮੰਡ ਵਾਲਾ, ,ਸੁਖਮੰਦਰ ਸਿੰਘ ਗੋਲੇਵਾਲਾ, ਮਨੇਜਰ ਜੱਸੀ ਥਾੜਾ,ਜਸਕਰਨ ਫਿੰਡੇ, ਸਾਗਰ,ਬਿੱਲਾ,ਪਾਲਾ ਰੋਮਾਣਾ, ਗੁਰਪਾਲ ਸਿੰਘ ਭੰਡਾਰੀ,ਮਨਜੀਤ ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਖਾਰਾ , , ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ , ਡਾ ਭਲਿੰਦਰ ਸਿੰਘ , ਸਟੋਕ ਮਨੇਜਰ ਸਵਰਾਜ ਸਿੰਘ, , ਅਰਸ਼ ਕੋਠੇ ਧਾਲੀਵਾਲ, ਕਾਲ਼ਾ ਡੋਡ, ਇੰਦਰਜੀਤ ਹਰੀਕੇ, ਉਮਕਾਰ ਹਰੀਕੇ, ਹਰਗੁਣ ਸੇਵਾ ਨਿਭਾਈ ਹਰਪ੍ਰੀਤ ਢਿੱਲਵਾਂ,ਸਹਿਲ ਢਿੱਲਵਾਂ, ਅਕਾਸ਼ਦੀਪ ਅਬਰੋਲ, ਸਾਈਮਨ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj