ਇਰਾਨ ਦੇ ਮਿਰਜਾਂ ਨੇ ਜਿੱਤਿਆ ਸ਼ੇਰੇ ਹਿੰਦ ਕੁਸ਼ਤੀ ਖਿਤਾਬ
ਹਕੀਮਪੁਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)ਪੱਤਰਕਾਰ – ਲੰਬੇ ਅਰਸੇ ਬਾਅਦ ਪੂਰੇਵਾਲ ਭਰਾਵਾਂ ਦੀਆਂ ਪੇਂਡੂ ਮਿੰਨੀ ਓਲੰਪਿਕ ਹਕੀਮਪੁਰ ਖੇਡਾਂ ਵੇਖਣ ਦਾ ਮੁੱਖ ਮੌਕਾ ਮਿਲਿਆ । 2 ਮਾਰਚ ਨੂੰ ਮੌਸਮ ਬੜਾ ਬੇਈਮਾਨ ਸੀ ਪਰ ਵਫਾਦਾਰ ਵੀ ਸੀ ਕਿਉਂਕਿ ਕਿਵੇਂ ਨਾ ਕਿਵੇਂ ਠੰਡੇ ਮੌਸਮ ਅਤੇ ਬਰਸਾਤੀ ਮੌਸਮ ਦੇ ਜਰੀਏ ਖੇਡਾਂ ਸਫਲਤਾ ਪੂਰਵ ਨੇਪਰੇ ਚੜ ਗਈਆਂ ।ਗੁਰਜੀਤ ਸਿੰਘ ਪੁਰੇਵਾਲ ਸਾਹਿਬ ਦਾ ਖੇਡਾਂ ਤੇ ਆਉਣ ਲਈ ਸੱਦਾ ਸੀ ਮੈਂ ਆਪਣੇ ਪਰਮ ਮਿੱਤਰ ਹਰਦੀਪ ਸਿੰਘ ਸੈਣੀ ਅਤੇ ਮਨਜਿੰਦਰ ਸਿੰਘ ਇਆਲੀ ਦੇ ਨਾਲ ਹਕੀਮਪੁਰ ਪੁੱਜਿਆ ਮੌਸਮ ਬਹੁਤ ਹੀ ਠੰਡਕ ਵਾਲਾ ਅਤੇ ਬਰਸਾਤ ਸਿਰ ਤੇ ਖੜੀ ਸੀ । ਸਟੇਜ ਤੇ ਸੱਜੇ ਪਾਸੇ ਬਹੁਤ ਹੀ ਵਧੀਆ ਅੰਤਰਰਾਸ਼ਟਰੀ ਪੱਧਰ ਦੀਆਂ ਕੁਸ਼ਤੀਆਂ ਹੋ ਰਹੀਆਂ ਸਨ , ਸਾਹਮਣੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਦੇ ਕਬੱਡੀ ਦੇ ਫਸਵੇਂ ਮੁਕਾਬਲੇ ਹੋ ਰਹੇ ਸਨ ਅਤੇ ਗੁਰੂ ਦੀ ਲਾਡਲੀਆਂ ਫੌਜਾਂ ਟਰੈਕ ਦੇ ਵਿੱਚ ਆਪਣੇ ਘੋੜ ਸਵਾਰੀ ਦੇ ਜੋਹਰ ਵਿਖਾ ਰਹੇ ਸਨ । ਖੇਡਾਂ ਦਾ ਮਾਹੌਲ ਬਹੁਤ ਹੀ ਸੁਹਾਵਣਾ ਸੀ।
ਮਾਸਟਰ ਜੋਗਾ ਸਿੰਘ ਨੇ ਸਾਡੀ ਵਧੀਆ ਆਓ ਭਗਤ ਕੀਤੀ ਅਤੇ ਸੰਤੋਖ ਮੰਡੇਰ ਨੇ ਪਹਿਲਾਂ ਦੀ ਤਰ੍ਹਾਂ ਸਾਡੀਆ ਕਈ ਫੋਟੋ ਖਿੱਚੀਆਂ ਪਰ ਆਮ ਤੌਰ ਤੇ ਮੰਡੇਰ ਸਾਹਿਬ ਦੀਆਂ ਫੋਟੋਆਂ ਮਿਲਦੀਆਂ ਘੱਟ ਹੀ ਹੁੰਦੀਆਂ ਹਨ । ਹੋ ਸਕਦਾ ਐਤਕੀ ਫੇਸ ਬੁਁਕ ਤੇ ਦੇਖਣ ਨੂੰ ਮਿਲ ਜਾਣ। ਸਟੇਜ ਤੋਂ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਆਪਣੇ ਵਧੀਆ ਅੰਦਾਜ਼ ਵਿੱਚ ਕਮੈਂਟਰੀ ਕਰ ਰਿਹਾ ਸੀ ਜਦ ਕਿ ਕਬੱਡੀ ਦੇ ਮੈਦਾਨ ਵਿੱਚ ਗੁਰਪ੍ਰੀਤ ਬੇਰਕਲਾਂ ਅਤੇ ਕੁਸ਼ਤੀਆਂ ਦੇ ਮੈਦਾਨ ਵਿੱਚ ਪੀਆਰ ਸੌਂਧੀ ਦੀ ਆਵਾਜ਼ ਟਣਕ ਦੀ ਸੀ । ਕੁਸ਼ਤੀਆਂ ਦੇ ਮੁਕਾਬਲਿਆਂ ਨੂੰ ਅਸੀਂ ਸਟੇਜ ਤੋਂ ਬੜਾ ਨੇੜੇ ਹੋ ਕੇ ਤੱਕਿਆ ਅਤੇ ਕੁਸ਼ਤੀਆਂ ਦੇਖਣ ਦਾ ਸਵਾਦ ਵੀ ਬੜਾ ਆਇਆ। ਸ਼ੇਰੇ ਹਿੰਦ ਖਿਤਾਬ ਲਈ ਇਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਮੁਕਾਬਲੇ ਵਿੱਚ ਇਰਾਨ ਦੇ ਮਿਰਜਾ ਨੇ ਭਾਰਤੀ ਨੇਵੀ ਦੇ ਦੀਪਕ ਪੂਣੀਆਂ ਨੂੰ ਚਿੱਤ ਕੀਤਾ ਜਦ ਕਿ ਕੁੜੀਆਂ ਦੇ ਵਿੱਚ ਇੱਕ ਵੱਡਾ ਉਲਟ ਫੇਰ ਕਰਦਿਆਂ ਮਹਾਂਭਾਰਤ ਕੇਸਰੀ ਖਿਤਾਬ ਲਈ ਹਰਿਆਣਾ ਦੀ ਕਾਜਲ ਨੇ ਦਿਵਿਆ ਕਕਰਾਨ ਨੂੰ ਹਰਾ ਕੇ 51000 ਹਜਾਰ ਦੀ ਇਨਾਮੀ ਰਾਸ਼ੀ ਵਾਲਾ ਖਿਤਾਬ ਜਿੱਤਿਆ ਇਸੇ ਤਰ੍ਹਾਂ ਭਾਰਤ ਕੁਮਾਰੀ ਖਿਤਾਬ ਲਈ ਹਰਿਆਣਾ ਦੀ ਪੁਸ਼ਪਾ ਨੇ ਪੰਜਾਬ ਦੀ ਸਪਨਾ ਨੂੰ ਹਰਾਇਆ । ਦੂਜੇ ਪਾਸੇ ਕਬੱਡੀ ਦਾ ਇੱਕ ਸੈਮੀਫਾਈਨਲ ਤਾ ਨੇਪੜੇ ਚੜ ਗਿਆ ਸੀ ਬਾਕੀ ਸਾਰਾ ਮੇਲਾ ਮੀਂਹ ਦੀ ਭੇਟ ਹੀ ਚੜ ਗਿਆ । ਕਬੱਡੀ ਦੇਖਣ ਦਾ ਸਵਾਦ ਕਬੱਡੀ ਪ੍ਰੇਮੀਆਂ ਦਾ ਕਿਰਕਰਾ ਹੀ ਹੋ ਗਿਆ । ਬਾਅਦ ਚ ਪਤਾ ਲੱਗਿਆ ਕਿ ਡੀਏਵੀ ਜਲੰਧਰ ਨੂੰ ਕਬੱਡੀ ਦੇ ਵਿੱਚ ਪਹਿਲਾ ਇਨਾਮ ਮਿਲਿਆ ਤੇ ਹਰਜੀਤ ਕਬੱਡੀ ਕਲੱਬ ਸਰੀ ਅਤੇ ਰੋਇਲ ਕਿੰਗ ਯੂਐਸਏ ਨੂੰ ਦੂਜੇ ਨੰਬਰ ਤੇ ਐਲਾਨਿਆ ਗਿਆ । 22,23 ਸ਼ਖਸੀਅਤਾਂ ਦਾ ਸਨਮਾਨ ਵੀ ਹੋਣਾ ਸੀ ਜਿਨਾਂ ਵਿੱਚ ਮੈਂ ਵੀ ਸੀ ਪਰ ਮੇਰੇ ਮੌਕੇ ਤੋਂ ਗੋਲਡ ਮੈਡਲਿਸਟ ਐਥਲੀਟ ਤਜਿੰਦਰ ਪਾਲ ਸਿੰਘ ਤੂਰ , ਕਬੱਡੀ ਦੇ ਵੱਡੇ ਮਹਾਰਥੀ ਤਾਰਾ ਸਿੰਘ ਘਣਗਸ਼, ਖੇਡ ਲੇਖਕ ਸਰਬਾ ਦਿਉਲ਼ ਦਾ ਸਨਮਾਨ ਹੋਇਆ ਸੀ। ਆਸ ਕਰਦੇ ਹਾਂ ਕਿ ਬਾਕੀ ਸ਼ਖਸੀਅਤਾਂ ਦਾ ਵੀ ਵਧੀਆ ਅਤੇ ਨਿਵੇਕਲਾ ਸਨਮਾਨ ਹੋਇਆ ਹੋਵੇਗਾ ।ਬਾਕੀ ਕਬਁਡੀ ਦੇ ਨਤੀਜੇ ਇਸਤਰਾਂ ਸਨ । ਫਸਟ ਟੀਮ #ਖੀਰਾਂਵਾਲ +ਸੂਸਾ 81,000
ਸੈਕਿੰਡ ਟੀਮ#ਲਿੱਤਰਾਂ 61,000
ਬੈਸਟ ਰੇਡਰ#ਫਰਿਆਦ_ਭਗਵਾਨਪੁਰ 12 ਕਬੱਡੀਆਂ 12 ਅੰਕ
ਬੈਸਟ ਜਾਫੀ#ਜਾਮਾ_ਦੇਸਲਾ 09 ਟੱਚ 04 ਜੱਫ਼ੇ
ਬੈਸਟਾ ਨੂੰ 11000-11000 ਸੀ #ਕੁਮੈਟਰੀਪ੍ਰੋ ਮੱਖਣ ਸਿੰਘ, ਮਨਜੀਤ ਸਿੰਘ ਕੰਗ #ਕਰਮਦੀਨ ਚੱਕ ਸਾਬੂ,ਬਲਜਿੰਦਰ ਘੁੰਮਣ, ਬੀਰਾ ਰੈਲਮਾਜਰਾ, ਰਁਸ਼ਾਕਸੀ ਵਿਁਚ ਬੁਰਜ ਦੋਨਾ ਪਹਿਲੇ ਸਥਾਨ ਤੇ, ਸ਼ੰਕਰ ਦੂਜੇ ਨੰਬਰ ਤੇ ਰਿਹਾ।ਬਾਕੀ ਖੇਡਾਂ ਦੀ ਕਾਮਯਾਬੀ ਦਾ ਮੁੱਖ ਧੁਰਾ ਗੁਰਜੀਤ ਸਿੰਘ ਪੁਰੇਵਾਲ ਭਾਜੀ ਸਨ । ਪ੍ਰਿੰਸੀਪਲ ਸਰਵਨ ਸਿੰਘ ਢੁੱਡੀਕੇ ਹੋਰਾਂ ਦੀ ਗੈਰ ਹਾਜ਼ਰੀ ਕਾਫੀ ਰੜਕ ਰਹੀ ਸੀ। ਇਸ ਤੋਂ ਇਲਾਵਾ ਮਾਸਟਰ ਜੋਗਾ ਸਿੰਘ, ਸੁਖਵਿੰਦਰ ਸਿੰਘ ਸ਼ੇਰ ਗਿੱਲ ਅਮਰੀਕਾ ਵਾਲੇ, ਕੁਲਦੀਪ ਸਿੰਘ ਸ਼ੇਰ ਗਿੱਲ, ਅਮਨ ਸਿੰਘ ਟਿਵਾਣਾ, ਬਲਕਾਰ ਸਿੰਘ ਜੋਹਲ ਰਵਿੰਦਰ ਸਿੰਘ ਚਾਹਲ , ਮੇਜਰ ਸਿੰਘ ਨੱਤ, ਸੁਰਜੀਤ ਸਿੰਘ ਨਁਤ ,ਟੁੱਟ ਬਰਦਰਜ ਅਮਰੀਕਾ ਵਾਲੇ ,ਕਲਤਾਰ ਸਿੰਘ ਪੁਰੇਵਾਲ ਅਵਤਾਰ ਸਿੰਘ ਪੁਰੇਵਾਲ ਅਤੇ ਹੋਰ ਦੋਸਤ ਮਿੱਤਰ ਵੱਡੇ ਸਹਿਯੋਗੀ ਜਿਨਾਂ ਦੀ ਸੂਚੀ ਕਾਫੀ ਲੰਬੀ ਆ ,ਸਾਰਿਆਂ ਨੇ ਹੀ ਤਨ ਮਨ ਧਨ ਨਾਲ ਪੁਰੇਵਾਲ ਖੇਡਾਂ ਨੂੰ ਕਾਮਯਾਬ ਕਰਨ ਆਪਣਾ ਰੋਲ ਨਿਭਾਇਆ । ਪੂਰੇਵਾਲ ਪੇਂਡੂ ਮਿਨੀ ਓਲੰਪਿਕ ਹਕੀਮਪੁਰ ਖੇਡਾਂ ਤੇ ਬਹੁਤ ਹੀ ਪੈਸਾ ਖਰਚ ਹੋਇਆ ਅਤੇ ਬਹੁਤ ਹੀ ਨਾਮੀ ਪੱਧਰ ਤੇ ਖਿਡਾਰੀ ਆਏ ਪਰ ਜੋ ਵੱਡੀ ਘਾਟ ਇਹ ਸੀ ਕਿ ਕੌਮੀ ਅਤੇ ਅੰਤਰਰਾਸ਼ਟਰੀ ਮੀਡੀਏ ਕੋਈ ਵੀ ਪੱਤਰਕਾਰ ਕਵਰੇਜ ਕਰਨ ਨਹੀਂ ਆਇਆ । ਕਿਉਂਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਦੀ ਨੈਸ਼ਨਲ ਪੱਧਰ ਤੇ ਮੀਡੀਆ ਕਵਰੇਜ ਬਹੁਤ ਜਰੂਰੀ ਹੈ। ਸਟੇਡੀਅਮ ਵਿੱਚ ਰੰਗ ਰੋਗਨ ਦੀ ਵੀ ਘਾਟ ਦਿਸੀ । ਬਾਕੀ ਅਨਸਾਸਨ ਦੀਆਂ ਤਾਂ ਸਾਰੇ ਹੀ ਪੇਂਡੂ ਖੇਡ ਮੇਲਿਆਂ ਤੇ ਧੱਜੀਆਂ ਉੱਡੀਆਂ ਹੁੰਦੀਆਂ ਹਨ । ਸਾਡੇ ਰਾਜਸੀ ਆਗੂਆਂ ਨੂੰ ਪਤਾ ਨਹੀਂ ਕੀ ਸੱਪ ਸੁੰਘ ਜਾਂਦਾ ਕਿ ਉਹ ਇਦਾਂ ਦੇ ਮਹਾਨ ਖੇਡ ਮੇਲਿਆਂ ਤੇ ਵੀ ਨਹੀਂ ਪਹੁੰਚਦੇ ਹਨ । ਕੁੱਲ ਮਿਲਾ ਕੇ ਪੁਰੇਵਾਲ ਹਕੀਮਪੁਰ ਓਲੰਪਿਕ ਖੇਡਾਂ ਇੱਕ ਨਵਾਂ ਸੁਨੇਹਾ ਅਤੇ ਇੱਕ ਨਵੀਂ ਸੇਧ ਦਿੰਦੀਆਂ ਹੋਈਆਂ ਬਰਸਾਤੀ ਮੌਸਮ ਵਿੱਚ ਵੀ ਧੂਮ ਧੜੱਕੇ ਨਾਲ ਸਮਾਪਤ ਹੋਈਆਂ । ਗੁਰਜੀਤ ਸਿੰਘ ਪੁਰੇਵਾਲ ਅਤੇ ਪੁਰੇਵਾਲ ਪਰਿਵਾਰ ਇਹਨਾਂ ਖੇਡਾਂ ਦੀ ਸਫਲਤਾ ਬਦਲੇ ਵਧਾਈ ਦਾ ਹੱਕਦਾਰ ਹੈ । ਗੁਁਡ ਲੱਕ ਪਰਮਾਤਮਾ ਪੁਰੇਵਾਲ ਖੇਡਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਅਤੇ ਵੱਡੀਆਂ ਤਰੱਕੀਆਂ ਦੇਵੇ। ਮੇਰੀ ਤਾਂ ਇਹੋ ਦੁਆ ਹੈ । ਰੱਬ ਰਾਖਾ ! ਜਗਰੂਪ ਸਿੰਘ ਜਰਖੜ ਖੇਡ ਲੇਖਕ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly