ਅਗਸਤਾਵੈਸਟਲੈਂਡ ਘੁਟਾਲਾ: ਸਾਬਕਾ ਰੱਖਿਆ ਸਕੱਤਰ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਨਵੀਂ ਦਿੱਲੀ (ਸਮਾਜ ਵੀਕਲੀ):  ਸੀਬੀਆਈ ਨੇ 3700 ਕਰੋੜ ਰੁਪੲੇ ਦੇ ਅਗਸਤਾਵੈਸਟਲੈਂਡ ਘੁਟਾਲੇ ਦੇ ਮਾਮਲੇ ’ਚ ਸਾਬਕਾ ਰੱਖਿਆ ਸਕੱਤਰ ਸ਼ਸ਼ੀ ਕਾਂਤ ਸ਼ਰਮਾ ਅਤੇ ਹਵਾਈ ਫ਼ੌਜ ਦੇ ਚਾਰ ਅਧਿਕਾਰੀਆਂ ਖ਼ਿਲਾਫ਼ ਪੂਰਕ ਚਾਰਜਸ਼ੀਟ ਦਾਖ਼ਲ ਕੀਤੀ ਹੈ। ਸਰਕਾਰ ਤੋਂ ਪ੍ਰਵਾਨਗੀ ਲੈਣ ਮਗਰੋਂ ਸੀਬੀਆਈ ਨੇ ਸ਼ਰਮਾ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਕੰਪਟਰੋਲਰ ਅਤੇ ਆਡੀਟਰ ਜਨਰਲ ਨਿਯੁਕਤ ਹੋਣ ਤੋਂ ਪਹਿਲਾਂ ਉਹ 2011 ਤੋਂ 2013 ਵਿਚਕਾਰ ਰੱਖਿਆ ਸਕੱਤਰ ਰਿਹਾ ਸੀ। ਚਾਰਜਸ਼ੀਟ ’ਚ ਤਤਕਾਲੀ ਏਅਰ ਵਾਈਸ ਮਾਰਸ਼ਲ (ਸੇਵਾਮੁਕਤ) ਜਸਬੀਰ ਸਿੰਘ ਪਨੇਸਰ, ਡਿਪਟੀ ਚੀਫ਼ ਟੈਸਟ ਪਾਇਲਟ ਐੱਸ ਏ ਕੁੰਟੇ, ਤਤਕਾਲੀ ਵਿੰਗ ਕਮਾਂਡਰ ਥੌਮਸ ਮੈਥਿਊ ਅਤੇ ਗਰੁੱਪ ਕੈਪਟਨ ਐੱਨ ਸੰਤੋਸ਼ ਦੇ ਨਾਮ ਵੀ ਸ਼ਾਮਲ ਹਨ। ਕੁੰਟੇ ਅਤੇ ਸੰਤੋਸ਼ ਏਅਰ ਕਮਾਂਡਰ ਵਜੋਂ ਸੇਵਾਮੁਕਤ ਹੋ ਚੁੱਕੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਹਥਿਆਰ ਬਣਾ ਕੇ ਵਰਤ ਰਹੀ ਹੈ ਭਾਜਪਾ: ਮੁਫ਼ਤੀ
Next articleਯੂਪੀ ਚੋਣਾਂ ਵਿਚ ‘ਸਪਾ’ ਦੀ ਨੈਤਿਕ ਜਿੱਤ ਹੋਈ: ਅਖਿਲੇਸ਼