HOME ਔੜ ਬਲਾਕ ਬਚਾਓ ਸੰਘਰਸ਼ ਕਮੇਟੀ ਵੱਲੋਂ 18 ਅਗਸਤ ਨੂੰ ਰੋਸ ਪ੍ਰਦਰਸ਼ਨ ਸੰਬੰਧੀ...

ਔੜ ਬਲਾਕ ਬਚਾਓ ਸੰਘਰਸ਼ ਕਮੇਟੀ ਵੱਲੋਂ 18 ਅਗਸਤ ਨੂੰ ਰੋਸ ਪ੍ਰਦਰਸ਼ਨ ਸੰਬੰਧੀ ਮੀਟਿੰਗ

3
ਕੈਪਸ਼ਨ- ਰੋਸ ਪ੍ਰਦਰਸ਼ਨ ਵਿੱਚ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਵੀਨ ਬੰਗਾ, ਰਾਜ ਕੁਮਾਰ, ਰੂਪ ਲਾਲ ਧੀਰ, ਗੁਰਵਿੰਦਰ ਸਿੰਘ, ਬੂਟਾ ਸਿੰਘ

ਸਮਾਜ ਵੀਕਲੀ ਯੂ ਕੇ

ਔੜ ਬਲਾਕ- ਅੱਜ ਸਰਬ ਪਾਰਟੀ ਮੀਟਿੰਗ ਔੜ ਬਲਾਕ ਵਿਖੇ ਕੀਤੀ ਗਈ. ਇਸ ਮੀਟਿੰਗ ਵਿੱਚ 18 ਅਗਸਤ ਨੂੰ ਔੜ ਬਲਾਕ ਦੇ ਸਾਹਮਣੇ ਸਵੇਰੇ 10 ਵਜੇ ਰੋਸ ਪ੍ਰਦਰਸ਼ਨ ਕਰਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਅਤੇ ਪੰਜਾਬ ਸਰਕਾਰ ਵੱਲੋਂ ਔੜ ਬਲਾਕ ਨੂੰ ਖਤਮ ਕਰਕੇ ਬੰਗਾ ਵਿਖੇ ਤਬਦੀਲ ਕਰਨ ਦੇ ਫੈਸਲੇ ਵਿਰੁੱਧ ਵੱਡਾ ਸੰਘਰਸ਼ ਕਰਨ ਦਾ ਫੈਸਲਾ ਕੀਤਾ ਗਿਆ. ਔੜ ਇਲਾਕੇ ਦੀਆਂ ਸੰਮੂਹ ਪੰਚਾਇਤਾਂ ਅਤੇ ਇਲਾਕਾ ਨਿਵਾਸੀਆਂ ਨੂੰ ਸਰਕਾਰ ਦੇ ਇਸ ਨਾਦਰਸ਼ਾਹੀ ਫੁਰਮਾਨ ਖ਼ਿਲਾਫ਼ ਸੰਘਰਸ਼ ਕਰਨ ਦੀ ਅਪੀਲ ਕੀਤੀ ਗਈ.

ਇਸ ਮੀਟਿੰਗ ਵਿੱਚ ਪ੍ਰਵੀਨ ਬੰਗਾ, ਰੂਪ ਲਾਲ ਧੀਰ, ਰਾਜ ਕੁਮਾਰ ਮਾਹਲ ਖੁਰਦ, ਬੂਟਾ ਸਿੰਘ ਮਹਿਮੂਦ ਪੁਰ, ਮਾ ਸਤਪਾਲ ਸਿੰਘ ਰਟੈਂਡਾ, ਅਮਰੀਕ ਸਿੰਘ ਪੁਰੇਵਾਲ, ਭੁਪਿੰਦਰ ਸਿੰਘ ਗੜ੍ਹੀ, ਕਮਲਜੀਤ ਦੁੱਗਲ ਸਰਪੰਚ ਔੜ, ਗੁਰਵਿੰਦਰ ਸਿੰਘ ਸ਼ੋਕਰ, ਕਸ਼ਮੀਰ ਸਿੰਘ ਬੰਗੜ, ਜਰਨੈਲ ਸਿੰਘ ਮਾਹਲ ਅਦਿ ਦੇ ਨਾਲ ਨਾਲ ਹੋਰ ਪਤਵੰਤੇ ਸਾਥੀਆਂ ਨੇ ਹਿੱਸਾ ਲਿਆ, ਜਿਵੇਂ ਕਿ ਬਚਿੱਤਰ ਸਿੰਘ ਰਾਣਾ ਮੁਕੰਦਪੁਰ, ਹਰਦੀਪ ਗੜ੍ਹਪਧਾਣਾ, ਅਮਿੱਤ ਦੁੱਗਲ, ਅਮਰਨਾਥ ਪੰਚ ਗੜ੍ਹਪਧਾਣਾ ਆਦਿ ਹਾਜਰ ਹੋਏ 18 ਤਰੀਕ ਦੇ ਰੋਸ ਪ੍ਰਦਰਸ਼ਨ ਦੀ ਤਿਆਰੀ ਸੰਬੰਧੀ ਜਾਇਜ਼ਾ ਲਿਆ.

Previous articleस्वतंत्रता दिवस पर खंडौरा आजमगढ़ में हुआ स्कूल बचाओ सम्मेलन
Next articleThe Silencing of Lubna Farhan: When Speaking Truth Becomes Dangerous