ਲੇਖਕ ਪਾਠਕ ਸਾਹਿਤ ਸਭਾ ਵਲੋਂ ਯਾਦਗਾਰੀ ਸਮਾਗਮ 20 ਨੂੰ, ਕਵੀ ਦਰਬਾਰ ਵਿਚ ਕਵੀ ਆਪਣੀਆਂ ਰਚਨਾਵਾਂ ਦਾ ਪਾਠ ਕਰਨਗੇ

ਬੀਰਪਾਲ ਕੌਰ ਹੰਡਿਆਇਆ
ਤੇਜਿੰਦਰ ਚੰਡਿਹੋਕ
ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵਲੋਂ ਸਾਹਿਤਕ ਅਤੇ ਇਕ ਯਾਦਗਾਰੀ ਸਮਾਗਮ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਮਨਦੀਪ ਕੁਮਾਰ ਨੇ ਦੱਸਿਆ ਕਿ ਸਭਾ ਵਲੋ 20 ਅਕਤੂਬਰ ਨੂੰ ਸਹੀ ਸਵੇਰੇ 10 ਵਜੇ ਸਾਹਿਤਕ ਅਤੇ ਯਾਦਗਾਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਬੀਬੀ ਬੀਰਪਾਲ ਕੌਰ ਹੰਡਿਆਇਆ ਨੂੰ ਸਵ. ਹਰਦੀਪ ਕੌਰ ਚੰਡਿਹੋਕ ਯਾਦਗਾਰੀ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਸਨਮਾਨ ਸਭਾ ਦੇ ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਅਤੇ ਪਰਿਵਾਰ ਵੱਲੋਂ ਤੇਜਿੰਦਰ ਚੰਡਿਹੋਕ ਦੀ ਪਤਨੀ ਹਰਦੀਪ ਕੌਰ ਚੰਡਿਹੋਕ ਦੀ ਅਚਾਨਕ ਹੋਈ ਮੌਤ ਕਰਕੇ ਉਹਨਾਂ ਦੀ ਯਾਦ ਵਿੱਚ ਸਥਾਪਤ ਕੀਤਾ ਗਿਆ ਪਹਿਲਾ ਸਨਮਾਨ ਹੈ। ਇੱਥੇ ਇਹ ਵੀ ਦਸਿਆ ਜਾਂਦਾ ਹੈ ਕਿ ਇਸ ਪਰਿਵਾਰ ਵਲੋਂ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਪਹਿਲਾਂ ਤਿੰਨ ਸਨਮਾਨ ਦਿੱਤੇ ਜਾ ਚੁੱਕੇ ਹਨ। ਜਿਨ੍ਹਾਂ ਵਿਚ ਚਰਨੀ ਬੇਦਿਲ, ਜਗਰਾਜ ਚੰਦ ਰਾਏਸਰ ਅਤੇ ਕੁਲਵੀਰ ਕੌਰ ਜੋਤੀ ਸ਼ਾਮਲ ਹਨ।ਇਸ ਸਨਮਾਨ ਵਿੱਚ ਨਗਦ ਰਾਸ਼ੀ ਤੋਂ ਇਲਾਵਾ ਫੁਲਕਾਰੀ, ਮਾਣ ਪੱਤਰ ਅਤੇ ਪੁਸਤਕਾਂ ਦਾ ਸੈੱਟ ਭੇਟ ਕੀਤਾ ਜਾਂਦਾ ਹੈ।
ਇਸ ਮੌਕੇ ਹਾਜਰ ਕਵੀਆਂ ਵਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ।
ਬਰਨਾਲਾ ਦੀਆਂ ਸਮੂਹ ਸਾਹਿਤਕ ਸਭਾਵਾਂ ਦੇ ਮੈਂਬਰਾਂ, ਲੇਖਕਾਂ, ਪਾਠਕਾਂ ਨੂੰ ਸਮੇਂ ਸਿਰ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਤਾਂ ਕਿ ਸਮਾਗਮ ਨੂੰ ਸਮੇਂ ਸਿਰ ਹੀ ਸਮਾਪਤ ਕੀਤਾ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਭਵਨ ਸਰੀ ‘ਚ 18 ਅਕਤੂਬਰ ਨੂੰ ਹੋਵੇਗਾ ਮਹਿਫ਼ਿਲ ਏ ਮੁਹੱਬਤ ਸਮਾਗਮ
Next article“ਪਿੰਡ ਕਸੇਲ ਦੀ ਪੰਚਾਇਤ”