ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨਿਊ ਆਟੋ ਵਰਕਰਜ਼ ਯੂਨੀਅਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂਅ ਮੰਗ ਪੱਤਰ ਖੱਟਕੜ ਕਲਾਂ ਵਿਖੇ ਪ੍ਰਿੰਸੀਪਲ ਸੈਕਟਰੀ ਜਗਨੂਰ ਸਿੰਘ ਨੂੰ ਸੌਂਪਿਆ।ਆਟੋ ਵਰਕਰ ਨਵਾਂਸ਼ਹਿਰ ਤੋਂ ਆਟੋ ਰੈਲੀ ਕੱਢਕੇ ਖੱਟਕੜ ਕਲਾਂ ਵਿਖੇ ਪਹੁੰਚੇ।ਉਹ ਆਪਣੀਆਂ ਮੰਗਾਂ ਨੂੰ ਲੈਕੇ ਮੁੱਖ ਮੰਤਰੀ ਨੂੰ ਮਿਲਣਾ ਚਾਹੁੰਦੇ ਸਨ ਪਰ ਮੁੱਖ ਮੰਤਰੀ ਉਹਨਾਂ ਨੂੰ ਮਿਲ ਨਾ ਸਕੇ।ਉਹਨਾਂ ਦਾ ਮੰਗ ਪੱਤਰ ਪ੍ਰਿੰਸੀਪਲ ਸੈਕਟਰੀ ਜਗਨੂਰ ਸਿੰਘ ਨੇ ਪ੍ਰਾਪਤ ਕੀਤਾ ਜੋ ਮੁੱਖ ਮੰਤਰੀ ਦੇ ਨਾਂਅ ਲਿਖਿਆ ਗਿਆ ਸੀ।ਜਗਨੂਰ ਸਿੰਘ ਨੇ ਨਿਊ ਆਟੋ ਵਰਕਰ ਯੂਨੀਅਨ ਦੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਪੁਨੀਤ ਬਛੌੜੀ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਉੱਤੇ ਜਰੂਰੀ ਗੌਰ ਕੀਤਾ ਜਾਵੇਗਾ। ਪੁਨੀਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਮੰਗ ਪੱਤਰ ਰਾਹੀਂ ਆਟੋ ਰਿਕਸ਼ਾ ਖੜ੍ਹੇ ਕਰਨ ਲਈ ਸਾਨੂੰ ਬੱਸ ਅੱਡਾ ਨਵਾਂਸ਼ਹਿਰ ਵਿੱਚ ਥਾਂ ਦੇਣ, ਨਵੀਆਂ ਕਚਿਹਰੀਆਂ ਵਿਚ ਆਟੋ ਰਿਕਸ਼ਾ ਖੜ੍ਹੇ ਕਰਨ ਦੀ ਇਜਾਜ਼ਤ ਦੇਣ,ਕੋਰੋਨਾ ਸਮੇਂ ਬੈਂਕਾਂ ਦੀਆਂ ਕਿਸ਼ਤਾਂ ਨਾ ਦੇ ਸਕਣ ਕਾਰਨ ਮੋਟੀਆਂ ਪੈਨਲਟੀਆਂ ਤੋਂ ਰਾਹਤ ਦੇਣ, ਸਾਲ 2021 ਦੇ ਲੌਕਡਾਊਨ ਵਿੱਚ ਟੈਕਸ ਪਾਸਿੰਗ ਟੁੱਟ ਜਾਣ ਕਾਰਨ ਪਾਇਆ ਜ਼ੁਰਮਾਨਾ ਮੁਆਫ ਕੀਤਾ ਅਤੇ ਅੱਗੇ ਵਾਸਤੇ ਟੈਕਸ ਪਾਸਿੰਗ ਕਰਵਾਉਣ ਲਈ ਬਿਨਾਂ ਜ਼ੁਰਮਾਨੇ ਤੋਂ ਫੀਸਾਂ ਜਮ੍ਹਾਂ ਕਰਵਾਉਣ ਅਤੇ ਆਟੋ ਵਰਕਰਾਂ ਨੂੰ ਵੈਲਫੇਅਰ ਸੁਸਾਇਟੀ ਦੇ ਮੈਂਬਰ ਬਣਾਉਣ ਦੀ ਮੰਗ ਕੀਤੀ।
https://play.google.com/store/apps/details?id=in.yourhost.samaj