ਲੇਖਕ ਐਸ਼ਲੀਨ ਖੇਲਾ ਬਣੀ ਬੱਚਿਆਂ ਲਈ ਪ੍ਰੇਰਨਾ ਸਰੋਤ ਐਡਵੋਕੇਟ ਰਾਜਬਲਵਿੰਦਰ ਸਿੰਘ

ਬਲਾਚੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ:ਸਜਾਵਲਪੁਰ,ਤਹਿ.ਬਲਾਚੌਰ,ਜਿਲਾ.ਸ਼ਹੀਦ ਭਗਤ ਸਿੰਘ ਨਗਰ* ਵਿਖੇ ਐਡਵੋਕੇਟ ਰਾਜਬਲਵਿੰਦਰ ਸਿੰਘ ਦੀ ਮੁਲਾਕਾਤ ਐਸ਼ਲੀਨ ਖੇਲਾ ਤੇ ਉਹਨਾਂ ਦੇ ਪਰਿਵਾਰ ਨਾਲ ਹੋਈ ਉਹਨਾਂ ਦੇ ਪਿਤਾ ਅਮਰਜੀਤ ਸਿੰਘ ਆਸਟ੍ਰੇਲੀਆ ਦਾਦਾ ਜੀ ਸਰਪੰਚ ਸਰਦਾਰ ਮਨਮੋਹਨ ਸਿੰਘ ਖੇਲਾ ਨਾਲ ਬੇਟੀ ਐਸ਼ਲੀਨ ਖੇਲਾ ਦੀ ਪ੍ਰਾਪਤੀ ਬਾਰੇ ਗੱਲਬਾਤ ਕੀਤੀ ਉਹਨਾਂ ਦੇ ਦਾਦਾ ਜੀ ਨੇ ਦੱਸਿਆ ਕਿ ਬੇਟੀ ਨੂੰ ਸ਼ੁਰੂ ਤੋਂ ਹੀ ਗੁਰਬਾਣੀ ਪੜ੍ਹਨੀ ਪੰਜਾਬ ਸੱਭਿਆਚਾਰ ਨਾਲ ਪਿਆਰ ਤੇ ਪੰਜਾਬ ਨਾਲ ਲਗਾ ਸੀ ਉਹਨਾਂ ਦੇ ਇਸ ਪਿਆਰ ਸਦਕਾ ਬੇਟੀ ਐਸ਼ਲੀਨ ਸਾਡੇ ਨਾਲ ਇਕ ਵਾਰ ਸ਼੍ਰੀ ਆਨੰਦਪੁਰ ਸਾਹਿਬ ਗਏ ਜਿੱਥੇ ਰਸਤੇ ਚ ਝੁੱਗੀਆਂ ਝੋਪੜੀਆਂ ਚ ਰਹਿੰਦੇ ਲੋਕਾਂ ਦੇ ਹਾਲਾਤ ਦੇਖੇ ਤੇ ਉਹਨਾਂ ਦੀ ਆਰਥਿਕ ਪੱਖੋ ਮਦਦ ਕਰਨ ਲਈ ਕਿਤਾਬ ਲਿਖੀ l ਜਿਸ ਤਰਾਂ ਸਰਪੰਚ ਸਰਦਾਰ ਮਨਮੋਹਨ ਸਿੰਘ ਜੀ ਨੇ ਪਿੰਡ ਸਜਾਵਲਪੁਰ ਦੇ ਵਿਕਾਸ ਕਾਰਜਾਂ ਚ ਅਹਿਮ ਯੋਗਦਾਨ ਪਾਇਆ ਉਸੇ ਤਰਾਂ ਉਹਨਾਂ ਦੀ ਵਿਰਾਸਤ ਵਿਚੋ ਉਹਨਾਂ ਦੀ ਪੋਤੀ ਐਸ਼ਲੀਨ ਖੇਲਾ ਦੀ ਉਮਰ ਸਿਰਫ 12 ਸਾਲ ਹੈ ਉਹਨਾਂ ਵਲੋ 10 ਸਾਲ ਦੀ ਉਮਰ ਚ” ਪਹਿਲੀ ਕਿਤਾਬ “17 ਕਹਾਣੀਆਂ” ਲਿਖਣੀ ਸ਼ੁਰੂ ਕੀਤੀ ਦੂਜੀ ਕਿਤਾਬ ” Journey Through Her Jersey” ਅੱਜ ਦੀ ਤਾਰੀਖ ਚ ਦੋ ਕਿਤਾਬਾਂ ਲਿਖ ਚੁੱਕੇ ਹਨ! ਵੱਡੀ ਗੱਲ ਇਹਨਾਂ ਕਿਤਾਬਾਂ ਤੋਂ ਹੋਈ ਕਮਾਈ ਨੂੰ ਵੱਖ-ਵੱਖ ਸੰਸਥਾਂ ਰਾਹੀਂ ਚੰਗੇ ਕਾਰਜ ਕਰਨ ਲਈ ਦਾਨ ਕਰਦੇ ਹਨ l ਬੇਟੀ ਐਸ਼ਲੀਨ ਖੇਲਾ ਦੀ ਇਸ ਸੋਚ ਤੇ ਸਾਨੂੰ ਸਭ ਨੂੰ ਸਿੱਖਣ ਦੀ ਲੋੜ ਹੈ ਇਸ ਮੌਕੇ ਤੇ ਮੈ ਤੇ ਠੇਕੇਦਾਰ ਲਖਵੀਰ ਸਿੰਘ ਵਲੋ ਬੇਟੀ ਨੂੰ ਇਕ ਅੰਗਰੇਜ਼ੀ ਦੀ ਕਿਤਾਬ ਮਕਤੂਬ ਖੁਸ਼ੀ ਵਜੋਂ ਭੇਟ ਕੀਤੀ ਗਈ ਸੋ ਸਾਡੇ ਵਲੋਂ ਬੇਟੀ ਨੂੰ ਬਹੁਤ ਸਾਰਾ ਪਿਆਰ ਤੇ ਸ਼ੁੱਭ ਕਾਮਨਾਵਾਂ ਸੁਨਿਹਰੇ ਭਵਿੱਖ ਲਈ ਇਸ ਮੌਕੇ ਤੇ ਲੀਗਲ ਐਡਵਾਈਜ਼ਰ ਪੰਜਾਬ ਐਡਵੋਕੇਟ ਅਵਤਾਰ ਮਹੇ,ਚਰਨਜੀਤ ਸਿੰਘ ਸੋਹਲ ਯੂ.ਐਸ.ਏ , ਤਲਵਿੰਦਰ ਸਿੰਘ ਨਿਊਜੀਲੈਂਡ,ਅੰਮ੍ਰਿਤਪਾਲ ਬੈਲਜੀਅਮ,ਰਾਜੇਸ਼ ਕਲੇਰ ਇਟਲੀ, ਇੰਦਰ ਸੋਹਲ ਸੋਢੀ ਆਸਟ੍ਰੇਲੀਆ, ਉਂਕਾਰ ਰਾਠੌਰ,ਜਤਿੰਦਰ ਮਹਿਮੀ, ਮਾਸਟਰ ਕੁਲਵਿੰਦਰ ਸਿੰਘ, ਮਾਸਟਰ ਜੁਝਾਰ ਸਿੰਘ, ਸੱਤਪਾਲ ਸਿੰਘ ਜਰਮਨ, ਸਰਵਣ ਸਿੰਘ,ਬਲਵਿੰਦਰ ਚੋਪੜਾ ਯੂ.ਐਸ.ਏ,ਮਨਪ੍ਰੀਤ ਕੈਨੇਡਾ, ਸਾਇੰਸਦਾਨ ਗੁਰਪ੍ਰੀਤ ਸਿੰਘ,ਸੂਬੇਦਾਰ ਹਰਭਜਨ ਸਿੰਘ, ਨਿਰਮਲ ਸਿੰਘ, ਬਲਵੀਰ ਚੰਦ ਪੰਚ, ਬਲਵਿੰਦਰ ਰਾਏ,ਸੁਰਿੰਦਰ ਪਾਲ ਪੰਚ,ਸਮੂਹਿਕ ਵਧਾਈ ਦਿੱਤੀ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੁਰ ਸੰਗੀਤ ਸੰਸਥਾ ਦੋਆਬਾ ਬੰਗਾ ਤੇ ਮੇਲਾ ਇੰਟਰਟੇਨਰਜ਼ ਕੰਪਨੀ ਕਨੇਡਾ ਵੱਲੋਂ ਕਰਵਾਇਆ ਗਿਆ ਸਨਮਾਨ ਸਮਾਰੋਹ ਯਾਦਗਾਰੀ ਹੋ ਨਿੱਬੜਿਆ
Next articleਤਰਕਸ਼ੀਲਾਂ ਨੇ ਕੈਲੰਡਰ -25ਤੇ ਤਰਕਸ਼ੀਲ ਮੈਗਜ਼ੀਨ ਦਾ ਨਵਾਂ ਅੰਕ ਲੋਕ ਅਰਪਣ ਕੀਤਾ ,ਜੋਤਸ਼ ਤੇ ਵਾਸਤੂ ਸ਼ਾਸਤਰ ਗੈਰ ਵਿਗਿਆਨਕ — ਤਰਕਸ਼ੀਲ