ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਅਯੁੱਧਿਆ ਵਿੱਚ ਸ਼੍ਰੀ ਰਾਮ ਜਨਮ ਭੂਮੀ ਵਿਖੇ ਮੰਦਰ ਦੀ ਉਸਾਰੀ ਦੀ ਪਹਿਲੀ ਵਰ੍ਹੇਗੰਢ ਮੌਕੇ ਸੁੰਦਰ ਨਗਰ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਵਿਸ਼ਾਲ ਸੱਤ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੁਸਾਇਟੀ ਵੱਲੋਂ ਸ੍ਰੀ ਰਾਮਾਇਣ ਦੇ ਪਾਠ ਕਰਵਾਏ ਗਏ ਅਤੇ ਅੱਜ 11 ਜਨਵਰੀ ਨੂੰ ਸ੍ਰੀ ਰਾਮ ਮੰਦਿਰ ਦੇ ਨਿਰਮਾਣ ਮੌਕੇ ਭੋਗ ਦੌਰਾਨ ਹਵਨ ਯੱਗ ਕੀਤਾ ਗਿਆ | ਇਸ ਮੌਕੇ ਯੂਥ ਸਿਟੀਜ਼ਨ ਕੌਂਸਲ ਦੇ ਸੂਬਾ ਪ੍ਰਧਾਨ ਡਾ: ਰਮਨ ਘਈ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਸ਼੍ਰੀ ਰਾਮ ਮੰਦਰ ਦੀ ਉਸਾਰੀ ਦਾ ਇੱਕ ਸਾਲ ਪੂਰਾ ਹੋਣ ‘ਤੇ ਸਮੂਹ ਸ਼ਹਿਰ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਅਯੁੱਧਿਆ ‘ਚ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਨਾਲ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਨੂੰ ਮੁਬਾਰਕਬਾਦ ਮਿਲੀ ਹੈ। ਡਾ: ਘਈ ਨੇ ਕਿਹਾ ਕਿ ਭਗਵਾਨ ਰਾਮ ਕਣ ਕਣ ਵਿਚ ਮੌਜੂਦ ਹਨ ਅਤੇ ਸਾਰਾ ਸੰਸਾਰ ਉਨ੍ਹਾਂ ਦੀ ਬਖਸ਼ਿਸ਼ ਨਾਲ ਹੀ ਚੱਲ ਰਿਹਾ ਹੈ | ਪ੍ਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕਰਨ ਉਪਰੰਤ ਹਵਨ ਵਿੱਚ ਮੱਥਾ ਟੇਕਿਆ। ਡਾ: ਘਈ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸ ਦਾ ਸਭ ਤੋਂ ਵੱਡਾ ਦਿਨ ਹੈ ਅਤੇ ਇਸ ਦਿਨ ਕਰਵਾਏ ਜਾ ਰਹੇ ਧਾਰਮਿਕ ਸਮਾਗਮਾਂ ਕਾਰਨ ਸਾਡੀਆਂ ਖੁਸ਼ੀਆਂ ਵਿੱਚ ਵਾਧਾ ਹੋਇਆ ਹੈ ਅਤੇ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਭਾਰਤੀ ਇਸ ਦਿਨ ਨੂੰ ਦੀਵਾਲੀ ਵਾਂਗ ਮਨਾ ਰਹੇ ਹਨ। ਉਨ੍ਹਾਂ ਕਿਹਾ ਕਿ 11 ਜਨਵਰੀ ਨੂੰ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਿਵਸ ਦਾ ਸਨਾਤਨ ਧਰਮ ਵਿੱਚ ਵਿਸ਼ੇਸ਼ ਮਹੱਤਵ ਹੋਵੇਗਾ। ਇਸ ਮੌਕੇ ਡਾ: ਦਲੀਪ ਕੁਮਾਰ, ਵਿਪਨ ਕੁਮਾਰ, ਡਾ: ਪੰਕਜ ਸ਼ਰਮਾ, ਮਨੋਜ ਸ਼ਰਮਾ, ਡਾ: ਰਾਜ ਕੁਮਾਰ ਸੈਣੀ, ਪਰਮੇਸ਼ਵਰ ਪੰਡਿਤ, ਜਸਵੀਰ ਸਿੰਘ, ਹਰੀਓਮ, ਪਿ੍ੰ: ਜਗਨਨਾਥ, ਸਮੀਰ, ਉਦੈ ਯਾਦਵ, ਉਮਾਕਾਂਤ ਚੌਪਾਲ, ਗੁਲਾਬ ਯਾਦਵ, ਵਿਸ਼ਾਲ | , ਰਵੀ, ਮਨਜੋਤ, ਸੌਰਵ, ਸ੍ਰੀਕਾਂਤ, ਸ਼ੰਭੂ ਆਦਿ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj