ਖੱਬੀਆਂ ਪਾਰਟੀਆਂ ਵੱਲੋਂ ਖਟਕੜ ਕਲਾਂ ਵਿਖੇ ਵਿਸ਼ਾਲ ਸ਼ਹੀਦੀ ਕਾਨਫਰੰਸ

ਡਾ ਕੇ ਨਰਾਇਣਾ (ਆਂਧਰਾ ਪ੍ਰਦੇਸ਼) ਕਾਮਰੇਡ ਪੀ ਪੀ ਸੁਨੀਰ ਮੈਂਬਰ ਰਾਜ ਸਭਾ (ਕੇਰਲਾ) ਨੇ ਵੀ ਸੰਬੋਧਨ ਕੀਤਾ

ਬੰਗਾ (ਸਮਾਜ ਵੀਕਲੀ) ਭਾਰਤ ਦੀ ਆਜ਼ਾਦੀ ਦੇ ਕੌਮੀ ਹੀਰੋ ਨੌਜਵਾਨਾਂ ਦੇ ਰਾਹ ਦਸੇਰਾ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਨ ਤੇ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਲੋਂ ਸਾਂਝੇ ਤੌਰ ਤੇ ਖਟਕੜ ਕਲਾਂ ਵਿਖੇ ਵਿਸ਼ਾਲ ਰਾਜਨੀਤਿਕ ਕਾਨਫਰੰਸ ਕੀਤੀ ਗਈ। ਸਭ ਤੋਂ ਪਹਿਲਾਂ ਕੇਂਦਰੀ ਅਤੇ ਸੂਬਾਈ ਆਗਆਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ। ਇਸ ਸ਼ਹੀਦੀ ਕਾਨਫਰੰਸ ਦੀ ਪ੍ਰਧਾਨਗੀ ਨਰੰਜਣ ਦਾਸ ਮੇਹਲੀ, ਜਸਵਿੰਦਰ ਸਿੰਘ ਭੰਗਲ, ਕੁਲਦੀਪ ਝਿੰਗੜ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਸੀ ਪੀ ਆਈ ਦੇ ਕੌਮੀ ਸਕੱਤਰੇਤ ਮੈਂਬਰ ਡਾਕਟਰ ਕੇ ਨਰਾਇਣਾ, (ਆਂਧਰਾ ਪ੍ਰਦੇਸ਼) ਕਾਮਰੇਡ ਪੀ ਪੀ ਸੁਨੀਰ ਮੈਂਬਰ ਰਾਜ ਸਭਾ (ਕੇਰਲਾ) ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਵੇਲੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਪੰਜਾਬ, ਬੰਗਾਲ , ਆਂਧਰਾ ਪ੍ਰਦੇਸ਼ ਤੇਲੰਗਾਨਾ ਅਤੇ ਹੋਰ ਵੀ ਸੂਬਿਆਂ ਚ ਲੜਾਈ ਚੱਲ ਰਹੀ ਸੀ ਤਾਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਫਾਂਸੀ ਦੇ ਰੱਸੇ ਚੁੰਮੇ ਅਤੇ ਦੇਸ਼ ਨੂੰ ਅਜ਼ਾਦ ਕਰਾਇਆ। ਅਸੀਂ ਸ਼ਹੀਦ ਭਗਤ ਸਿੰਘ ਦੇ ਪਿੰਡ ਆਏ ਹਾਂ। ਅਸੀਂ ਬੜਾ ਮਾਣ ਮਹਿਸੂਸ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅੱਜ ਜਦੋਂ ਦੇਸ਼ ਵਿਰੋਧੀ ਤਾਕਤਾਂ ਦੇਸ਼ ਤੇ ਕਾਬਜ਼ ਹਨ ਉਨ੍ਹਾਂ ਤਾਕਤਾਂ ਸ਼ਹੀਦ ਭਗਤ ਸਿੰਘ ਅਤੇ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਨੂੰ ਭੁਲਾਇਆ ਜਾ ਰਿਹਾ ਹੈ। ਸਾਡੇ ਦੇਸ਼ ਅੰਦਰ ਦਰਜਨਾਂ ਹੀ ਭਸ਼ਾਵਾਂ ਹਨ। ਹਰ ਸੂਬੇ ਦੀ ਆਪਣੀ ਹੀ ਮਾਂ ਬੋਲੀ ਹੈ। ਭਾਜਪਾ ਵਾਲੇ ਹਰ ਇੱਕ ਤੇ ਇੱਕ ਹੀ ਭਾਸ਼ਾ ਥੋਪਣੀ ਚਾਹੁੰਦੇ ਹਨ। ਭਾਜਪਾ ਦਾ ਇੱਕ ਦੇਸ਼ ਇੱਕ ਚੌਣ ਬੜਾ ਖਤਰਨਾਕ ਨਾਹਰਾ ਹੈ। ਕੇਂਦਰ ਦੀ ਸਰਕਾਰ ਵਲੋਂ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਖਤਰਨਾਕ ਨਾਹਰਾ ਹੈ। ਕੇਂਦਰ ਦੀ ਸਰਕਾਰ ਵਲੋਂ ਬਾਬਾ ਸਾਹਿਬ ਡਾ ਬੀ ਆਰ ਅੰਬੇਡਕਰ ਜੀ ਦਾ ਲਿਖਿਆ ਹੋਇਆ ਸਵਿਧਾਨ ਬਦਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗਾ। ਉਹਨਾਂ ਕਿਹਾ ਪੂਰੇ ਦੇਸ਼ ਦੇ ਲੋਕ ਭਗਤ ਸਿੰਘ ਨੂੰ ਆਪਣਾ ਹੀਰੋ ਮੰਨਦੇ ਹਨ। ਉਹਨਾਂ ਕਮਿਊਨਿਸਟ ਪਾਰਟੀਆਂ ਨੂੰ ਵਧਾਈ ਦਿੱਤੀ ਜਿਹੜੇ ਕਿ ਹਰ ਸਾਲ ਸ਼ਹੀਦਾਂ ਦੀ ਯਾਦ ਮਨਾਉਂਦੇ ਹਨ। ਕਾਮਰੇਡ ਬੰਤ ਸਿੰਘ ਬਰਾੜ ਸਕੱਤਰ ਸੀ ਪੀ ਆਈ ਪੰਜਾਬ, ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਜਨਰਲ ਸਕੱਤਰ ਪੰਜਾਬ ਖੇਤ ਮਜ਼ਦੂਰ ਸਭਾ, ਕਾਮਰੇਡ ਰਾਮ ਸਿੰਘ ਨੂਰਪੁਰੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ, ਕਾਮਰੇਡ ਮਹਾਂ ਸਿੰਘ ਰੋੜੀ, ਇੰਡੀਅਨ ਕਮਿਊਨਿਸਟ ਪਾਰਟੀ ਯੂ ਕੇ ਦੇ ਪ੍ਰਧਾਨ ਕਾਮਰੇਡ ਹਰਸੇਵ ਬੈਂਸ,ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਸ਼ਹੀਦ ਭਗਤ ਸਿੰਘ, ਗ਼ਦਰੀ ਬਾਬਿਆਂ ਅਤੇ ਬਹੁਤ ਸਾਰੇ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਦੇਸ਼ ਨੂੰ ਅਜ਼ਾਦ ਕਰਾਇਆ। ਭਗਤ ਸਿੰਘ ਅਤੇ ਉਸ ਦੇ ਸਾਥੀ ਜਿਹੜੀ ਅਜ਼ਾਦੀ ਚਾਹੁੰਦੇ ਸੀ। ਸਾਢੇ ਸੱਤ ਦਹਾਕਿਆਂ ਤੋਂ ਭਗਤ ਸਿੰਘ ਦੇ ਸੁਪਨਿਆਂ ਭਾਰਤ ਨਹੀਂ ਬਣਾ ਸਕੇ। ਅੱਜ ਕੇਂਦਰ ਚ ਉਹ ਧਿਰ ਰਾਜ ਕਰ ਰਹੀ ਹੈ ਜਿਸ ਅਜ਼ਾਦੀ ਅੰਦੋਲਨ ਵਿਚ ਕੋਈ ਵੀ ਯੋਗਦਾਨ ਨਹੀਂ। ਲੋਕਾਂ ਦੀ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਦੇਸ਼ ਧ੍ਰੋਹੀ ਕਹਿ ਕੇ ਜੇਲ੍ਹਾਂ ਅੰਦਰ ਸੁੱਟਿਆ ਜਾ ਰਿਹਾ ਹੈ। ਦਰਜਨਾਂ ਲੇਖਕ, ਬੁਧੀਜੀਵੀ, ਪੱਤਰਕਾਰ ਜੇਲ੍ਹਾਂ ਚ ਬੰਦ ਹਨ। ਸਾਰੇ ਦੇਸ਼ ਅੰਦਰ ਖੱਬੀ ਵਿਚਾਰਧਾਰਾ ਤੇ ਹਮਲੇ ਹੋ ਰਹੇ ਹਨ। ਖੱਬੇ ਪੱਖੀ ਆਗੂਆਂ ਨੂੰ ਨਕਸਲੀ ਕਹਿ ਕੇ ਜਾਂ ਹੋਰ ਇਲਜ਼ਾਮ ਲਾ ਕੇ ਮਾਰਿਆ ਜਾ ਰਿਹਾ ਹੈ। ਕੇਂਦਰ ਸਰਕਾਰ ਸਵਿਧਾਨ ਦੀਆਂ ਧਜੀਆਂ ਉਡਾ ਕੇ ਜਨ ਸੰਖਿਆ ਦੇ ਅਧਾਰ ਤੇ ਦੇਸ਼ ਅੰਦਰ ਲੋਕ ਸਭਾ ਦੀਆਂ ਸੀਟਾਂ ਵਧਾਉਣ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਮੁੱਖ ਮੰਤਰੀ ਦਫ਼ਤਰ ਪੰਜਾਬ, ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਖੁਸ਼ਹਾਲ ਤੇ ਪ੍ਰਗਤੀਸ਼ੀਲ ਪੰਜਾਬ ਬਣਾਵਾਂਗੇ-ਮੁੱਖ ਮੰਤਰੀ ਦਾ ਦ੍ਰਿੜ੍ਹ ਸੰਕਲਪ
Next articleਜਸ਼ਨਦੀਪ ਸਿੰਘ ਦੁੱਗਾਂ ਨੇ ਆਈ.ਆਈ.ਟੀ ਜੈਮ 2025 ਫਿਜਿਕਸ ਵਿੱਚੋਂ 13ਵਾਂ ਰੈਂਕ ਲੈ ਕੇ ਸੰਗਰੂਰ ਦਾ ਮਾਣ ਵਧਾਇਆ : ਚਮਕੌਰ‌ ਵੀਰ/ਡਾ ਮੱਖਣ ਸਿੰਘ