ਭਾਰਤ ਨੂੰ 14 ਕਲਾਕ੍ਰਿਤੀਆਂ ਮੋੜੇਗਾ ਆਸਟਰੇਲੀਆ

ਮੈਲਬਰਨ (ਸਮਾਜ ਵੀਕਲੀ):  ਆਸਟਰੇਲੀਆ ਸੱਭਿਆਚਾਰਕ ਤੌਰ ’ਤੇ ਮਹੱਤਵਪੂਰਨ 14 ਕਲਾਕ੍ਰਿਤੀਆਂ ਭਾਰਤ ਨੂੰ ਵਾਪਸ ਕਰੇਗਾ। ਇਨ੍ਹਾਂ ਵਿੱਚ ਕਾਂਸੀ ਅਤੇ ਪੱਥਰ ਦੀਆਂ ਮੂਰਤੀਆਂ ਅਤੇ ਤਸਵੀਰਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕੁਝ ਭਾਰਤ ’ਚੋਂ ਚੋਰੀ ਕੀਤੀਆਂ ਗਈਆਂ, ਗੈਰਕਾਨੂੰਨੀ ਖੁਦਾਈ ਕਰਕੇ ਕੱਢੀਆਂ ਗਈਆਂ ਤੇ ਗੈਰਕਾਨੂੰਨੀ ਢੰਗ ਨਾਲ ਪ੍ਰਾਪਤ ਕੀਤੀਆਂ ਗਈਆਂ ਹਨ। ਨੈਸ਼ਨਲ ਗੈਲਰੀ ਆਫ ਆਸਟਰੇਲੀਆ (ਐੱਨਜੀਏ) ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਕਿ ਉਹ ਇਸ ਨੂੰ ਆਪਣੇ ਏਸ਼ੀਅਨ ਕਲਾ ਸੰਗ੍ਰਹਿ ਤੋਂ ਭਾਰਤ ਸਰਕਾਰ ਨੂੰ ਵਾਪਸ ਕਰੇਗੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDelhi-Ahmedabad high-speed rail corridor to pass through Gurugram
Next articleਪਿੰਕੀ ਸਿੰਘ ‘ਪਰਵਾਸ ਅਤੇ ਨਾਗਰਿਕਤਾ ਕਮੇਟੀ’ ਦੀ ਚੇਅਰਪਰਸਨ ਨਾਮਜ਼ਦ