ਆਯੂਰਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਵਲੋਂ ਲਗਾਏ ਕੈਪ ਵਿੱਚ ਕਈ ਨੌਜਵਾਨਾਂ ਨੇ ਨਸ਼ੇ ਤੋਂ ਤੌਬਾ ਕੀਤੀ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਵੱਲੋਂ ਪਿਛਲੇ ਮਹੀਨਿਆਂ ਦੀ ਤਰ੍ਹਾਂ ਇਸ ਮਹੀਨੇ ਵੀ ਗੁਰਦੁਆਰਾ ਸਾਹਿਬ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇ ਨੌਜਵਾਨਾ ਨੂੰ ਨਸ਼ਿਆਂ ਤੋ ਛੁਟਕਾਰਾ ਦਿਵਾਉਣ ਲਈ ਨਸ਼ਾ ਛਡਾਊ ਕੈਂਪ ਲਗਾਇਆ ਗਿਆ ਇਸ ਸਬੰਧੀ ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਦੇ ਐਮਡੀ ਅਤੇ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਨਸ਼ੇ ਨੂੰ ਤੌਬਾ ਕਰਕੇ ਆਏ 56 ਨੌਜਵਾਨ ਆਪਣਾ ਚੈੱਕਅਪ ਕਰਵਾਕੇ ਨਸ਼ਾ ਛੱਡਣ ਦੀ ਦਵਾਈ ਲਈ । ਇਸ ਮੌਕੇ ਬਲਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਦੇ ਸਮੇ ਵਿੱਚ ਨਸ਼ਿਆਂ ਦਾ ਸ਼ਿਕਾਰ ਹੋਈਆਂ ਨੌਜਵਾਨ ਕੁੜੀਆਂ ਅਤੇ ਔਰਤਾਂ ਆਪਣੇ ਨਸ਼ੇ ਦੀ ਪੂਰਤੀ ਲਈ ਆਪਣਾ ਜਿਸਮ ਵੇਚਣ ਲਈ ਮਜਬੂਰ ਹਨ। ਉਹਨਾ ਕਿਹਾ ਕਿ ਚਿੱਟੇ ਦੇ ਨਸ਼ੇ ਨੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ ਜਿਸ ਕਾਰਨ ਪੰਜਾਬ ਤਬਾਹੀ ਦੇ ਕੰਡੇ ਤੇ ਖੜਾ ਹੈ ਉਹਨਾਂ ਕਿਹਾ ਕਿ ਨਸ਼ਿਆਂ ਦੇ ਕਾਰਨ ਹੀ ਪੰਜਾਬ ਵਿੱਚ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਉਹਨਾਂ ਕਿਹਾ ਕਿ ਨਸ਼ਿਆਂ ਦੇ ਕਾਰਨ ਜਿੱਥੇ ਅਪਰਾਧਿਕ ਘਟਨਾਵਾਂ ਵਾਪਰੀਆਂ ਹਨ ਉੱਥੇ ਸਮਾਜ ਵਿੱਚ ਉਥਲ ਪੁੱਥਲ ਹੋ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਨਸ਼ਿਆਂ ਨੂੰ ਕੰਟਰੋਲ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਚਿੱਟੇ ਦਾ ਨਸ਼ਾ ਘੱਟਣ ਦੀ ਬਜਾਏ ਵੱਧ ਰਿਹਾ ਹੈ ਉਹਨਾਂ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਵੀ ਸਾਥ ਦੇਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਪੰਜਾਬ ਦੀ ਜਵਾਨੀ ਤੜਫ ਤੜਫ ਕੇ ਨਸ਼ੇ ਦੀ ਭੇਟ ਚੜ੍ਹ ਰਹੀ ਹੈ ਸਰਕਾਰਾਂ ਇਹ ਸਭ ਜਾਣਦੇ ਹੋਏ ਵੀ ਅਣਜਾਣ ਬਣੀਆਂ ਹੋਈਆਂ ਹਨ ਅੱਜ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਜੇਕਰ ਸਰਕਾਰ ਨੇ ਨਸ਼ਾ ਬੰਦ ਕਰਨਾ ਹੋਵੇ ਤਾਂ ਇੱਕ ਦਿਨ ਵਿੱਚ ਬੰਦ ਕਰ ਸਕਦੀ ਹੈ ਪਰ ਸਰਕਾਰ ਦਾ ਇਰਾਦਾ ਨਸ਼ੇ ਦੇ ਮੁੱਦੇ ਨੂੰ ਲੈ ਕੇ ਨੇਕ ਨਹੀਂ ਹੈ ਕਿਉਂਕਿ ਵੱਡੇ ਵੱਡੇ ਲੀਡਰਾਂ ਦੇ ਘਰ ਅੱਜ ਨਸ਼ੇ ਦੀ ਸਮਗਲਿੰਗ ਨਾਲ ਚੱਲਦੇ ਆਂ ਸਰਕਾਰ ਦੇ ਖਜ਼ਾਨੇ ਵਿੱਚ ਪੈਸਾ ਨਸ਼ੇ ਦੇ ਕਾਰੋਬਾਰ ਤੋਂ ਹੀ ਜਾਂਦਾ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਇੱਕ ਗਾਇਕ ਵੱਲੋਂ ਗਾਣਾ ਰਿਲੀਜ਼ ਕੀਤਾ ਗਿਆ ਸੀ ਕਿ ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਂਹੀ ਤਾਂ ਸ਼ਰੇਆਮ ਵਿੱਕਦਾ ਇਸ ਤੋਂ ਬਾਅਦ ਸਰਕਾਰ ਵੱਲੋਂ ਉਸ ਗਾਇਕ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਸੀ ! ਇਸ ਮੌਕੇ ਹੋਰਨਾਂ ਤੋ ਇਲਾਵਾ ਮੁਕੇਸ਼ ਰਾਣਾ, ਜੀਤ ਸਿੰਘ ਸਾਰੰਗਵਾਲ, ਤਜਿੰਦਰ ਪਾਬਲਾ ਆਦਿ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਰੈਡ ਕਰਾਸ ਨੇ ਸਰਦੀ ਦੇ ਮੌਸਮ ’ਚ ਲੋੜਵੰਦਾ ਨੂੰ ਵੰਡੇ ਕੱਪੜੇ ਅਤੇ ਖਿਲੋਣੇ
Next articleਪਿੰਡ ਚੱਕ ਕਲਾਲ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 12 ਫਰਵਰੀ ਨੂੰ।