ਪਸ਼ੂ ਪਾਲਣ ਵਿਭਾਗ ਵੱਲੋਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ ਗਿਆ

ਕੈਪਸ਼ਨ - ਪਸ਼ੂ ਪਾਲਣ ਵਿਭਾਗ ਕਪੂਰਥਲਾ ਵੱਲੋਂ ਲਗਾਏ ਗਏ ਕਿਸਾਨਾਂ ਲਈ ਤੇ ਪਸ਼ੂ ਪਾਲਕਾਂ ਲਈ ਵਿਸ਼ੇਸ਼ ਜਾਗਰੂਕ ਕੈਂਪ ਦਾ ਦ੍ਰਿਸ਼

ਪਸ਼ੂ ਪਾਲਣ ਵਿਭਾਗ ਵੱਲੋਂ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਜਾਗਰੂਕ ਕੀਤਾ ਗਿਆ

ਕਪੂਰਥਲਾ  (ਸਮਾਜ ਵੀਕਲੀ) (ਕੌੜਾ )- ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਕਪੂਰਥਲਾ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਹਾੜ੍ਹੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰ ਤੇ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀ ਪਸ਼ੂ ਪਾਲਣ ਵਿਭਾਗ ਕਪੂਰਥਲਾ ਵੱਲੋਂ ਜਾਗਰੂਕਤਾ ਸਟਾਲ ਲਗਾਇਆ ਗਿਆ । ਜਿਸ ਵਿੱਚ ਡਾ ਲਖਵਿੰਦਰ ਸਿੰਘ ਸੀਨੀਅਰ ਵੈਟਰਨਰੀ ਅਧਿਕਾਰੀ ਅਤੇ ਸ੍ਰੀ ਕਾਂਤ ਸਿੱਧੂ ਵੀ ਆਈ ਅਤੇ ਸ੍ਰੀ ਬਸੰਤ ਕੁਮਾਰ ਨੇ ਹਿੱਸਾ ਲਿਆ। ਇਸ ਦੌਰਾਨ ਡਾ ਲਖਵਿੰਦਰ ਸਿੰਘ ਨੇ ਕਿਸਾਨਾਂ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ ਜੀ ਐਸ ਬੇਦੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਕਪੂਰਥਲਾ ਨੇ ਇਸ ਦੌਰਾਨ ਵਿਭਾਗ ਵੱਲੋਂ ਪਸ਼ੂਆਂ ਬਰੂਸੀਲੋਸਿਸ ਦੀ ਬੀਮਾਰੀ ਤੋਂ ਬਚਾਉਣ ਦੇ ਟੀਕੇ ਲਗਾਏ ਜਾ ਰਹੇ ਹਨ।

ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਸੂਬੇ ਦੇ ਪਸ਼ੂ ਪਾਲਕਾਂ ਲਈ ਰਾਸ਼ਟਰੀ ਪੱਧਰ ਮਨਸੂਈ ਗਰਭਧਾਰਨ ਪ੍ਰੋਗਰਾਮ ਨੈਪ ਥ੍ਰੀ ਤਹਿਤ ਕਪੂਰਥਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਗਾਵਾਂ ਅਤੇ ਮੱਝਾਂ ਨੂੰ ਉੱਚ ਜੈਨੇਟਿਕ ਗੁਣਾਂ ਵਾਲੇ ਫਰੋਜ਼ਨ ਸੀਮਨ ਨਾਲ ਮੁਫ਼ਤ ਮਨਸੂਈ ਗਰਭਧਾਰਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਮਨਸੂਈ ਗਰਭਦਾਨ ਨਾਲ ਜਿੱਥੇ ਨਸਲ ਵਿੱਚ ਸੁਧਾਰ ਹੁੰਦਾ ਹੈ । ਉੱਥੇ ਹੀ ਉੱਤਮ ਗੁਣਾਂ ਵਾਲੀਆਂ ਕੱਟੇ ਕੱਟੀਆਂ ਤੇ ਵੱਛੇ, ਵੱਛੀਆਂ ਪੈਦਾ ਹੁੰਦੀਆਂ ਹਨ। ਜਿਨ੍ਹਾਂ ਵਿਚ ਦੁੱਧ ਦੇਣ ਦੀ ਸਮਰੱਥਾ ਵੱਧ ਹੁੰਦੀ ਹੈ । ਇਸ ਕੈਂਪ ਵਿੱਚ ਪੱਠਿਆਂ ਵਿਚ ਅਤੇ ਖੱਲ੍ਹਾਂ ਵਿੱਚ ਜ਼ਹਿਰੀਲੇ ਮਾਦੇ ਦੀ ਪਹਿਚਾਣ ਸਬੰਧੀ ਵੀ ਕਿਸਾਨ ਨੂੰ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਗਏ ਸਟਾਲ ਤੇ ਕਿਸਾਨ ਨੇ ਬਡ਼ੇ ਹੀ ਉਤਸ਼ਾਹ ਨਾਲ ਭਾਗ ਲਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਹਿਸਾਨ
Next articleਮਿਡ ਡੇ ਮੀਲ ਦੀ ਬਕਾਇਆ ਰਾਸ਼ੀ ਜਾਰੀ ਨਾ ਹੋਣ ਤੋਂ ਦੁਖੀ ਸਕੂਲ਼ ਮੁਖੀਆਂ, ਤੇ ਵੱਖ ਵੱਖ ਅਧਿਆਪਕ ਯੂਨੀਅਨ ਵੱਲੋਂ ਮਿਡ ਡੇ ਮੀਲ ਬੰਦ ਕਰਨ ਦੀ ਚੇਤਾਵਨੀ