ਬਰਨਾਲਾ, (ਸਮਾਜ ਵੀਕਲੀ) ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਦੀ ਕਾਰਜਕਾਰਨੀ ਦੀ ਬੀਤੇ ਦਿਨੀਂ ਪਲੇਠੀ ਮੀਟਿੰਗ ਸਭਾ ਦੇ ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਦੇ ਗ੍ਰਹਿ ਵਿਖੇ ਹੋਈ ਜਿਸ ਵਿਚ ਸਾਲ 2025 ਦੌਰਾਨ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਅਤੇ ਕਾਰਜਕਾਰਨੀ ਦੇ ਮੈਂਬਰਾਂ ਨੇ ਕਈ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ। ਪ੍ਰੈਸ ਸਕੱਤਰ ਮਨਦੀਪ ਕੁਮਾਰ ਨੇ ਦੱਸਿਆ ਕਿ ਇਸ ਸਾਲ 2025 ਵਿਚ ਮੁੱਖ ਤਿੰਨ ਸਮਾਗਮ ਕਰਨ ਦੀ ਤਜਵੀਜ਼ ਹੈ। ਮੀਟਿੰਗ ਵਿੱਚ ਤਹਿ ਕੀਤਾ ਗਿਆ ਹੈ ਕਿ ਸਨਮਾਨਤ ਸਮਾਗਮਾਂ ਵਿੱਚ ਹੁਣ ਹਰ ਸਾਲ ਇਕ ਲੇਖਕ ਅਤੇ ਇਕ ਪਾਠਕ ਦਾ ਸਨਮਾਨ ਕੀਤਾ ਜਾਇਆ ਕਰੇਗਾ। ਯਾਦ ਰਹੇ ਪਹਿਲਾਂ ਇਹ ਸਨਮਾਨ ਇਕ ਸਾਲ ਲੇਖਕ ਅਤੇ ਇਕ ਸਾਲ ਪਾਠਕ ਦਾ ਸਨਮਾਨ ਕੀਤਾ ਜਾਂਦਾ ਰਿਹਾ ਹੈ। ਜਿਸ ਵਿਚ ਸਨਮਾਨ ਪੱਤਰ , ਲੋਈ ਜਾਂ ਫੁਲਕਾਰੀ, ਨਗਦ ਰਾਸ਼ੀ ਅਤੇ ਪੁਸਤਕਾਂ ਦਾ ਸੈੱਟ ਦਿੱਤਾ ਜਾਂਦਾ ਹੈ। ਪੁਸਤਕ ਲੋਕ ਅਰਪਣ ਵੀ ਕਰਨ ਦੀ ਵਿਵਸਥਾ ਹੈ। ਚੰਡਿਹੋਕ ਪਰਵਾਰ ਵਲੋ ਮਾਤਾ ਪਿਤਾ ਦੀ ਯਾਦ ਵਿੱਚ ਸਰਦਾਰੀ ਮਨਜੀਤ ਕੌਰ ਅਤੇ ਸਰਦਾਰ ਤਰਲੋਚਨ ਸਿੰਘ ਯਾਦਗਾਰੀ ਸਨਮਾਨ 27 ਅਪ੍ਰੈਲ ਨੂੰ ਲੇਖਕ ਨੂੰ ਅਤੇ ਪਤਨੀ ਦੀ ਯਾਦ ਵਿੱਚ 26 ਅਕਤੂਬਰ ਨੂੰ ਸਰਦਾਰਨੀ ਹਰਦੀਪ ਕੌਰ ਯਾਦਗਾਰੀ ਸਨਮਾਨ ਪਾਠਕ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 6 ਜੁਲਾਈ ਨੂੰ ਕਵੀ ਦਰਬਾਰ ਕਰਵਾਇਆ ਜਾਵੇਗਾ। ਇਸ ਮੌਕੇ ਡਾਕਟਰ ਅਮਨਦੀਪ ਸਿੰਘ ਟੱਲੇਵਾਲੀਆ, ਚਤਿੰਦਰ ਰੁਪਾਲ, ਜੈਸਮੀਨ ਕੌਰ, ਮਨਦੀਪ ਕੁਮਾਰ, ਸਿਮਰਜੀਤ ਕੌਰ ਬਰਾੜ ਅਤੇ ਪਾਲ ਸਿੰਘ ਲਹਿਰੀ ਹਾਜਰ ਸਨ।
-ਤੇਜਿੰਦਰ ਚੰਡਿਹੋਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj