ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਵਾਤਾਵਰਨ ਦੀ ਸੁਰੱਖਿਆ ਮੁਹਿੰਮ ਤਹਿਤ ਸਮਾਜ ਸੇਵੀ ਸੰਸਥਾ ਬੀਸੀਐਸ ਵਲੋਂ ਮਿਥੇ ਟੀਚੇ ਮੁਤਾਬਿਕ ਪਿੰਡਾਂ/ਸ਼ਹਿਰਾਂ ਦੀਆਂ ਜਨਤਕ ਥਾਵਾਂ ਤੇ ਪੌਦੇ ਲਗਾਉਣ ਵਿੱਚ ਯਤਨਸ਼ੀਲ ਹੈ।
ਏਸੇ ਮੁਹਿੰਮ ਤਹਿਤ ਸਮਾਜਿਕ ਜਿੰਮੇਵਾਰੀ ਦੀ ਪੂਰਤੀ ਲਈ ਬੀਸੀਐਸ ਦੇ ਸਰਗਰਮ ਵਲੰਟੀਅਰ ਅਰੁਨਵੀਰ ਅਟਵਾਲ ਨੇ ਆਪਣਾ ਜਨਮ ਦਿਨ ਪੌਦੇ ਲਗਾ ਕੇ ਮਨਾਇਆ।
ਯਾਦ ਰਹੇ ਕਿ ਅਰੁਨਵੀਰ 8 ਸਾਲ ਦੀ ਉਮਰ ਤੋਂ ਪੌਦੇ ਲਗਾ ਕੇ ਵਾਤਾਵਰਨ ਸੁਰੱਖਿਆ ਵਿੱਚ ਯੋਗਦਾਨ ਦੇ ਰਿਹਾ ਹੈ।
ਖੁਸ਼ੀ ਵਾਲੀ ਗੱਲ ਇਹ ਕੇ ਸੰਸਥਾ ਦੀ ਰੁੱਖ ਲਗਾਓ,ਜੀਵਨ ਬਚਾਓ ਮੁਹਿੰਮ ਨੂੰ ਆਮ ਲੋਕਾਂ ਦਾ ਭਰਵਾਂ ਹੁੰਘਾਰਾ ਮਿਲ ਰਿਹਾ ਹੈ।
ਰੁੱਖ ਲਗਾਉਣ ਦੀ ਮੁਹਿੰਮ ਨੂੰ ਅੱਗੇ ਤੋਰਦਿਆਂ ਸੰਸਥਾ ਦੇ ਪ੍ਰਧਾਨ ਵਾਤਾਵਰਨ ਪ੍ਰੇਮੀ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਪੁਲਿਸ ਚੌਕੀ ਭੁਲਾਣਾ ਦੇ ਚੌਗਿਰਦੇ ਵਿੱਚ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ।
ਸਮਾਜ ਦੀ ਸੁਰੱਖਿਆ ਦਾ ਜਿੰਮਾ ਨਿਭਾਅ ਰਹੇ ਪੁਲਿਸ ਚੌਕੀ ਭੁਲਾਣਾ ਦੇ ਇੰਚਾਰਜ ਪੂਰਨ ਚੰਦ ਹੋਰੀਂ ਸਮਾਜ ਸੇਵੀ ਸੰਸਥਾ ਬੀਸੀਐਸ ਸੰਸਥਾ ‘ਰੁੱਖ ਲਗਾਓ ਧਰਤ ਬਚਾਓ’ ਮੁਹਿੰਮ ਦਾ ਹਿੱਸਾ ਬਣੇ ਅਤੇ ਲਗਾਏ ਜਾ ਰਹੇ ਬੂਟਿਆਂ ਨੂੰ ਪਾਲਣ ਦੀ ਵੀ ਜਿੰਮੇਵਾਰੀ ਲਈ।
ਇਸ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਲਈ ਵੱਡੇ ਉਪਰਾਲਿਆਂ ਦੀ ਲੋੜ ਹੈ।ਸਥਾਨਿਕ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਾਤਾਵਰਨ ਪ੍ਰੇਮੀ ਜੋਗਾ ਸਿੰਘ ਅਟਵਾਲ ਨੇ ਕਿਹਾ ਕੇ ਨੂੰ ਹਰਿਆ ਭਰਿਆ ਕਰਨ ਲਈ ਸੰਸਥਾ ਵਲੋਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ।
ਉਨਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਤੇ ਗਰਮੀ ਦੇ ਮੌਸਮ ਦੇ ਪ੍ਰਭਾਵ ਨੂੰ ਘਟਾਉਣ ਲਈ ਰੁੱਖਾਂ ਦਾ ਅਹਿਮ ਰੋਲ ਹੁੰਦਾ ਹੈ। ਇਸ ਲਈ ਹਰ ਮਨੁੱਖ ਨੂੰ ਅਪਣੇ ਹਿੱਸੇ ਦਾ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ, ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ, ਸਾਡੇ ਬੱਚਿਆਂ ਨੂੰ ਸੁਰੱਖਿਅਤ ਵਾਤਾਵਰਣ ਦੇ ਸਕੀਏ, ਕਿਉਂਕਿ ਅਗਰ ਰੁੱਖ ਹੀ ਨਾ ਰਹੇ ਤਾਂ ਕੁਦਰਤੀ ਸੋਮਿਆਂ ਦੀ ਘਾਟ ਹੋ ਜਾਵੇਗੀ ਤੇ ਜੀਵਨ ਵਸਰ ਕਰਨਾ ਮੁਸ਼ਕਿਲ ਹੋ ਜਾਵੇਗਾ। ਇਸ ਕਾਰਜ ਵਿੱਚ
ਜਸਵਿੰਦਰ ਸਿੰਘ,ਜਸਪਾਲ ਸਿੰਘ ਚੌਹਾਨ,
ਰਜੇਸ਼ ਮਹਿਤਾ, ਭਾਨੂੰ ਪ੍ਰਤਾਪ ਸਿੰਘ ਚੌਹਾਨ,ਅਰੁਨ ਵੀਰ ਅਟਵਾਲ,ਭੁਪਿੰਦਰ ਸਿੰਘ ਭੂਪੀ,ਗੁਰਦੇਵ ਸਿੰਘ ,ਕੁਲਦੀਪ ਸਿੰਘ, ਵਿਵੇਕ ਕਿਸ਼ੋਰ, ਰੋਮਿਤ ਸ਼ਰਮਾ,ਦਾਨਿਸ਼ ਸਦਿਕੀ,ਸੁਰਜੀਤ ਸਿੰਘ ਸੈਣੀ ਅਤੇ ਨਰਿੰਦਰ ਸਿੰਘ ਆਦਿ ਭਰਪੂਰ ਸਹਿਯੋਗ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly