ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨਿਊ ਆਟੋ ਯੂਨੀਅਨ ਪਹਿਲੀ ਮਈ ਨੂੰ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਵਲੋਂ ਵਿਸ਼ਵਕਰਮਾ ਮੰਦਰ ਰਾਹੋਂ ਰੋਡ ਵਿਖੇ ਮਨਾਏ ਜਾ ਰਹੇ ਕੌਮਾਂਤਰੀ ਮਜਦੂਰ ਦਿਵਸ ਵਿਚ ਭਰਵੀਂ ਸ਼ਮੂਲੀਅਤ ਕਰੇਗੀ। ਇਹ ਫੈਸਲਾ ਅੱਜ ਯੂਨੀਅਨ ਦੀ ਭਰਵੀਂ ਮੀਟਿੰਗ ਵਿੱਚ ਲਿਆ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਇਫਟੂ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ,ਸੂਬਾ ਡਿਪਟੀ ਸੈਕਟਰੀ ਅਵਤਾਰ ਸਿੰਘ ਤਾਰੀ,ਜਿਲਾ ਪ੍ਰਧਾਨ ਗੁਰਦਿਆਲ ਰੱਕੜ ,ਆਟੋ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਕਲੇਰ ਨੇ ਆਖਿਆ ਕਿ ਮਜਦੂਰ ਦਿਵਸ ਕਿਰਤੀਆਂ ਦਾ ਮਾਣਮੱਤਾ ਇਤਿਹਾਸਕ ਦਿਹਾੜਾ ਹੈ ਜੋ ਦੁਨੀਆਂ ਭਰ ਦੇ ਕਿਰਤੀ ਮਨਾਉਂਦੇ ਹਨ।ਉਹਨਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਮਜਦੂਰ ਪੱਖੀ ਪਹਿਲੇ ਕਿਰਤ ਕਾਨੂੰਨ ਖਤਮ ਕਰਕੇ ਮਜਦੂਰ ਵਿਰੋਧੀ ਚਾਰ ਕਿਰਤ ਕੋਡ ਲਿਆਂਦੇ ਗਏ ਹਨ ਜੋ ਸਰਮਾਏਦਾਰੀ ਦੇ ਹਿੱਤ ਪੂਰਦੇ ਹਨ । ਇਹਨਾਂ ਕਿਰਤ ਕੋਡ ਵਿਰੁੱਧ ਕਿਰਤੀਆਂ ਵਿਚ ਭਾਰੀ ਰੋਹ ਹੈ।ਉਹਨਾਂ ਕਿਹਾ ਕਿ ਆਟੋ ਯੂਨੀਅਨ ਆਪਣੀਆਂ ਮੰਗਾਂ ਨੂੰ ਲੈਕੇ ਜਿੱਥੇ ਜਿਲਾ ਪ੍ਰਸ਼ਾਸਨ ਨੂੰ ਮਿਲ ਚੁੱਕੀ ਹੈ ਉੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਂਅ ਮੰਗ ਪੱਤਰ ਵੀ ਦੇ ਚੁੱਕੀ ਹੈ ਪਰ ਉਹਨਾਂ ਦੀਆਂ ਮੰਗਾਂ ਵਲ ਕੋਈ ਧਿਆਨ ਨਹੀਂ ਦਿੱਤਾ ਗਿਆ।ਇਸ ਮੌਕੇ ਤਰਨਜੀਤ, ਜੌਹਨੀ,ਗੁਰਪ੍ਰੀਤ ਗੋਪੀ ਅਤੇ ਸਤਨਾਮ ਨੇ ਵੀ ਵਿਚਾਰ ਪੇਸ਼ ਕੀਤੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj