ਆਟੋ ਯੂਨੀਅਨ ਵੱਲੋਂ 23 ਮਾਰਚ ਨੂੰ ਕਾਫਲੇ ਦੇ ਰੂਪ ਵਿੱਚ ਖੱਟਕੜ ਕਲਾਂ ਪਹੁੰਚਣ ਦਾ ਫੈਸਲਾ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨਿਊ ਆਟੋ ਯੂਨੀਅਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ 23 ਮਾਰਚ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਆਟੋਆਂ ਸਮੇਤ ਕਾਫਲੇ ਦੇ ਰੂਪ ਵਿੱਚ ਨਵਾਂਸ਼ਹਿਰ ਤੋਂ ਖੱਟਕੜ ਕਲਾਂ ਲਈ ਰਵਾਨਾ ਹੋਵੇਗੀ।ਇਹ ਫੈਸਲਾ ਅੱਜ ਯੂਨੀਅਨ ਦੀ ਭਰਵੀਂ ਮੀਟਿੰਗ ਵਿੱਚ ਲਿਆ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕਲੇਰ ਨੇ ਆਖਿਆ ਕਿ ਉਕਤ ਸ਼ਹੀਦ ਸਾਡੇ ਦੇਸ਼ ਦੇ ਕੌਮੀ ਸ਼ਹੀਦ ਹਨ ।ਵੱਖੋ ਵੱਖ ਪਾਰਟੀਆਂ ਨੇ ਸੱਤਾ ਦੀ ਕੁਰਸੀ ਹਥਿਆਉਣ ਲਈ ਇਹਨਾਂ ਸ਼ਹੀਦਾਂ ਦੇ ਨਾਮ ਦੀ ਵਰਤੋਂ ਤਾਂ ਕੀਤੀ ਪਰ ਉਹਨਾਂ ਦੇ ਵਿਚਾਰਾਂ ਉੱਤੇ ਚੱਲਣ ਦੇ ਯਤਨ ਨਹੀਂ ਕੀਤੇ।ਉਹਨਾਂ ਕਿਹਾ ਕਿ ਯੂਨੀਅਨ ਦਾ ਇਕ ਵਫਦ ਯੂਨੀਅਨ ਦੀਆਂ ਮੰਗਾਂ ਨੂੰ ਲੈਕੇ ਛੇਤੀ ਹੀ ਜਿਲਾ ਪ੍ਰਸ਼ਾਸਨ ਨੂੰ ਮਿਲਕੇ ਮੰਗ ਪੱਤਰ ਦੇਵੇਗਾ ਜੇਕਰ ਫਿਰ ਵੀ ਜਰੂਰਤ ਪਈ ਤਾਂ ਯੂਨੀਅਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਮਿਲੇਗੀ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੀਤੇ ਤਿੰਨ ਸਾਲਾਂ ਵਿੱਚ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ।ਇਸ ਮੌਕੇ ਤਰਨਜੀਤ, ਜੌਹਨੀ,ਗੋਪੀ, ਸਤਨਾਮ ਨੇ ਵੀ ਵਿਚਾਰ ਪੇਸ਼ ਕੀਤੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮਾਧਵੀ ਅਗਰਵਾਲ ਦਾ ਕਾਵਿ ਸੰਗ੍ਰਹਿ ਕਵਿਤਾ “ਹਮਾਰਾ ਸ਼ਿਤਿਜ” ਲੋਕ ਅਰਪਣ
Next articleSAMAJ WEEKLY = 19/03/2025