ਲੇਖਿਕਾ ਗੁਰੀ ਦੀ ਸਾਹਿਤਕ -ਖੇਤਰ ‘ਚ ਇੱਕ ਹੋਰ ਪੁਲਾਂਘ

  (ਸਮਾਜ ਵੀਕਲੀ)  ਦਿਲਪ੍ਰੀਤ ਗੁਰੀ ਇੱਕ ਕਰਮਸ਼ੀਲ ਲੇਖਿਕਾ ਹੈ। ਪੰਜਾਬੀ ਸਾਹਿਤ ਕਾਰਜ ਦੇ ਖੇਤਰ ਵਿੱਚ ਉਹ ਲਗਾਤਾਰ ਯਤਨਸ਼ੀਲ ਹੈ ਤੇ ਪ੍ਰਸਥਿਤੀਆਂ ਅਨੁਸਾਰ ਨਵੀਨ ਸਾਹਿਤ ਸਿਰਜ ਹੀ ਨਹੀਂ ਰਹੀ ਬਲਕਿ ਕਿਤਾਬੀ ਰੂਪ ‘ਚ ਪਾਠਕਾਂ ਦੀ ਝੋਲੀ ਵੀ ਪਾ ਰਹੀ ਹੈ। ਪੰਜਾਬੀ ਸਾਹਿਤ ਪ੍ਰਤੀ ਉਸ ਦੀ ਪ੍ਰਤੀਬੱਧਤਾ ਦੀ ਸ਼ਲਾਘਾ ਕਰਨੀ ਬਣਦੀ ਹੈ।
             ਕੁੱਝ ਮਹੀਨੇ ਪਹਿਲਾਂ ਉਸ ਦੀਆਂ ਪ੍ਰਤੀਨਿਧ ਲਘੂ ਕਹਾਣੀਆਂ ਦੀ ਪੁਸਤਕ ” ਕੁੱਜੇ ‘ਚ ਰੱਬ ” ਆਈ ਸੀ। ਪਾਠਕਾਂ ਵੱਲੋਂ ਉਸ ਨੂੰ ਜੀ ਆਇਆਂ ਆਖਿਆ ਗਿਆ। ਪਾਠਕਾਂ ਦੇ ਮਿਲ਼ੇ ਭਰਵੇਂ ਹੁੰਗਾਰੇ ਦੀ ਬਦੌਲਤ ਹੀ ” ਕੁੱਜੇ ‘ਚ ਰੱਬ ” ਦਾ ਦੂਜਾ ਐਡੀਸ਼ਨ ਜਲਦੀ ਹੀ ਆਇਆ ਤੇ ਆਹ ਹੁਣ ਨਾਵਲ ਆਇਆ ਹੈ ” ਤਾਜੀਬਾ ।” ਇਨ੍ਹਾਂ ਤੋਂ ਪਹਿਲਾਂ ਵੀ ਗੁਰੀ ਦੀਆਂ ਕੁਝ ਪੁਸਤਕਾਂ ਸਾਹਿਤ ਪ੍ਰੇਮੀਆਂ ਦੀ ਝੋਲੀ ਪਈਆਂ ਹਨ।
                 ਨਾਵਲ “ਤਾਜੀਬਾ” ਦਾ ਸਵਾਗਤ ਕਰਦਾ ਹਾਂ ਤੇ ਲੇਖਿਕਾ ਗੁਰੀ ਦੀ ਸਾਹਿਤ ਪ੍ਰਤੀ ਸਮਰਪਿਤ ਭਾਵਨਾ ਦੀ ਤਰੀਫ਼ ਵੀ ਕਰਦਾ ਹਾਂ।
ਰਣਜੀਤ ਸਿੰਘ ਨੂਰਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੁਰਬਾ ਦਾ ‘ ਵਿਗਿਆਨਕ ਦ੍ਰਿਸ਼ਟੀਕੋਣ
Next articleਸੱਚੋ-ਸੱਚ / ਕਮਾਲ ਦੀ ਕਾਟੋ