ਲੇਖਕ ਘਰਵਾਲੀ ਤੋ ਪ੍ਰੇਸ਼ਾਨ

ਗੁਰਮੀਤ ਡੁਮਾਣਾ
(ਸਮਾਜ ਵੀਕਲੀ)
ਮੁੰਡਾ,,, ਤੂੰ, ਕੁੜਤਾ ਪਜਾਮਾ ਧੋ ਦੇ ਮੇਰਾ,ਨਾ ਕਰ ਨਖ਼ਰੇ ਬਾਅਲ੍ਹੇ
ਭਾਸ਼ਾ ਵਿਭਾਗ ਵਾਲਿਆਂ ਰੱਖਿਆ ਕਵੀ ਦਰਬਾਰ ਪਟਿਆਲੇ
ਸਨਮਾਨ ਪੱਤਰ ਮੈਨੂੰ ਮਿਲੂਗਾ ਉਤੋਂ ਕਾਹਨੂੰ ਰਹਿਨੀ ਸੜਦੀ
ਆ ਪੈਂਤੀ ਪੜ੍ਹ  ਕੁੜੀਏ ਕਿਉਂ ਮੇਰੇ ਨਾਲ ਲੜਦੀ
ਆ ਪੈਂਤੀ ਪੜ੍ਹ ਕੁੜੀਏ,,,,,
ਕੁੜੀ,,,,, ਘਰ ਦਾ ਫਿਕਰ ਨਹੀਂ ਭੋਰਾ ਕਿੱਧਰ ਨੂੰ ਮੂੰਹ ਚੁੱਕਿਆ
ਭੁੱਖਾ ਨੰਗਾ ਘਰ ਆ ਵੜਦਾ ਰਹਿੰਦਾ ਆਟਾ ਮੁੱਕਿਆ
ਢਿੱਡ ਬੱਚਿਆਂ ਦਾ ਭਰ ਨਹੀਂ ਸਕਦੀ ਜਿਹੜੀ ਲਿਖਦਾ ਸ਼ਇਰੀ
ਵੇ ਕੰਮ ਤੇ ਜਾ ਮਾਹੀਆ ਘਰ ਰੱਖਦੇ ਪੈਨ ਤੇ ਡਾਇਰੀ
ਮੁੰਡਾ,,,,,, ਮੈਂ ਮਾਂ ਬੋਲੀ ਦੀ ਸੇਵਾ ਕਰਦਾ ਗੀਤਾਂ ਰਾਹੀਂ ਸਮਝਾਵਾਂ
ਬੀੜਾ ਚੁੱਕਿਆ ਸਿਰ ਮਾਂ ਬੋਲੀ ਦਾ ਅੱਗੇ ਹੋਰ ਬਧਾਵਾਂ
ਭੁੱਲਦੇ ਜਾਂਦੇ ਮਾਂ ਬੋਲੀ ਨੂੰ ਤਿਲ ਤਿਲ ਕਰਕੇ ਮਰਦੀ
ਆਹ ਪੈਂਤੀ ਪੜ੍ਹ ਕੁੜੀਏ ਕਿਉਂ ਮੇਰੇ ਨਾਲ ਲੜਦੀ
ਆ ਪੈਂਤੀ ਪੜ੍ਹ  ਕੁੜੀਏ,,,,,,
ਕੁੜੀ,,,,,,ਪੜਿਆ ਲਿਖਿਆ ਸਮਝ ਕੇ ਮਾਪਿਆਂ ਲੜਲਾ ਦਿੱਤੀ ਤੇਰੇ
ਅੱਜ ਤੱਕ ਸੁਖ ਨਸੀਬ ਨਹੀਂ ਹੋਇਆ ਕਿਸਮਤ ਦੇ ਵਿੱਚ ਮੇਰੇ
ਰਚਨਾਵਾਂ ਗਜਲਾਂ ਗੀਤ ਤੇਰੇ ਸਭ ਬਣ ਗਏ ਮੇਰੇ ਵੈਰੀ
ਕੰਮ ਤੇ ਜਾ ਢੋਲਾ ਘਰ ਰੱਖਦੇ ਪੈਨ ਤੇ ਡਾਇਰੀ
ਮੁੰਡਾ,,,,,,, ਲੈ ਗੁਰਮੀਤ ਡੁਮਾਣੇ ਵਾਲੇ ਨੇ ਹੁਣ ਹਰ ਗੱਲ ਤੇਰੀ ਮੰਨੀ
ਭਾਸ਼ਾ ਵਿਭਾਗ ਵਾਲੇ ਵੀ ਕਤਰਾਉਂਦੇ ਰਹਿੰਦੇ ਕੰਨੀ
ਆਧਾਰ ਕਰਾਇਆ ਮੰਗਣਾ ਪੈਂਦਾ ਤੂੰ ਸੱਚੀ ਗੱਲ ਕਰਦੀ
ਆ ਪੈਂਤੀ ਪੜ੍ਹ ਕੁੜੀਏ ਕਿਉਂ ਮੇਰੇ ਨਾਲ ਲੜਦੀ
ਆ ਪੈਂਤੀ ਪੜ੍ਹ ਕੁੜੀਏ,,,,,,,
ਕੁੜੀ,,,,,, ਘਰ ਆਪਣੇ ਨਹੀਂ ਪੱਕਦੀ ਰੋਟੀ ਸਹਿਤਕਾਰ ਤੂੰ ਵੱਡਾ
ਧੇਲੇ ਦੀ ਨਹੀਂ ਅਮਦਨ ਤੈਨੂੰ ਕਿੱਥੋਂ ਖਰਚਾ ਕੱਢਾ
ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਗੱਲ ਜੋ ਆਖੇ ਗਹਿਰੀ
ਵੇ ਕੰਮ ਤੇ ਜਾ ਢੋਲਾ ਘਰ ਰੱਖਦੇ ਪੈਨ ਤੇ ਡਾਇਰੀ
ਵੇ ਕੰਮ ਤੇ ਜਾ ਢੋਲਾ,,,,,,,,,
         ਗੁਰਮੀਤ ਡੁਮਾਣਾ
         ਲੋਹੀਆਂ ਖਾਸ
         ਜਲੰਧਰ
Previous articleਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਮਿਤ ਸਮਾਗਮ ਹੋਣਗੇ
Next articleਕਵਿਤਾਵਾਂ