ਅੱਤੋਵਾਲ ਪਿੰਡ ਦੀ ਨਵੀਂ ਬਣੀ ਪੰਚਾਇਤ ਨੇ ਧੰਨਵਾਦ ਸਮਾਗਮ ਕਰਵਾਇਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਿੰਡ ਅੱਤੋਵਾਲ ਵਿਖੇ ਸਚਖੰਡ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਨਵੀਂ ਬਣੀ ਪੰਚਾਇਤ ਵਲੋਂ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਧੰਨਵਾਦ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਅਤੇ ਕੀਰਤਨ ਕਰਵਾਇਆ ਗਿਆ। ਨਗਰ ਦੇ ਨੰਬਰਦਾਰ ਸਹਿਬਾਨਾ ਵਲੋਂ ਅਤੇ ਨਗਰ ਦੇ ਪਤਵੰਤੇ ਸੱਜਣਾ ਵਲੋਂ ਨਵੇਂ ਬਣੇ ਸਰਪੰਚ ਰਘਵੀਰ ਸਿੰਘ ਨੂੰ ਅਤੇ ਮੈਂਬਰ ਪੰਚਾਇਤ ਦਲਜਿੰਦਰ ਸਿੰਘ, ਬਲਵੀਰ ਕੌਰ, ਬਰਜਿੰਦਰ ਕੌਰ, ਗੁਰਬਖਸ਼ ਸਿੰਘ, ਬਲਵਿੰਦਰ ਸਿੰਘ ਅਤੇ ਦਿਆਲ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਸਰਪੰਚ ਰਘਵੀਰ ਸਿੰਘ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਅਤੇ ਸਾਰੇ ਨਗਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਨਗਰ ਨਿਵਾਸੀਆਂ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਅਤੇ 24 ਘੰਟੇ ਸਾਰੇ ਨਗਰ ਦੀ ਸੇਵਾ ਵਿੱਚ ਹਾਜਰ ਰਹਾਂਗੇ ਅਤੇ ਪਿੰਡ ਦੀ ਤਰੱਕੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਿਆ ਜਾਵੇਗਾ ਖੇਡਾਂ ਵੱਲ ਪ੍ਰੇਰਿਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁੱਜਰਾਂ ਦੇ ਕੁੱਲ ਅੰਦਰ ਪਸ਼ੂਆਂ ‘ਤੇ ਘਰ ਦਾ ਕੀਮਤੀ ਸਮਾਨ ਸੜਣ ਤੇ ਮੁਅਵਜਾ ਨਾ ਮਿਲਣ ਕਰਕੇ ਮੁੜ ਡੀ ਸੀ ਨੂੰ ਮੰਗ ਪੱਤਰ ਦਿੱਤਾ
Next articleਕਮਲਜੀਤ ਸਿੰਘ ਬਣਵੈਤ ਦਾ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਮੈਂਬਰ ਨਿਯੁਕਤ ਕਰਨ ਤੇ ਕੀਤਾ ਸਨਮਾਨ