HOME ਲੇਖਕ ਮਾਸਟਰ ਸੰਜੀਵ ਧਰਮਾਣੀ ਦੀ ਬਾਲ – ਕਹਾਣੀਆਂ ਦੀ ਪੁਸਤਕ ” ਹਿਰਨ...

ਲੇਖਕ ਮਾਸਟਰ ਸੰਜੀਵ ਧਰਮਾਣੀ ਦੀ ਬਾਲ – ਕਹਾਣੀਆਂ ਦੀ ਪੁਸਤਕ ” ਹਿਰਨ ਅਤੇ ਭਾਲੂ ” ਰੀਲੀਜ਼ ਹੋਈ

1
ਸ਼੍ਰੀ ਅਨੰਦਪੁਰ ਸਾਹਿਬ  (ਸਮਾਜ ਵੀਕਲੀ)   :- ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਦੀ ਬਾਲ – ਕਹਾਣੀਆਂ ਦੀ ਨਵੀਂ ਪ੍ਰਕਾਸ਼ਿਤ ਹੋਈ ਪੁਸਤਕ  ” ਹਿਰਨ ਅਤੇ ਭਾਲੂ ” ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦੇ ਸਕੂਲ ਮੁੱਖੀ ਮੈਡਮ ਅਮਨਪ੍ਰੀਤ ਕੌਰ ਵਲੋਂ ਸਮੂਹ ਸਕੂਲ ਸਟਾਫ਼ ਦੀ ਹਾਜ਼ਰੀ ਵਿੱਚ ਰੀਲੀਜ਼ ਕੀਤੀ ਗਈ। ਇਸ ਮੌਕੇ ਸਮੂਹ ਸਕੂਲ ਸਟਾਫ਼ ਵਲੋਂ ਮਾਸਟਰ ਸੰਜੀਵ ਧਰਮਾਣੀ ਨੂੰ ਵਧਾਈ ਦਿੱਤੀ ਗਈ। ਇੱਥੇ ਦੱਸਣਯੋਗ ਹੈ ਕਿ ਮਾਸਟਰ ਸੰਜੀਵ ਧਰਮਾਣੀ ਪਹਿਲਾਂ ਵੀ ਕਈ ਪੁਸਤਕਾਂ ਲਿਖ ਚੁੱਕੇ ਹਨ ਤੇ ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਲਈ ਉਨ੍ਹਾਂ ਦਾ ਨਾਂ ਤੇ ਉਨ੍ਹਾਂ ਦੇ ਸਕੂਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ ਦਾ ਨਾਂ ਦੋ ਵਾਰ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਵੀ ਦਰਜ ਹੋ ਚੁੱਕਾ ਹੈ। ਮਾਸਟਰ ਸੰਜੀਵ ਧਰਮਾਣੀ ਨੇ ਪਰਮਾਤਮਾ ਅਤੇ ਆਪਣੇ ਸਕੂਲ ਦੇ ਸਕੂਲ ਮੁੱਖੀ ਮੈਡਮ ਅਮਨਪ੍ਰੀਤ ਕੌਰ , ਸ਼ਾਮ ਲਾਲ , ਅਮਨਦੀਪ ਸਿੰਘ ਤੇ ਸਟਾਫ਼ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਕੂਲ ਵਿਦਿਆਰਥੀਆਂ ਦੇ ਮਾਪੇ , ਪ੍ਰਿਅੰਕਾ , ਰਿਤੂ , ਰਮਨਾ ਦੇਵੀ ਤੇ ਵਿਦਿਆਰਥੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਿਨ੍ਹਾਂ ਪ੍ਰਵਾਨਗੀ ਤੋਂ ਬੋਰਵੈੱਲਾਂ/ਟਿਊਬਵੈਲਾਂ ਦੀ ਖੁਦਾਈ ਤੇ ਮੁਰੰਮਤ ‘ਤੇ ਪਾਬੰਦੀ, ਜ਼ਿਲ੍ਹਾ ਮੈਜਿਸਟਰੇਟ ਨੇ ਵਿਸਥਾਰ ‘ਚ ਕੀਤੇ ਹੁਕਮ ਜਾਰੀ
Next articleਭਾਰਤ 114 ਰਾਫੇਲ ਅਤੇ 6 P-8I ਜਹਾਜ਼ ਖਰੀਦਣ ਲਈ, ਰੱਖਿਆ ਪ੍ਰੀਸ਼ਦ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਵਾਨਗੀ ਦਿੱਤੀ