ਮਾਨਸਾ, 26 ਮਾਰਚ (ਜਸਵੰਤ ਗਿੱਲ) ਅੱਜ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਸਬੰਧਤ ਏਕਟੂ ਵੱਲੋਂ ਜੋਗਾ ਪਿੰਡ ਵਿੱਚ ਮਦਨ ਲਾਲ ਬਾਬੂ ਦੇ ਭੱਠੇ ਤੇ ਭੱਠਾ ਮਜ਼ਦੂਰਾਂ ਉੱਪਰ ਹੋਏ ਕਾਤਲਾਨਾ ਹਮਲੇ ਖਿਲਾਫ ਐਸਐਸਪੀ ਮਾਨਸਾ ਦਫ਼ਤਰ ਅੱਗੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ।
ਧਰਨੇ ਨੂੰ ਸੰਬੋਧਨ ਕਰਦਿਆਂ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ ਦੇ ਜਿਲਾ ਪ੍ਰਧਾਨ ਜੀਤ ਸਿੰਘ ਬੋਹਾ, ਜਿਲ੍ਹਾ ਸਕੱਤਰ ਵਿਜੈ ਕੁਮਾਰ ਭੀਖੀ ਨੇ ਕਿਹਾ ਕਿ ਕੱਲ ਭੱਠਾ ਮਜ਼ਦੂਰਾਂ ਉੱਤੇ ਤੇਜ ਧਾਰ ਹਥਿਆਰਾਂ ਨਾਲ ਹੋਏ ਤੀਹਰੇ ਹਮਲੇ ਲਈ ਐਸ ਐਚ ਓ ਥਾਣਾ ਜੋਗਾ ਜਿੰਮੇਵਾਰ ਹਨ ਜਿੰਨਾਂ ਨੇ ਮਜ਼ਦੂਰਾਂ ਦੇ ਬਾਰ ਬਾਰ ਸੂਚਿਤ ਕਰਨ ਦੇ ਬਾਵਜੂਦ ਓਹਨਾਂ ਨੂੰ ਸੁਰੱਖਿਆ ਮੁੱਹਈਆ ਨਹੀਂ ਕਾਰਵਾਈ। ਅੱਜ ਮਜ਼ਦੂਰ ਬਹੁਤ ਗੰਭੀਰ ਰੂਪ ਵਿਚ ਜ਼ਖਮੀ ਹੋ ਕੇ ਹਸਪਤਾਲ ਵਿੱਚ ਪਏ ਹਨ ਹਮਲਾ ਇੰਨਾ ਬਰਬਰ ਸੀ ਕਿ ਹਮਲਾਵਰਾਂ ਨੇ ਗੰਡਾਸੇ ਤਲਵਾਰਾਂ ਨਾਲ ਮਜ਼ਦੂਰਾਂ ਦੇ ਪੈਰਾਂ ਦੀਆਂ ਉਂਗਲੀਆਂ, ਵਢ ਦਿੱਤੀਆਂ ਪੈਰ ਵਿੱਚ ਤਲਵਾਰ ਮਾਰ ਕੇ ਪੈਰ ਦੋ ਹਿੱਸੇ ਕਰ ਦਿੱਤਾ, ਸਿਰ ਵਿਚ ਗੰਡਾਸੇ ਮਾਰ ਕੇ ਮਜ਼ਦੂਰਾਂ ਨੂੰ ਤੜਪਦੇ ਮਰਨ ਲਈ ਛੱਡ ਕੇ ਭੱਜ ਗਏ।
ਜੇਰੇ ਇਲਾਜ ਲਈ ਜੋਗਿੰਦਰ ਪੁੱਤਰ ਭੂਰੇਲਾਲ ਜਮਾਦਾਰ ਦੇ ਸਿਰ ਤੇ ਗੰਡਾਸੇ ਨਾਲ ਹਮਲਾ ਕੀਤਾ ਉਸ ਦੇ ਸਿਰ ਵਿਚ ਟਾਂਕੇ ਹਨ, ਰਾਮਵਿਲਾਸ ਅਤੇ ਕੁਲਦੀਪ ਦੀਆਂ ਬਾਹਾਂ ਤੋੜ ਦਿੱਤੀਆਂ ਗਈਆਂ ਤੇ ਪੈਰਾਂ ਦੀਆਂ ਤਲੀਆਂ ਵਢ ਦਿੱਤੀਆਂ ਗਈਆਂ ਹਨ ਅਤੇ ਬੱਚੇ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਇਸ ਬਰਬਰ ਹਮਲੇ ਖਿਲਾਫ ਅਸੀਂ ਅੱਜ ਐਸ ਐਸ ਪੀ ਮਾਨਸਾ ਦਫ਼ਤਰ ਅੱਗੇ ਰੋਸ਼ ਪ੍ਰਦਰਸਨ ਕੀਤਾ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਗੁਰਸੇਵਕ ਸਿੰਘ ਮਾਨ, ਦਰਸ਼ਨ ਸਿੰਘ ਦਾਨੇਵਾਲੀਆ, ਕ੍ਰਿਸ਼ਨਾ ਕੌਰ ਮਾਨਸਾ, ਬਲਵਿੰਦਰ ਸਿੰਘ ਘਰਾਂਗਣਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਧਰਨੇ ਵਿੱਚ ਜੋਗਾ ਸਰਕਲ ਦੇ ਜਮਾਦਾਰ ਦੇਵੇਂਦਰ ਸਿੰਘ, ਭਾਨੂੰ, ਰਾਮ, ਹਰੀਓਮ, ਛੋਟੇਲਾਲ, ਦੀਵਾਨ ਸਿੰਘ ਸਹਿਤ ਸੈਂਕੜੇ ਮਜ਼ਦੂਰ ਸ਼ਾਮਲ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly