“ਸਾਉਣ ਮਹੀਨੇ ਦੀਆਂ ਬੋਲੀਆਂ”

ਸ਼ਾਹਕੋਟੀ ਕਮਲੇਸ਼

(ਸਮਾਜ ਵੀਕਲੀ)

ਸਾਉਣ ਦਾ ਮਹੀਨਾ, ਪਾਵਾਂ ਲਾਲ ਹਰੀਆਂ ਚੂੜੀਆਂ।
ਰਾਜ਼ੀ ਰਹੇ ਮਾਹੀਆ, ਜਿਹੜਾ ਕਰਦਾ ਰੀਝਾਂ ਪੂਰੀਆਂ।

ਸਾਉਣ ਮਹੀਨਾ ਚੜ੍ਹਿਆ, ਵੇ ਤੂੰ ਵੀ ਆਜਾ ਬੱਦਲ ਬਣ ਕੇ।
ਨਾਲ ਵਰੂਗੀ ਤੇਰੇ, ਵੇ ਮੈਂ ਵੀ ਕਾਲੀ ਘਟਾ ਚੜ੍ਹ ਕੇ।

ਹੋਰਾਂ ਦੇ ਮਾਹੀਏ ਸਭ ਦੇ ਕੋਲ, ਮੇਰਾ ਮਾਹੀਆ ਦੂਰ ਵੇ।
ਹੁਣ ਛੇਤੀ ਆਜਾ, ਰੋਂਦੀ ਤੇਰੀ ਹੂਰ ਵੇ।

ਸਾਉਣ ਦਾ ਮਹੀਨਾ, ਵੇ ਆਉਣਾ ਸਾਲ ਨੂੰ ਦੁਬਾਰਾ।
ਪਿੱਪਲੀ ਪੀਘਾਂ ਪਾਈਆਂ, ਵੇ ਦੇ ਜਾ ਮੈਨੂੰ ਇੱਕ ਹੁਲਾਰਾ।।

ਸ਼ਾਹਕੋਟੀ ਕਮਲੇਸ਼

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਹੰਮਦ ਸਿੰਘ ਅਜ਼ਾਦ
Next articleਜਿੰਦਰ ਖਾਨਪੁਰੀ ਅਕਾਲੀ ਦਲ (ਬ) ਦੇ ਵਰਕਿੰਗ ਕਮੇਟੀ ਦੇ ਮੈਂਬਰ ਨਿਯੁਕਤ