ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਵਧੀਆ ਸੇਵਾਵਾਂ ਬਦਲੇ ਸਨਮਾਨਿਤ

ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ  55 ਵੀ ਵਾਰ ਖੂਨਦਾਨ ਕਰਨ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ 
ਕਪੂਰਥਲਾ, (ਸਮਾਜ ਵੀਕਲੀ)  (ਕੌੜਾ)- ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਨੂੰ ਸੋਸਾਇਟੀ ਦੁਆਰਾ ਵੱਡੀ ਪੱਧਰ ਤੇ ਖੂਨਦਾਨ ਕਰ ਇਨਸਾਨੀਅਤ ਦੀ ਸੇਵਾ ਕਰਨ ਬਦਲੇ ਸਿਵਲ ਹਸਪਤਾਲ ਕਪੂਰਥਲਾ ਵਿੱਚ ਐੱਸ ਐੱਮ ਓ ਡਾ ਸੰਦੀਪ ਧਵਨ ਦੀ ਅਗਵਾਈ ਹੇਠ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਦੇ ਸੰਸਥਾਪਕ  ਲਖਵਿੰਦਰ ਸਿੰਘ ਨੰਨੜਾ ਨੇ ਆਪਣੀ ਸੋਸਾਇਟੀ ਦੇ ਟੀਮ ਮੈਂਬਰਾਂ ਨਿਰਮਲ ਸਿੰਘ ਜੇ ਈ , ਮਨਦੀਪ ਸਿੰਘ ਮਿੰਟੂ, ਸੋਨੂੰ ਪਾਜੀਆਂ, ਅਮਰਿੰਦਰ ਸਿੰਘ ਟੋਨਾ, ਭੁਪਿੰਦਰ ਸਿੰਘ, ਜੋਗਿੰਦਰ ਸਿੰਘ ਸ਼ੇਰਾਂ, ਆਦਿ
ਦੁਆਰਾ ਸਾਂਝੇ ਤੌਰ ਤੇ ਐੱਸ ਐੱਮ ਓ ਡਾ ਸੰਦੀਪ ਧਵਨ ਵੱਲੋਂ ਜਸਵਿੰਦਰ ਪਾਲ ਸ਼ਰਮਾ ਬਲੱਡ ਤਕਨੀਸ਼ੀਅਨ, ਗੁਰਜੀਤ ਸਿੰਘ ਸਹਾਇਕ ਦੀ ਹਾਜ਼ਰੀ ਵਿੱਚ ਪ੍ਰਾਪਤ ਕੀਤਾ। ਇਹ ਸਨਮਾਨ ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਬੂਲਪੁਰ ਨੂੰ ਪਿਛਲੇ ਦਿਨਾਂ ਵਿੱਚ ਲਗਾਏ ਗਏ ਦੋ ਵੱਡੇ ਖੂਨਦਾਨ ਕੈਂਪਾਂ ਵਿੱਚ  ਵੱਡੀ ਪੱਧਰ ਤੇ ਖ਼ੂਨਦਾਨ
ਕਰਨ ਬਦਲੇ ਦਿੱਤਾ ਗਿਆ ਹੈ। ਜੋ ਕਿ ਜ਼ਿਲ੍ਹੇ ਦੀਆਂ ਵੱਖ ਵੱਖ ਸੋਸਾਇਟੀਆਂ ਵੱਲੋਂ ਦਿੱਤੇ ਖੂਨਦਾਨ ਦੇ ਮੁਕਾਬਲੇ ਸਭ ਤੋਂ ਵੱਧ ਯੂਨਿਟ ਹਨ । ਇਸ ਤੋਂ ਇਲਾਵਾ ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ ਵੱਲੋਂ ਹੁਣ ਤੱਕ ਖ਼ੁਦ 55 ਵਾਰ ਖ਼ੂਨਦਾਨ ਕਰਨ ਬਦਲੇ ਵੀ ਵਿਸ਼ੇਸ਼ ਪ੍ਰਸੰਸਾ ਪੱਤਰ ਦੇ ਕੇ ਐੱਸ ਐੱਮ ਓ ਸੰਦੀਪ ਧਵਨ ਦੁਆਰਾ ਸਨਮਾਨਿਤ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਉਪਰੰਤ ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ ਨੇ ਦੱਸਿਆ ਕਿ ਇਹ ਸਨਮਾਨ ਪਿੰਡ ਬੂਲਪੁਰ ਦੀ ਦਾਨੀ ਸੰਗਤ ਦਾ ਹੈ, ਜੋ ਸੋਸਾਇਟੀ ਨੂੰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਬਾਬਾ ਬੀਰ ਸਿੰਘ ਬਲੱਡ ਡੋਨਰ ਸੋਸਾਇਟੀ ਹੁਣ ਤੱਕ ਸੋਸਾਇਟੀ ਦੇ ਮੈਂਬਰਾਂ ਦੀ ਮਦਦ ਨਾਲ ਆਪਣੇ ਬਲੱਡ ਡੋਨਰ ਨੈੱਟਵਰਕ ਜ਼ਰੀਏ ਹਜ਼ਾਰਾਂ ਜਾਨਾਂ ਬਚਾ ਚੁੱਕੀ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ
ਸੋਸਾਇਟੀ ਇਸੇ ਪ੍ਰਕਾਰ ਹੀ ਆਪਣੀ ਇਸ ਮਨੁੱਖਤਾ ਦੀ ਸੇਵਾ ਜਾਰੀ ਰੱਖੇਗੀ। ਉਹਨਾਂ ਨੇ ਉਕਤ ਸਨਮਾਨ ਤੇ ਸਹਿਯੋਗ ਲਈ ਜਿੱਥੇ ਸਿਵਲ ਹਸਪਤਾਲ ਕਪੂਰਥਲਾ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਉਥੇ ਹੀ ਉਹਨਾਂ ਸੋਸਾਇਟੀ ਦੇ ਖੂਨਦਾਨੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਯੈਲੋਲੀਫ ਇੰਮੀਗ੍ਰੇਸ਼ਨ ਠੱਗੀ ਮਾਮਲੇ ਚ ਐਸ ਐਸ ਪੀ ਸਿਟੀ ਮੋਹਾਲੀ ਨੇ 6 ਜੁਲਾਈ ਤੱਕ ਪੀੜਤਾਂ ਨੂੰ ਇਨਸਾਫ ਦਵਾਉਣ ਦਾ ਦਿੱਤਾ ਭਰੋਸਾ
Next articleਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਹੋਈ, ਸਿੱਖਿਆ ਵਿਭਾਗ ਵਲੋਂ ਵਾਪਸ ਲਈਆਂ ਗ੍ਰਾਂਟਾਂ ਜਲਦ ਜਾਰੀ ਕੀਤੀਆਂ ਜਾਣ -ਝੰਡ ,ਧੰਜੂ