ਆਯੂਸ਼ ਹੈਲਥ ਵੈਲਨੈੱਸ ਸੈਂਟਰ ਵਿਖੇ ਫਰੀ ਆਯੂਰਵੈਦਿਕ ਕੈਂਪ ਲਗਾਇਆ

ਆਯੂਸ਼ ਹੈਲਥ ਵੈਲਨੈੱਸ ਸੈਂਟਰ ਮਾਨਸਾ ਵਿਖੇ ਆਯੂਰਵੈਦਿਕ ਕੈਂਪ ਦਾ ਇੱਕ ਦ੍ਰਿਸ਼।

ਮਾਨਸਾ (ਸਮਾਜ ਵੀਕਲੀ)  ਡਾਇਰੈਕਟਰ ਆਫ ਆਯੁਰਵੈਦਾ ਡਾ ਰਵੀ ਡੂਮਰਾ ਜੀ ਦੀਆਂ ਹਦਾਇਤਾਂ ਅਤੇ ਜਿਲ੍ਹਾ ਆਯੁਰਵੈਦਿਕ ਯੂਨਾਨੀ ਅਫਸਰ ਡਾ ਨਮਿਤਾ ਗਰਗ ਜੀ ਦੀ ਅਗਵਾਈ ਵਿੱਚ ਪੂਰੇ ਜਿਲ੍ਹੇ ਭਰ ਵਿੱਚ ਆਯੁਰਵੈਦਿਕ ਕੈਂਪ ਲਗਾਏ ਜਾ ਰਹੇ ਹਨ। ਇਸੇ ਕੜ੍ਹੀ ਤਹਿਤ ਅੱਜ ਆਯੂਸ਼ ਹੈਲਥ ਵੈਲਨੈੱਸ ਸੈਂਟਰ ਨੇੜੇ ਸ਼ਹੀਦ ਭਗਤ ਸਿੰਘ ਚੌਂਕ ਮਾਨਸਾ ਵਿਖੇ ਫਰੀ ਆਯੂਰਵੈਦਿਕ ਕੈਂਪ ਲਗਾਇਆ ਗਿਆ। ਇਸ ਫਰੀ ਆਯੂਰਵੈਦਿਕ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਮਰੀਜਾਂ ਨੂੰ ਮਾਹਿਰ ਡਾਕਟਰਾਂ ਵੱਲੋਂ ਚੈੱਕਅਪ ਕਰਕੇ ਮੁਫਤ ਦਵਾਈਆਂ ਵੰਡੀਆਂ ਗਈਆਂ ਉੱਤੇ ਉਨ੍ਹਾਂ ਦੇ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਵੀ ਚੈੱਕਅੱਪ ਕੀਤਾ ਗਿਆ। ਇਸ ਮੌਕੇ ਤੇ ਡਾ ਪੂਜਾ ਅਤੇ ਡਾ ਸੀਮਾ ਗੋਇਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰੱਖਣ ਲਈ ਸੰਤੁਲਿਤ ਖੁਰਾਕ ਖਾਣ ਅਤੇ ਯੋਗਾ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਰੋਜ਼ਾਨਾ ਯੋਗ ਆਸਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਕੈਂਪ ਦੌਰਾਨ ਲੋਕਾਂ ਨੂੰ ਯੋਗ ਆਸਨਾ ਬਾਰੇ ਵੀ ਚਾਨਣਾ ਪਾਇਆ ਗਿਆ। ਇਸ ਫਰੀ ਆਯੂਰਵੈਦਿਕ ਕੈਂਪ ਦੌਰਾਨ ਮੁਫਤ ਦਵਾਈਆਂ ਦੀ ਵੰਡ ਸਬੰਧੀ ਦਿਸ਼ਾਵਰੀ ਗਲੋਬਲ ਫਾਰਮਸਿਟੀਕਲ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਰਿਤੀ ਰਾਣੀ ਉਪਵੈਦ, ਕੁਲਦੀਪ ਸਿੰਘ ਉਪਵੈਦ, ਪ੍ਰਿਅੰਕਾ ਰਾਣੀ ਉਪਵੈਦ, ਜਸਪ੍ਰੀਤ ਸਿੰਘ ਅਤੇ ਗੁਰਪ੍ਰੀਤ ਕੌਰ ਯੋਗਾ ਮਾਹਿਰ ਨੇ ਕੈਂਪ ਦੌਰਾਨ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।

Previous articleਸਰਕਾਰੀ ਮੁਲਾਜ਼ਮਾਂ ਉਪਰ ਲੱਗੀ ਰੋਕ ਹਟਾਉਣ ਦਾ ਤਰਕਸ਼ੀਲ ਸੁਸਾਇਟੀ ਵੱਲੋਂ ਡਟਵਾਂ ਵਿਰੋਧ
Next articleलोकसभा आमचुनाव 2024: प्रजातंत्र और धार्मिक अल्पसंख्यक