ਬੀ.ਐਸ.ਸੀ. ਨਾਨ-ਮੈਡੀਕਲ ਭਾਗ ਤੀਜਾ ਦੇ ਨਤੀਜਿਆਂ ‘ਚ ਮਿੱਠੜਾ ਕਾਲਜ ਨੇ ਮਾਰੀਆਂ ਮੱਲਾਂ

ਕਪੂਰਥਲਾ , (ਸਮਾਜ ਵੀਕਲੀ) (ਕੌੜਾ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਸਾਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ ਦੀ ਕੜੀ ਤਹਿਤ  ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦਾ ਬੀ.ਐਸ.ਸੀ. ਨਾਨ-ਮੈਡੀਕਲ ਭਾਗ-ਤੀਜਾ ਦਾ ਨਤੀਜਾ (ਮਈ-  ਜੂਨ 2024) ਹਮੇਸ਼ਾ ਦੀ ਤਰ੍ਹਾਂ ਹੀ ਸ਼ਾਨਦਾਰ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸਖਤ ਮਿਹਨਤ ਕਰਦਿਆ ਹੋਇਆ ਬਹੁਤ ਹੀ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਪ੍ਰੀਖਿਆ ਪਾਸ ਕੀਤੀ। ਉਨ੍ਹਾਂ ਦੱਸਿਆ ਕਿ ਵਿਦਿਆਰਥਣ ਅਵਨੀਤ ਕੌਰ ਨੇ 82.2% ਅੰਕ ਹਾਸਲ ਕਰਦਿਆਂ ਯੂਨੀਵਰਸਿਟੀ ਵਿੱਚ ਵਿਚਾਰ ਵਟਾਂਦਰਾ  ਵਿੱਚ ਹਾਸਿਲ ਕੀਤੀ ਹੈ।ਵਿਦਿਆਰਥਣ  ਮਾਨਸੀ  ਸ਼ਰਮਾ ਨੇ 71% ਅੰਕ ਹਾਸਲ ਕਰਕੇ ਦੂਜਾ ਅਤੇ ਵਿਦਿਆਰਥਣ ਜਸਬੀਰ ਕੌਰ ਨੇ 66% ਅੰਕ ਪ੍ਰਾਪਤ ਕਰ ਕੇ ਕਾਲਜ ਵਿੱਚ ਤੀਜਾ ਸਥਾਨ ਹਾਸਿਲ ਕੀਤਾ l
ਕਾਲਜ ਦੇ ਸਾਇੰਸ ਵਿਭਾਗ ਦੇ ਮੁਖੀ ਡਾਕਟਰ ਪਰਮਜੀਤ ਕੌਰ ਜੀ ਨੇ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਆਰਥੀਆ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਖਿਆ ਕਿ ਉਹ ਆਪਣੇ ਉੱਜਲ ਭਵਿੱਖ ਲਈ ਇੰਜ ਹੀ ਆਪਣੀ ਮਿਹਨਤ ਨੂੰ ਜਾਰੀ ਰੱਖਣl
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਰ ਸੀ ਐਫ ਇੰਪਲਾਈਜ ਯੂਨੀਅਨ ਨੇ ਪ੍ਰਸ਼ਾਸਨ ਨਾਲ ਪੀ ਐਨਐਮ ਦੀ ਮੀਟਿੰਗ ਕੀਤੀ,ਮੁਲਾਜ਼ਮਾਂ ਅਤੇ ਫੈਕਟਰੀ ਦੇ ਹਿੱਤ ਵਿੱਚ ਲਏ ਗਏ ਕਈ ਅਹਿਮ ਫੈਸਲੇ -ਸਰਵਜੀਤ ਸਿੰਘ
Next articleਨਵਿਆਂ ਕਾਨੂੰਨਾਂ ਬਾਰੇ ਸ਼ੰਕੇ