ਖੁਦਮੁਖਤਿਆਰੀ ਦੇ ਨਾਂ ਹੇਠ ਸਰਕਾਰੀ ਕਾਲਜਾਂ ਦੇ ਨਿੱਜੀਕਰਨ ਵੱਲ ਤੁਰੀ ਮਾਨ ਸਰਕਾਰ ਦਾ ਕਰਾਂਗੇ ਵਿਰੋਧ : ਪੀਐਸਯੂ

ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦੇ ਹੋਏ ਪੀਐੱਸਯੂ ਦੇ ਸੂਬਾ ਆਗੂ। ਫੋਟੋ : ਅਜਮੇਰ ਦੀਵਾਨਾ
ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦੇ ਹੋਏ ਪੀਐੱਸਯੂ ਦੇ ਸੂਬਾ ਆਗੂ। ਫੋਟੋ : ਅਜਮੇਰ ਦੀਵਾਨਾ
ਰੋਸ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਦੇ ਹੋਏ ਪੀਐੱਸਯੂ ਦੇ ਸੂਬਾ ਆਗੂ। ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ  (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੁਆਰਾ 8 ਸਰਕਾਰੀ ਕਾਲਜਾਂ ਨੂੰ ਖੁਦਮੁਖਤਿਆਰ ਕਰਨ ਦੇ ਫੈਸਲੇ ਖ਼ਿਲਾਫ਼ ਗੌਰਮਿੰਟ ਕਾਲਜ ਹੁਸ਼ਿਆਰਪੁਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਰੈਲੀਆਂ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਦਸਤਖ਼ਤ ਮੁਹਿੰਮ ਚਲਾ ਕੇ ਕਾਲਜ ਦੇ ਪ੍ਰਿੰਸੀਪਲ ਰਾਹੀਂ ਸੰਬੰਧਿਤ ਅਦਾਰੇ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ।

    ਇਸ ਮੌਕੇ ਪੀਐੱਸਯੂ ਦੇ ਸੂਬਾ ਵਿੱਤ ਸਕੱਤਰ ਬਲਜੀਤ ਧਰਮਕੋਟ,ਕਾਲਜ ਦੇ ਵਿਦਿਆਰਥੀ ਆਗੂ ਅਨੁਰਾਧਾ ਅਤੇ ਜਸਪ੍ਰੀਤ ਕੌਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕੇਂਦਰ ਦੀ ਨਵੀਂ ਸਿੱਖਿਆ ਨੀਤੀ ਦੇ ਤਹਿਤ ਹੀ ਪੰਜਾਬ ਦੇ 8 ਕਾਲਜਾਂ ਨੂੰ ਖੁਦਮੁਖਤਿਆਰ ਕਰਕੇ ਸਿਖਿਆ ਦੇਣ ਤੋਂ ਆਪਣੇ ਹੱਥ ਪਿੱਛੇ ਖਿੱਚ ਰਹੀ ਹੈ। ਸਰਕਾਰ ਵੱਲੋਂ ਕਾਲਜਾਂ ਨੂੰ ਖੁਦਮੁਖਤਿਆਰ ਕਰਨ ਸੰਬੰਧੀ ਕੋਈ  ਵੀ ਡਰਾਫਟ ਜਾਂ ਨੋਟੀਫਿਕੇਸ਼ਨ ਕਾਲਜਾਂ ਨੂੰ ਨਹੀਂ ਦਿੱਤਾ ਗਿਆ ਪਰ ਡੀਪੀਆਈ ਦਫਤਰ ਵੱਲੋੰ ਜਬਾਨੀ ਕਲਾਮੀ ਕਾਲਜ ਪ੍ਰਿੰਸੀਪਲਾਂ ਨੂੰ ਯੂਜੀਸੀ  ਦੀ ਸਾਈਟ ਉੱਪਰ ਖੁਦਮੁਖਤਿਆਰੀ ਲਈ ਕਾਲਜ ਦਾ ਨਾਮ ਦਰਜ ਕਰਨ ਦਾ ਹੁਕਮ ਚਾੜਿਆ ਜਾ ਰਿਹਾ ਹੈ।ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਆਖੇ ਲੱਗ ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਵਾਲੇ ਪਾਸੇ ਚੱਲ ਰਹੀ ਹੈ।ਪੰਜਾਬ ਸਰਕਾਰ ਕਾਲਜਾਂ ਨਵੀਂ ਸਿੱਖਿਆ ਨੀਤੀ ਤਹਿਤ ਪ੍ਰਾਈਵੇਟ ਕਰਨ ਦੇ ਰਾਹ ਪੈ ਚੁੱਕੀ ਹੈ ।
ਆਗੂਆਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਤਹਿਤ ਵੱਡੇ ਪੱਧਰ ਤੇ ਵਿਦਿਅਕ ਅਦਾਰੇ ਬੰਦ ਹੋਣਗੇ। ਕਾਲਜਾਂ ਨੂੰ ਖੁਦਮੁਖਤਿਆਰ ਕਰਨ ਦਾ ਮਤਲਬ ਕਿ ਫੀਸਾਂ ਚ ਵਾਧਾ ਕਰਕੇ ਵਿਦਿਆਰਥੀਆਂ ਤੇ ਵਾਧੂ ਆਰਥਿਕ ਬੋਝ ਪਾਉਣਾ ਹੈ ਤੇ ਵੱਡੀ ਗਿਣਤੀ ਫੀਸਾਂ ਦੇਣ ਤੋਂ ਅਸਮਰੱਥ ਪੜ੍ਹਾਈ ਵਿੱਚੋਂ ਬਾਹਰ ਹੋ ਜਾਵੇਗੀ ਅਤੇ ਜਿਸ ਦੀ ਜੇਬ ਦੇ ਵਿੱਚ ਜਿੰਨਾ ਪੈਸਾ ਹੈ ਉਹ ਉਸ ਤਰ੍ਹਾਂ ਦੀ ਸਿੱਖਿਆ ਲੈ ਸਕੇਗਾ।ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਜੇਕਰ ਇਹ ਵਿਦਿਆਰਥੀ,ਅਧਿਆਪਕ ਵਿਰੋਧੀ ਫੈਸਲਾ ਵਾਪਿਸ ਨਾ ਲਿਆ ਗਿਆ ਤਾਂ ਯੂਨੀਅਨ ਇਸ ਖ਼ਿਲਾਫ਼ ਤਿੱਖਾ ਸੰਘਰਸ਼ ਕਰੇਗੀ। ਆਗੂਆਂ ਨੇ ਕਿਹਾ ਕਿ ਜੇਕਰ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਚੱਬੇਵਾਲ ਹਲਕੇ ਦੀ ਜਿਮਨੀ ਚੋਣ ਵਿੱਚ ਸਰਕਾਰ ਖਿਲਾਫ ਤਿੱਖਾ ਪ੍ਰਦਰਸ਼ਨ ਕਰਾਂਗੇ ।ਇਨ੍ਹਾਂ ਪ੍ਰਦਰਸ਼ਨਾਂ ਨੂੰ ਵੱਖ-ਵੱਖ ਆਗੂਆਂ
ਨੇ ਸੰਬੋਧਨ ਕੀਤਾ।ਇਸ ਮੌਕੇ ਤਜਿੰਦਰਪਾਲ,ਸ਼ਰਨਪ੍ਰੀਤ ਬੱਧਣ,ਬਲਜੀਤ ਸਿੰਘ,ਰਾਜ ਕੁਮਾਰ,ਸ਼ਾਲਿਨੀ,ਫੂਲਣ ਰਾਣੀ,ਮਮਤਾ ਸ਼ਰਮਾ,ਆਰਤੀ ਅਰਸ਼ਦੀਪ ਕੌਰ,ਅਰਪਿਤਾ,ਪਾਇਲ,ਜਸਦੀਪ ਕੌਰ,ਅਮਨਦੀਪ ਕੌਰ,ਸੰਦੀਪ ਸਿੰਘ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਐਸ ਐਸ ਪੀ ਸੁੰਰਿਦਰ ਲਾਂਬਾ ਵਲੋਂ ਨਸ਼ਿਆਂ ਸਬੰਧੀ ਕੀਤੀ ਜਾ ਰਹੀ ਕਾਰ ਗੁਜ਼ਾਰੀ ਇੱਕ ਸ਼ਲਾਘਾਯੋਗ ਕਦਮ : ਭਗਵਾਨ, ਪ੍ਰਸ਼ੋਤਮ
Next articleਸਿੱਖ ਨੈਸ਼ਨਲ ਕਾਲਜ ਵਿਖੇ ਨਵੇਂ ਵਿਦਿਅਕ ਵਰ੍ਹੇ ਦਾ ਆਸ਼ੀਰਵਾਦ ਸਮਾਗਮ ਆਯੋਜਿਤ