ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਇੰਪਰੂਵਮੈਂਟ ਟਰੱਸਟ ਲੁਧਿਆਣਾ ਵਿਖੇ ਤੈਨਾਤ ਐਸ.ਡੀ.ਓ ਕਿਰਨਦੀਪ ਹੀਰ ਕੁਝ ਦਿਨ ਪਹਿਲਾਂ ਐਸ.ਡੀ.ਓ ਤੋਂ ਪ੍ਰਮੋਟ ਹੋ ਕੇ ਐਕਸੀਅਨ ਬਣ ਗਏ ਹਨ। ਐਕਸੀਅਨ ਕਿਰਨਦੀਪ ਹੀਰ ਸਵਰਗਵਾਸੀ ਹਰਮੇਸ਼ ਹੀਰ ਜੋ ਨਗਰ ਨਿਗਮ ਲੁਧਿਆਣਾ ਤੋਂ ਅਫਸਰ ਰਿਟਾਇਰ ਹੋਏ ਸਨ, ਦੇ ਸਪੁੱਤਰ ਹਨ। ਅੱਜ ਸ਼੍ਰੀ ਗੁਰੂ ਰਵਿਦਾਸ ਮੰਦਰ ਸਭਾ ਭਗਵਾਨ ਦਾਸ ਕਲੋਨੀ ਸਲੇਮ ਟਾਬਰੀ ਵਿਖੇ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਦੇਸ ਰਾਜ ਮਹਿਮੀ, ਮੱਖਣ ਮਹਿਮੀ, ਬਲਬੀਰ ਚੰਦ ਵੱਲੋਂ ਕਿਰਨਦੀਪ ਹੀਰ ਨੂੰ ਐਕਸੀਅਨ ਪ੍ਰਮੋਟ ਹੋਣ ਤੇ ਸਨਮਾਨਿਤ ਕੀਤਾ ਗਿਆ । ਗੁਰੂ ਘਰ ਵੱਲੋਂ ਸਿਰੋਪਾਉ ਦਿੱਤਾ ਗਿਆ ਤੇ ਵਧਾਈ ਦਿੱਤੀ ਗਈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



