ਚੱਲਦੀ ਟਰੇਨ ‘ਚ ਬਲਾਤਕਾਰ ਦੀ ਕੋਸ਼ਿਸ਼, 23 ਸਾਲਾ ਲੜਕੀ ਨੇ ਬਚਣ ਲਈ ਮਾਰੀ ਛਾਲ; ਹਾਲਤ ਜਾਣ ਕੇ ਦਿਲ ਕੰਬ ਜਾਵੇਗਾ

ਹੈਦਰਾਬਾਦ— ਤੇਲੰਗਾਨਾ ‘ਚ ਇਕ ਐੱਮ.ਐੱਮ.ਟੀ.ਐੱਸ. ਟ੍ਰੇਨ ‘ਚ ਕਥਿਤ ਬਲਾਤਕਾਰ ਦੀ ਕੋਸ਼ਿਸ਼ ਤੋਂ ਬਚਣ ਲਈ ਇਕ 23 ਸਾਲਾ ਲੜਕੀ (23) ਨੇ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ।
ਇਹ ਘਟਨਾ ਕੋਮਪਲੀ ‘ਚ ਉਸ ਸਮੇਂ ਵਾਪਰੀ, ਜਦੋਂ ਲੇਡੀਜ਼ ਕੋਚ ‘ਚ ਇਕੱਲੀ ਸਫਰ ਕਰ ਰਹੀ ਇਕ ਔਰਤ ਨੂੰ ਉਸੇ ਡੱਬੇ ‘ਚ ਬੈਠੇ ਇਕ ਨੌਜਵਾਨ (25) ਨੇ ਆਪਣਾ ਨਿਸ਼ਾਨਾ ਬਣਾਇਆ। ਆਪਣੀ ਸੁਰੱਖਿਆ ਦੇ ਡਰੋਂ ਉਸ ਨੇ ਟਰੇਨ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਦੇ ਸਿਰ, ਠੋਡੀ, ਸੱਜੀ ਬਾਂਹ ਅਤੇ ਕਮਰ ਤੋਂ ਗੰਭੀਰ ਖੂਨ ਵਹਿ ਰਿਹਾ ਸੀ।
ਸਥਾਨਕ ਲੋਕਾਂ ਨੇ ਉਸ ਨੂੰ ਸਿਕੰਦਰਾਬਾਦ ਦੇ ਗਾਂਧੀ ਹਸਪਤਾਲ ‘ਚ ਭਰਤੀ ਕਰਵਾਇਆ। ਜੀਆਰਪੀ ਪੁਲੀਸ ਨੇ ਉਸ ਦੇ ਬਿਆਨ ਦਰਜ ਕਰਕੇ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਵਰਨਣਯੋਗ ਹੈ ਕਿ ਪੀੜਤਾ ਅਨੰਤਪੁਰ ਜ਼ਿਲ੍ਹੇ ਦੀ ਵਸਨੀਕ ਹੈ ਅਤੇ ਮੇਡਚਲ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ ਸੀ ਅਤੇ ਇੱਕ ਹੋਸਟਲ ਵਿੱਚ ਰਹਿੰਦੀ ਸੀ। ਸ਼ਨੀਵਾਰ ਸ਼ਾਮ ਜਦੋਂ ਇਹ ਘਟਨਾ ਵਾਪਰੀ ਤਾਂ ਲੜਕੀ ਮੇਡਚਲ ਵਾਪਸ ਜਾ ਰਹੀ ਸੀ। ਪੁਲਿਸ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਹਾਈਕੋਰਟ ਨੇ ਡੱਲੇਵਾਲ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ, ਸਰਕਾਰ ਨੇ ਕਿਹਾ- ਉਨ੍ਹਾਂ ਦੀ ਸਹਿਮਤੀ ਨਾਲ ਉਸਨੂੰ ਹਸਪਤਾਲ ਭੇਜਿਆ
Next articleਵਿਰਾਟ ਕੋਹਲੀ ਨੇ ਕੀਤਾ ਵੱਡਾ ਖੁਲਾਸਾ, ਦੱਸਿਆ ਕਿਉਂ ਸਾਲ ‘ਚ ਦੋ ਵਾਰ ਟੁੱਟਿਆ ਉਨ੍ਹਾਂ ਦਾ ਦਿਲ