ਪੰਜਾਬੀ ਦੇ ਗਭਰੂ ਜੋ ਨੇਜਿਆਂ ਤਲਵਾਰਾਂ ਤੇ ਤੀਰਾਂ ਨਾਲ ਖੇਡਦੇ ਸੀ ਅੱਜ ਉਹ ਸਰਿੰਜਾਂ ਦਾ ਸ਼ਿਕਾਰ ਹੋ ਰਹੇ ਹਨ : ਦਲ ਖਾਲਸਾ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪਿੰਡਾ ਸ਼ਹਿਰਾ ਅਤੇ ਕਸਬਿਆਂ ਦੇ ਵਿੱਚ ਨਸ਼ਿਆਂ ਦੇ ਕਲਾਵੇ ਵਿੱਚ ਆਏ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਵਾਉਣ ਲਈ ਨਸ਼ਾ ਛੁਡਾਊ ਕੈਂਪ ਲਗਾ ਕੇ ਨੌਜਵਾਨਾਂ ਨੂੰ ਜਾਗਰੂਕ ਕਰ ਰਹੇ ਹਨ ਨੌਜਵਾਨਾ ਨੂੰ ਨਸ਼ਿਆਂ ਤੋ ਛੁਟਕਾਰਾ ਦਿਵਾਉਣ ਲਈ ਦਰਬਾਰ ਪੰਜ ਪੀਰ ਮੁਹੱਲਾ ਨੀਲ ਕੰਠ ਵਿਖ਼ੇ ਨਸ਼ਾ ਛਡਾਊ ਕੈਂਪ ਲਗਾਇਆ ਗਿਆ ਇਸ ਸਬੰਧੀ ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਦੇ ਐਮਡੀ ਅਤੇ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ ਨਸ਼ਿਆਂ ਤੋ ਛੁਟਕਾਰਾ ਪਾਉਣ ਲਈ ਭਾਰੀ ਗਿਣਤੀ ਵਿੱਚ ਨੌਜਵਾਨਾ ਨੇ ਆਪਣਾ ਚੈੱਕਅਪ ਕਰਵਾਕੇ ਨਸ਼ਾ ਛੱਡਣ ਦਾ ਮੰਨ ਬਣਾਕੇ ਕੈਂਪ ਵਿੱਚੋ ਦਵਾਈ ਲਈ ਉਹਨਾਂ ਕਿਹਾ ਕਿ ਪੰਜਾਬ ਵਿੱਚ ਅਨੇਕਾਂ ਨੌਜਵਾਨ ਨਸ਼ੇ ਦੀ ਓਵਰਡੋਜ ਲੈਣ ਨਾਲ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੇ ਹਨ ਅੱਜ ਦਾ ਨੌਜਵਾਨ ਨਸ਼ੇ ਦੇ ਮੱਕੜ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਹੈ। ਅੱਜ ਜਿੱਥੇ ਨਸ਼ਿਆਂ ਦੇ ਕਾਰਨ ਨੌਜਵਾਨਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ ਉੱਥੇ ਹੀ ਉਨਾਂ ਦੇ ਪਰਿਵਾਰਿਕ ਮੈਂਬਰ ਵੀ ਦਿਨ ਰਾਤ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਜੋ ਕਦੀ ਗੁਰੂਆਂ ਪੀਰਾਂ ਪੈਗੰਬਰਾਂ ਯੋਧਿਆਂ ਦੀ ਧਰਤੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਪਰ ਪਤਾ ਨਹੀਂ ਸਾਡੇ ਸੋਨੇ ਦੀ ਚਿੜੀ ਵਰਗੇ ਪੰਜਾਬ ਨੂੰ ਕਿਹੜੇ ਕੁਲੇਹਣੇ ਦੀ ਕੁਲਹਿਣੀ ਨਜ਼ਰ ਲੱਗ ਗਈ ਕਿ ਅੱਜ ਲੋਕ ਇਸੇ ਹੀ ਪੰਜਾਬ ਨੂੰ ਨਸ਼ੇੜੀਆਂ ਦੇ ਨਾਂ ਨਾਲ ਜਾਣ ਰਹੇ ਹਨ ਤੇ ਪੰਜਾਬੀ ਗਭਰੂ ਜੋ ਨੇਜਿਆਂ ਤਲਵਾਰਾਂ ਤੇ ਤੀਰਾਂ ਨਾਲ ਖੇਡਦੇ ਸੀ ਉਹ ਅੱਜ ਸਰਿੰਜਾਂ ਦਾ ਸ਼ਿਕਾਰ ਹੋ ਰਹੇ ਹਨ ਉਹਨਾਂ ਕਿਹਾ ਕਿ ਇੱਥੇ ਇਹ ਗੱਲ ਵੀ ਵਰਨਣ ਯੋਗ ਹੈ ਕਿ ਪਿੰਡ ਵਿੱਚ ਕੋਈ ਸਿਆਣਾ ਵਿਅਕਤੀ ਸਰਪੰਚ ਜਾਂ ਪੰਚ ਨਸ਼ਿਆਂ ਦੇ ਸੇਵਨ ਕਰਨ ਵਾਲੇ ਮੁੰਡਿਆਂ ਨੂੰ ਨਸ਼ਿਆਂ ਤੋਂ ਬਚਣ ਲਈ ਕਹਿੰਦਾ ਹੈ ਤਾਂ ਉਹ ਨਸ਼ੇੜੀ ਜਿਹਨਾ ਦੇ ਨਸ਼ਾ ਕਰ ਕਰਕੇ ਦਿਮਾਗ ਖਰਾਬ ਹੋ ਚੁੱਕੇ ਹਨ ਉਹ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ ਸਗੋਂ ਕਈ ਵਾਰ ਨਸੇੜੀਆਂ ਨੂੰ ਸਮਝਾਉਣ ਵਾਲੇ ਨੂੰ ਉਲਟੀ ਕੀਮਤ ਅਦਾ ਕਰਨੀ ਪੈਂਦੀ ਹੈ। ਇਸ ਮੌਕੇ ਹੋਰਨਾਂ ਤੋ ਇਲਾਵਾ ਸ਼ਨੀ, ਸਚਿਨ ਹਾਂਡਾ,ਸੌਰਵ, ਭੀਮ ਸ਼ੰਕਰ, ਸੋਢੀ, ਸ਼ਿਵ, ਲੱਕੀ,ਹਰਜੀਤ ਸਿੰਘ ਜੀਤਾ ਫਤਿਹਗੜ੍ਹ ਆਦਿ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj