ਬੀ ਜੇ ਪੀ ਦਾ ਬਿਸਤਰਾ ਗੋਲ ਕਰਕੇ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਵਿੱਚ ਬਣੇਗੀ – ਕਾਮਿਲ ਅਮਰ ਸਿੰਘ

ਚੋਣ ਜਲਸੇ ਨੇ ਧਾਰਿਆ ਰੈਲੀ ਦਾ ਰੂਪ 
ਰਾਏਕੋਟ, (ਸਮਾਜ ਵੀਕਲੀ) ( ਗੁਰਭਿੰਦਰ ਗੁਰੀ  ) ਦੇਸ਼ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਵਾਲੀ ਇੰਡੀਆ ਗਠਜੋੜ ਦੀ  ਬਣਨ ਜਾ ਰਹੀ ਹੈ। ਅਤੇ ਭਾਜਪਾ ਦਾ ਬਿਸਤਰਾ ਗੋਲ ਹੋਣਾ ਤੈਅ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ  ਕਾਮਿਲ ਅਮਰ ਸਿੰਘ ਨੇ ਸਥਾਨਕ ਵਾਰਡ ਨੰਬਰ 2 ਵਿੱਚ ਈਦਗਾਹ ਰੋਡ ਪ੍ਰੀਤ ਨਗਰ ਵਿਖੇ ਰੱਖੇ ਗਏ ਇੱਕ ਚੋਣ ਜਲਸੇ ਵਿੱਚ ਜੁੜੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਕਾਮਿਲ ਅਮਰ ਸਿੰਘ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋ ਉਮੀਦਵਾਰ ਆਪਣੇ ਪਿਤਾ ਡਾ. ਅਮਰ ਸਿੰਘ ਦੇ ਹੱਕ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਲਈ ਲਾਮਬੱਧ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਦੀ ਅਗਵਾਈ ਵਿੱਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਲਈ ਰਾਏਕੋਟ ਹਲਕੇ ਦੇ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਵੀ ਡਾ. ਅਮਰ ਸਿੰਘ ਨੂੰ ਵੱਡੇ ਫਰਕ ਨਾਲ ਚੋਣ ਜਿਤਾ ਕੇ ਮੁੜ ਸੰਸਦ ਵਿੱਚ ਭੇਜਣ ਤਾਂ ਜੋ ਹਲਕੇ ਦੇ ਰੁਕੇ ਹੋਏ ਵਿਕਾਸ ਨੂੰ ਮੁੜ ਤੋਂ ਲੀਹਾਂ ’ਤੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਵਿਕਾਸ ਕੰਮ ਪੂਰੀ ਤਰਾਂ ਠੱਪ ਪਏ ਹਨ  ਅਤੇ ਲੋਕ ਆਪ ਸਰਕਾਰ ਨੂੰ ਚੁਣ ਕੇ ਪਛਤਾ ਰਹੇ ਹਨ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੀਮਤੀ ਵੋਟ ਡਾ. ਅਮਰ ਸਿੰਘ ਦੇ ਹੱਕ ’ਚ ਪਾਉਣ।  ਸਮਾਗਮ ਦੇ ਅੰਤ ’ਚ ਵਾਰਡ ਦੇ ਕੌਂਸਲਰ ਮੁਹੰਮਦ ਇਮਰਾਨ ਖਾਨ ਅਤੇ ਸੀਨੀਅਰ ਕਾਂਗਰਸੀ ਆਗੂ ਕੇ.ਕੇ.ਸ਼ਰਮਾਂ ਵਲੋਂ ਵਾਰਡ ਵਾਸੀਆਂ ਦਾ ਵੱਡੀ ਗਿਣਤੀ ਵਿੱਚ ਸਮਾਗਮ ’ਚ ਪੁੱਜਣ ਲਈ ਧੰਨਵਾਦ ਕੀਤਾ।
