ਦੇਵ ਸਰਾਭਾ ਦੇ ਘਰ ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਜਥੇਬੰਦੀਆਂ ਨੇ ਕੀਤਾ ਜੋਧਾ ਥਾਣੇ ਦਾ ਘਿਰਾਓ !

ਕਥਿਤ ਦੋਸੀਆਂ ਨੂੰ ਜਲਦ ਗ੍ਰਿਫਤਾਰ ਨਾ ਕਰਨ ਤੇ ਥਾਣਾ ਜੋਧਾ ਥਾਣੇ ਅੱਗੇ 10 ਅਗਸਤ ਹੋਵੇਗਾ ਪੰਜਾਬ ਪੱਧਰ ਦਾ ਧਰਨਾ : ਬੇਗਮਪੁਰਾ ਟਾਇਗਰ ਫੋਰਸ 

ਹੁਸ਼ਿਆਰਪੁਰ /ਜੋਧਾਂ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਲ੍ਹਾ ਜਰਨਲ ਸਕੱਤਰ ਤੇ ਸਰਾਭਾ ਪੰਥਕ ਮੋਰਚੇ ਦੇ ਕਨਵੀਨਰ ਬਲਦੇਵ ਸਿੰਘ ਦੇਵ ਸਰਾਭਾ ਦੇ ਘਰ ਤੇ ਹਮਲੇ ਨੂੰ ਦੋ ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਦੋਸ਼ੀ ਗਿਰਫਤਾਰ ਨਾ ਕਰਨ ਦੇ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਗਵਾਹੀ ਹੇਠਾਂ ਐਸ ਐਚ ਓ ਹੀਰਾ ਸਿੰਘ ਵੱਲੋਂ ਢਿੱਲੀ ਕਾਰਵਾਈ ਦੇ ਚੱਲਦਿਆਂ ਪੁਲਿਸ ਜ਼ਿਲਾ ਜਗਰਾਉਂ ‘ਚ ਪੈਂਦੇ ਥਾਣਾ ਜੋਧਾਂ ਦਾ ਘਿਰਾਓ ਕੀਤਾ । ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਜਰਨਲ ਸਕੱਤਰ ਰਾਣਾ ਰਣਵੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਬੱਲੋਵਾਲ, ਮੀਤ ਪ੍ਰਧਾਨ ਕੁਲਦੀਪ ਸਿੰਘ ਮੋਹੀ, ਮੁੱਖ ਸਲਾਹਕਾਰ ਦਰਸ਼ਨ ਸਿੰਘ ਰਕਬਾ, ਸ਼੍ਰੋਮਣੀ ਖਾਲਸਾ ਪੰਚਾਇਤ ਮਾਸਟਰ ਮੁਕੰਦ ਸਿੰਘ ਚੌਕੀਮਾਨ,ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਨਾਗਰਾ,ਬੀਬੀ ਮਨਜੀਤ ਕੌਰ ਦਾਖਾ, ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ  ਪ੍ਰਧਾਨ ਧਰਮਪਾਲ ਸਾਹਨੇਵਾਲ  ਪ੍ਰਧਾਨ ਕੁਲਦੀਪ ਸਿੰਘ ਮੋਹੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਜੇਕਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਕਾਰੀ ਰਸਤਿਆਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਤਾਂ ਇਸ ਤੋਂ ਵੱਡੀ ਲਾਹਣਤ ਹੋਰ ਕੀ ਹੋ ਸਕਦੀ ਹੈ। ਹੁਣ ਉਸ ਤੋਂ ਵੀ ਵੱਡੀ ਲਾਣਤ ਇਹ ਹੈ ਕਿ ਜੋ ਲੰਮੇ ਸਮੇਂ ਤੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸੋਚ ਤੇ ਪਹਿਰਾ ਦੇ ਰਹੇ ਦੇਵ ਸਰਾਭਾ ਦੇ ਘਰ ਹਮਲਾ ਕਰਨ ਵਾਲੇ ਦਾ ਪਿੰਡ ਦੇ ਹੀ ਕੁਝ ਘੜੰਮ ਚੌਧਰੀ ਉਹਨਾਂ ਦੀ ਹਰ ਤਰ੍ਹਾਂ ਦੀ ਪੈਸੇ ਨਾਲ ਮਦਦ ਕਰ ਰਹੇ ਹਨ। ਮਦਦ ਕਰਨ ਦਾ ਕਾਰਨ ਕਿ ਉਹ ਵੀ ਸ਼ਹੀਦ ਸਰਾਭਾ ਦੇ ਪਿੰਡ ਦੇ ਸਰਕਾਰੀ ਖਾਲੇ ਅਤੇ ਸਰਕਾਰੀ ਰਾਹਤਿਆਂ, ਸਾਮਲਾਟਾਂ ਤੇ ਨਜਾਇਜ਼ ਕਬਜ਼ੇ ਕਰੀ ਬੈਠੇ ਹਨ। ਜਿਸ ਕਰਕੇ ਉਹ ਪੱਤਰਕਾਰ ਦੇਵ ਸਰਾਭੇ ਤੇ ਵਾਰ ਵਾਰ ਹਮਲੇ ਕਰਵਾ ਰਹੇ ਹਨ, ਉਹਨਾ ਕਿਹਾ ਕਿ ਹੁਣ ਤਾਂ ਘੜੰਮ ਚੌਧਰੀਆਂ ਨੇ ਜਮਾ ਹੀ ਸ਼ਰਮ ਲਾਹ ਦਿੱਤੀ ਉਹਨਾਂ ਦੀ ਛੋਟੀ ਭੈਣ ਦੇ ਸਿਰ ਵਿੱਚ ਤਲਵਾਰ ਮਾਰ ਕੇ ਜਖਮੀ ਕਰ ਦਿੱਤਾ।
। ਇਸ ਸਮੇਂ ਜੋਧਾਂ ਥਾਣੇ ਦੇ ਐਸ ਐਚ ਓ ਨੇ ਧਰਨੇ  ਵਿੱਚ ਪਹੁੰਚ ਕੇ ਇਹ ਵਾਅਦਾ ਕੀਤਾ ਕਿ ਦੋਸੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗਾ। ਉਥੇ ਹੀ ਸੂਬਾ ਜਨਰਲ ਸਕੱਤਰ ਰਾਣਾ ਰਣਵੀਰ ਸਿੰਘ ਨੇ ਆਖਿਆ ਕਿ ਜੇਕਰ ਥਾਣਾ ਜੋਧਾਂ ਦੇ ਐਸ ਐਚ ਓ ਵੱਲੋਂ ਦੋਸ਼ੀਆਂ ਨੂੰ ਦੋ ਦਿਨਾਂ ਦੇ ‘ਚ ਨਾ ਫੜਿਆ ਤਾਂ 10 ਅਗਸਤ ਨੂੰ ਫੇਰ ਜੋਧਾਂ ਥਾਣੇ ਦੇ ਅੱਗੇ ਇਸ ਧਰਨੇ ਨੂੰ ਪੰਜਾਬ ਪੱਧਰ ਦਾ ਧਰਨਾ ਬਣਾਇਆ ਜਾਵੇਗਾ। ਬੇਗਮਪੂਰਾ ਟਾਈਗਰ ਫੋਰਸ ਦੇ ਵਾਈਸ ਚੇਅਰਮੈਨ ਕਿਸ਼ਨ ਲਾਲ ਬਲੀਏਵਾਲ  ,ਦਿਲਬਾਗ ਸਿੰਘ ਰਕਬਾ, ਮਾਸਟਰ ਗੁਰਮੀਤ ਸਿੰਘ ਮੋਹੀ, ਹਰਦੀਪ ਸਿੰਘ ਹੈਪੀ, ਦਵਿੰਦਰ ਸਿੰਘ ਭਨੋਹੜ ਪ੍ਰਧਾਨ ਗ੍ਰੰਥੀ ਸਭਾ ਪੰਜਾਬ, ਜਸਵਿੰਦਰ ਸਿੰਘ ਥਰੀਕੇ, ਬਿਕਰਮਜੀਤ ਸਿੰਘ ਥਰੀਕੇ, ਅਮਰ ਸਿੰਘ ਜੜਾਹਾਂ, ਗੁਰਮੇਲ ਸਿੰਘ ਜੜਾਹਾ, ਹਰਭਜਨ ਸਿੰਘ ਅੱਬੂਵਾਲ, ਕਰਨੈਲ ਸਿੰਘ ਜੁੜਾਹਾਂ, ਕਮਲਜੀਤ ਸਿੰਘ ਧੂਰਕੋਟ, ਜਸਵਿੰਦਰ ਸਿੰਘ ਨਾਰੰਗਵਾਲ, ਚਰਨਜੀਤ ਸਿੰਘ ਮੋਹੀ, ਸੋਨੀ ਜਗਰਾਉਂ, ਸੁਖਰਾਜ ਸਿੰਘ ਆਦਿ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਮਹਾਂਪੁਰਸ਼ਾਂ ਦੀ ਬਾਣੀ ਹੈ ਉਹ ਸਾਰੇ ਹੀ ਸਤਿਕਾਰਯੋਗ ਗੁਰੂ ਹਨ : ਲੰਬੜਦਾਰ ਰਣਜੀਤ ਰਾਣਾ
Next articleਅਕਾਲ ਤਖਤ ਵੱਲੋਂ ਜਾਰੀ ਕੀਤੇ ਗਏ ਹੁਕਮਨਾਮੇ ਦਾ ਮੋੜਵਾਂ ਜਵਾਬ ਦੇਣ ਲਈ ਮੀਟਿੰਗ 10 ਨੂੰ : ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