ਸਾਉਣ ਮਹੀਨਾ

ਹਰਦੀਪ ਕੌਰ

(ਸਮਾਜ ਵੀਕਲੀ)

ਸੋਹਣਾ ਸਾਉਣ ਮਹੀਨਾ ਆਇਆ,
ਖੁਸ਼ੀਆਂ ਖੇੜੇ ਨਾਲ ਲਿਆਇਆ।
ਕਾਲ਼ਾ ਬੱਦਲ ਵੀ ਅਸਮਾਨੀ ਛਾਇਆ,
ਮੀਂਹ ਦੀ ਛਹਿਬਰ ਨਾਲ ਲਿਆਇਆ।
ਬੱਚੇ ਵੀ ਮੀਂਹ ਵਿੱਚ ਨੱਚਦੇ ਨੇ,
ਫਿਰ ਘਰ ਘਰ ਪੂੜੇ ਪੱਕਦੇ ਨੇ।
ਕਾਲੀਆਂ ਇੱਟਾਂ ਕਾਲੇ ਰੋੜ,
ਪੈਲਾਂ ਪਾ- ਪਾ ਨੱਚਦੇ ਮੋਰ।
ਸਭ ਨੇ ਤੀਜ ਤਿਉਹਾਰ ਮਨਾਇਆ,
ਤੀਆਂ ਚ ਰਲ਼ ਮਿਲ਼ ਗਿੱਧਾ ਪਾਇਆ।

ਹਰਦੀਪ ਕੌਰ
ਪੰਜਾਬੀ ਅਧਿਆਪਕਾ‌
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ
ਛਾਜਲੀ (ਸੰਗਰੂਰ)

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੀ ਉਚੇਰੀ ਸਿੱਖਿਆ ” ਰਾਮ ਭਰੋਸੇ “
Next articleਦੀਵੇ ਥੱਲੇ ਹਨੇਰਾ