                                    ਚੋਣ ਜਲਸੇ ਵਿੱਚ ਹੋਰਨਾਂ ਤੋਂ ਇਲਾਵਾ ਨਾਲ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ , ਸ਼ਹਿਰੀ ਪ੍ਰਧਾਨ ਗੁਰਜੰਟ ਸਿੰਘ ਜੰਟਾ, ਵਿਨੋਦ ਜੈਨ (ਪੁਜਾਰੀ ਫੀਡ), ਜੋਗਿੰਦਰਪਾਲ ਜੱਗੀ ਮੱਕੜ, ਕੌਂਸਲਰ ਸ਼੍ਰੀਮਤੀ ਰਣਜੀਤ ਕੌਰ, ਕੌਂਸਲਰ ਉਮਾ ਰਾਣੀ, ਕੌਂਸਲਰ ਕਮਲਜੀਤ ਵਰਮਾ, ਕੌਂਸਲਰ ਰਜਿੰਦਰ ਸਿੰਘ ਰਾਜੂ, ਕੌਂਸਲਰ ਗੁਰਦਾਸ ਮਾਨ,  ਕੌਂਸਲਰ ਬਲਜਿੰਦਰ ਸਿੰਘ ਰਿੰਪਾ, ਕੌਂਸਲਰ ਇਮਰਾਨ ਖਾਨ, ਨੰਬਰਦਾਰ ਅਮਰਜੀਤ ਸਿੰਘ, ਗੁਰਦਿਆਲ ਸਿੰਘ ਗਿਆਨੀ,  ਕੇ ਕੇ ਸ਼ਰਮਾ,  ਵਿਨੋਦ ਜੈਨ ਰਾਜੂ, ਅਮਰਜੀਤ ਸਿੰਘ ਨੰਬਰਦਾਰ, ਪੂਰਨ ਸਿੰਘ ਸਪਰਾ, ਮੰਗਤ ਰਾਏ ਬਾਂਸਲ, ਰਾਜਨ ਸੱਭਰਵਾਲ, ਸੁਮਨਦੀਪ ਸਿੰਘ ਦੀਪਾ, ਵਿਨੋਦ ਕਤਿਆਲ, ਬਿਕਰਮਜੀਤ ਬਾਂਸਲ, ਰਜਿੰਦਰ ਗੋਇਲ ਟਿੰਕਾ, ਨੀਲ ਕਮਲ ਸ਼ਰਮਾਂ, ਰਾਜੇਸ਼ ਮਹੰਤ, ਅਮਨ ਬੰਮਰਾ, ਨਰੇਸ਼ ਸ਼ਰਮਾਂ, ਓਮ ਦੱਤ ਸ਼ਰਮਾਂ, ਮੇਜਰ ਸਿੰਘ ਗਿੱਲ, ਮਲਕੀਤ ਸਿੰਘ, ਮੁਲਖਰਾਜ ਸਿੰਘ ਜੱਸਾ, ਬਲਜਿੰਦਰ ਸਿੰਘ ਦੀਪਾ, ਸਤਪਾਲ ਸਿੰਘ ਸੱਤਾ, ਸਾਬਕਾ ਕੌਂਸਲਰ ਹਰਵਿੰਦਰ ਸਿੰਘ ਬਿੱਟੂ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਨਰਾਇਣ ਦੱਤ, ਸੁਰੇਸ਼ ਗਰਗ, ਡਾ. ਰਾਜੇਸ਼ ਗੋਇਲ, ਤਲਵਿੰਦਰ ਸਿੰਘ ਜੱਸਲ, ਬਲਜਿੰਦਰ ਸਿੰਘ ਗਰੇਵਾਲ, ਮੱਖਣ ਗੋਇਲ, ਕਾਕਾ , ਬੰਟੀ ਮਿਸਤਰੀ, ਅਮਿ੍ਰਤ ਸਿੰਘ, ਗੱਗੀ ਰਾਏਕੋਟ, ਹਰਪ੍ਰੀਤ ਸਿੰਘ ਮਾਡਲ, ਅਮਰੀਕ ਸਿੰਘ, ਗੋਰਾ ਰਾਏਕੋਟ, ਜੱਗਾ ਰਾਏਕੋਟ, ਮੁਹੰਮਦ ਅਸ਼ਰਫ, ਗੁਰਨਾਮ ਸਿੰਘ,  ਸੁਸ਼ੀਲ ਕੁਮਾਰ ਸ਼ੀਲਾ, ਜਗਪ੍ਰੀਤ ਸਿੰਘ ਵਿਰਕ, ਅਨਿਲ ਕੁਮਾਰ ਅੱਗਰਵਾਲ , ਵਿੱਕੀ ਡੀ ਜੇ, ਬਾਬਾ ਨੱਛਤਰ ਸਿੰਘ, ਅਮਰੀਕ ਸਿੰਘ, ਗੁਲਸ਼ਨ ਮਿੱਤਲ, ਵਿਨੋਦ ਕਤਿਆਲ, ਕੇਵਲ ਕ੍ਰਿਸ਼ਨ, ਵਿਨੋਦ ਖੁਰਮੀ, ਧਨਪੱਤ ਰਾਏ,ਪ੍ਰੋਫੈਸਰ ਬਰਾੜ ਸਾਹਿਬ ਡਾਕਟਰ ਸੁਰਿੰਦਰ, ਗਗਨਦੀਪ ਸਿੰਘ, ਕਾਕਾ ਹਜ਼ੂਰੀ, ਸਵਰਨਜੀਤ ਕੌਰ, ਕਿਰਨਦੀਪ ਕੌਰ, ਬਿਨਾ ਰਾਣੀ, ਰੇਸ਼ਮ ਕੌਰ, ਮਨਜੀਤ ਕੌਰ, ਪਲਵਿੰਦਰ ਕੌਰ, ਸੋਨੀ, ਪਰਮਜੀਤ ਕੌਰ, ਰਾਣੀ, ਕੁਲਵੰਤ ਕੌਰ, ਕੁਲਵਿੰਦਰ ਕੌਰ,ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਕਪੂਰਥਲਾ ਜ਼ਿਲ੍ਹਾ ਕਮੇਟੀ ਦੀ ਚੋਣ ਹੋਈ
Next articleਲੋਕ ਸਭਾ ਚੋਣਾਂ ਮੌਕੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਮੋਦੀ ਹਕੂਮਤ ਦੇ ਫ਼ਿਰਕੂ ਫਾਸ਼ੀਵਾਦ ਦੇ ਏਜੰਡੇ ਖ਼ਿਲਾਫ਼ ਦੱਧਾਹੂਰ ਅਤੇ ਕਾਲਸਾਂ ਵਿੱਚ ਚੇਤਨਾ ਮੀਟਿੰਗਾਂ