ਸਿਰਜਣਾ ਕੇਂਦਰ ਵੱਲੋਂ “ਜੈਲਦਾਰ ਹਸਮੁੱਖ” ਰਚਿਤ ਕਾਵਿ-ਕੋਸ਼ “ਜ਼ਮਾਨੇ ਬਦਲ ਗਏ” ਉੱਤੇ ਵਿਚਾਰ ਗੋਸ਼ਠੀ ਭਲਕੇ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)- ਇਲਾਕੇ ਦੇ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਆਪਣੀਆਂ ਸਾਹਿਤਕ ਸਰਗਰਮੀਆਂ ਨੂੰ ਹੋਰ ਅੱਗੇ ਤੋਰਦਿਆਂ ਰੇਲ ਕੋਚ ਫੈਕਟਰੀ ਕਪੂਰਥਲਾ ਤੋਂ ਰਿਟਾਇਰ ਹੋਏ ਮਕ਼ਬੂਲ ਸ਼ਾਇਰ ਜੈਲਦਾਰ ਸਿੰਘ ਹਸਮੁੱਖ ਹਾਲ ਵਾਸੀ ਡੇਰਾ ਬੱਸੀ ਚੰਡੀਗੜ੍ਹ ਰਚਿਤ ਬੀਤੇ ਸਭਿਆਚਾਰ ਦਾ ਕਾਵਿ-ਕੋਸ਼ “ਜ਼ਮਾਨੇ ਬਦਲ ਗਏ” ਉੱਤੇ ਵਿਚਾਰ ਗੋਸ਼ਟੀ ਸਮਾਗਮ  1 ਮਾਰਚ 2025 ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 3 ਵਜੇ ਕਰਵਾਇਆ ਜਾ ਰਿਹਾ ਹੈ।ਸੀਨੀਅਰ ਐਡਵੋਕੇਟ ਮੁਕੇਸ਼ ਤਾਰਾ (ਯੂ.ਕੇ) ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ, ਜਦ ਕਿ ਪ੍ਰਧਾਨਗੀ ਮੰਡਲ ਵਿੱਚ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਪ੍ਰੋ. ਕੁਲਵੰਤ ਸਿੰਘ ਔਜਲਾ, ਉਸਤਾਦ ਸ਼ਾਇਰ ਸੁਰਜੀਤ ਸਾਜਨ ਅਤੇ ਮਲਕੀਤ ਸਿੰਘ ਮੀਤ ਸੁਸ਼ੋਭਿਤ ਹੋਣਗੇ। ਉੱਘੇ ਵਿਦਵਾਨ ਡਾ. ਰਾਮ ਮੂਰਤੀ ਅਤੇ ਡਾ. ਸਰਦੂਲ ਸਿੰਘ ਔਜਲਾ ਕਿਤਾਬ ਉੱਤੇ ਪਰਚਾ ਪੜਨਗੇ। ਡਾ.ਆਸਾ ਸਿੰਘ ਘੁੰਮਣ, ਪ੍ਰਿੰ. ਪ੍ਰੋਮਿਲਾ ਅਰੋੜਾ, ਰੌਸ਼ਨ ਖੈੜਾ ਅਤੇ ਚੰਨ ਮੋਮੀ ਬਹਿਸ ਦਾ ਆਰੰਭ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਸਟਰੇਲੀਆ ਤੋਂ ਪੰਜਾਬੀ ਨੌਜਵਾਨ ਦੀ ਪੁੱਜ ਰਹੀ ਮ੍ਰਿਤਕ ਦੇਹ ਦਾ ਅੱਜ ਪਿੰਡ ਠੱਟਾ ਨਵਾਂ ਵਿਖੇ ਹੋਵੇਗਾ ਸੰਸਕਾਰ
Next articleਪੰਜਾਬ ਵਿੱਚ ਨਸ਼ੇ ਰੋਕਣ ਲਈ ਪ੍ਰਮੁੱਖ ਮੰਤਰੀਆਂ ਦੀ ਕੈਬਨਿਟ ਕਮੇਟੀ ਬਣਾਈ