ਲੇਖਕ ਗੁਰਪ੍ਰੀਤ ਸਿੰਘ ਬੀੜ ਨੂੰ ਸਦਮਾ ਨਹੀਂ ਰਹੇ ਮਾਤਾ, ਭੋਗ ਐਤਵਾਰ ਇੱਕ ਦਸੰਬਰ ਨੂੰ

ਸਮਰਾਲਾ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :-ਪੰਜਾਬੀ ਸਾਹਿਤ ਦੇ ਵਿੱਚ ਨਵੀਆਂ ਕਲਮਾਂ ਵਜੋਂ ਹਾਜ਼ਰੀ ਲਗਾ ਕੇ ਚੰਗੀਆਂ ਤੇ ਸਮਾਜ ਨੂੰ ਸੇਧ ਦੇਣ ਵਾਲੀਆਂ ਲਿਖਤਾਂ ਲਿਖਣ ਵਾਲੇ ਗੁਰਪ੍ਰੀਤ ਸਿੰਘ ਬੀੜ ਨੂੰ ਉਸ ਵੇਲੇ ਦੁੱਖ ਲੱਗਾ ਜਦੋਂ ਉਹਨਾਂ ਦੇ ਮਾਤਾ ਸਰਬਜੀਤ ਕੌਰ ਪਤਨੀ ਸਰਦਾਰ ਅਰਜਨ ਸਿੰਘ, ਪਿੰਡ ਬੀਜਾ  21 ਨਵੰਬਰ 2024 ਸਦੀਵੀ ਵਿਛੋੜਾ ਦੇ ਗਏ। ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠਾਂ ਦੇ ਭੋਗ ਇਕ ਦਸੰਬਰ ਦਿਨ ਐਤਵਾਰ ਨੂੰ ਜੀ ਟੀ ਰੋਡ ਉੱਤੇ ਸਥਿਤ ਬੀਜਾ ਦੇ ਗੁਰਦੁਆਰਾ ਸਾਹਿਬ ਵਿੱਚ ਇਕ ਤੋਂ ਦੋ ਵਜੇ ਦੇ ਦਰਮਿਆਨ ਪੈਣਗੇ। ਗੁਰਪ੍ਰੀਤ ਸਿੰਘ ਦੀ ਮਾਤਾ ਦੇ ਅਕਾਲ ਚਲਾਣੇ ਉੱਤੇ ਪੰਜਾਬੀ ਸਾਹਿਤ ਜਗਤ ਨਾਲ ਸਬੰਧ ਅਨੇਕਾਂ ਲੇਖਕਾਂ ਸਹਿਤਕਾਰਾਂ ਪੱਤਰਕਾਰਾਂ ਪੰਜਾਬੀ ਸਾਹਿਤ ਸਭਾਵਾਂ ਤੇ ਵਿਦਿਆਕ ਅਦਾਰੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜਸਟਿਸ ਕੁਲਦੀਪ ਸਿੰਘ ਦੀ ਫੋਟੋ ਕੇਂਦਰੀ ਅਜਾਇਬ ਘਰ ਵਿੱਚ ਲਾਈ ਜਾਵੇ- ਐਡਵੋਕੇਟ ਨਵਕਿਰਨ ਸਿੰਘ
Next articleਆਰਟੀਫ਼ੀਸ਼ੀਅਲ ਇੰਟੈਲੀਜੈਨਸ (ਏ.ਆਈ)ਮਨੁੱਖੀ ਭਾਵਨਾਵਾਂ ਨੂੰ ਕਿੰਨਾ ਕੁ ਸਮਝੇਗਾ ?