HOME ਬੱਸ ਸਟਾਪ ‘ਤੇ ਹਮਲਾਵਰ ਵੱਲੋਂ ਛੁਰੀ ਨਾਲ ਹਮਲਾ ਕਰਕੇ ਜ਼ਖ਼ਮੀ ਕੀਤੀ ਗਈ...

ਬੱਸ ਸਟਾਪ ‘ਤੇ ਹਮਲਾਵਰ ਵੱਲੋਂ ਛੁਰੀ ਨਾਲ ਹਮਲਾ ਕਰਕੇ ਜ਼ਖ਼ਮੀ ਕੀਤੀ ਗਈ ਔਰਤ ਦੀ ਮੌਤ, 21 ਸਾਲਾ ਨੌਜਵਾਨ ਗ੍ਰਿਫ਼ਤਾਰ

ਲੈਸਟਰ(ਇੰਗਲੈਂਡ)  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)-ਬਰਮਿੰਘਮ ਸ਼ਹਿਰ ਦੇ ਸੈਂਟਰ ‘ਚ ਇੱਕ ਬੱਸ ਸਟਾਪ ਨੇੜੇ ਹੋਏ ਛੁਰੀਮਾਰ ਹਮਲੇ ‘ਚ ਜ਼ਖ਼ਮੀ ਹੋਈ 34 ਸਾਲਾ ਔਰਤ ਦੀ ਹਸਪਤਾਲ ‘ਚ ਮੌਤ ਹੋ ਗਈ ਹੈ। ਇਹ ਹਮਲਾ ਬੀਤੇ ਦਿਨ ਰਾਤ ਕਰੀਬ 9 ਵਜੇ ਸਮਾਲਬਰੂਕ ਕਵੀਨਜ਼ਵੇ ਇਲਾਕੇ ‘ਚ ਹੋਇਆ ਸੀ।ਪੁਲਿਸ ਮੁਤਾਬਕ, ਹਮਲਾ ਬਿਨਾਂ ਕਿਸੇ ਉਕਸਾਏ ਕੀਤਾ ਗਿਆ ਸੀ। ਔਰਤ ਦੇ ਗਲੇ ‘ਚ ਛੁਰੀ ਮਾਰੀ ਗਈ ਸੀ। ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਗਈ। ਇਸ ਮਾਮਲੇ ਵਿੱਚ ਪੁਲਿਸ ਨੇ 21 ਸਾਲਾ ਦਜੇਸਨ ਰਾਫੇਲ ਨਾਂ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਗਿਰਫਤਾਰ ਕੀਤੇ ਗਏ ਨੋਜੁਆਨ ਤੇ ਪਹਿਲਾਂ ਵੀ ਕਤਲ ਦੀ ਕੋਸ਼ਿਸ਼ ਦੇ ਦੋਸ਼ ਲਗੇ ਸਨ, ਪਰ ਹੁਣ ਪੁਲਿਸ ਇਸ ਸਬੰਧੀ ਬਾਰੀਕੀ ਨਾਲ ਛਾਣਬੀਣ ਕਰ ਰਹੀ ਹੈ। ਹਮਲੇ ਵੇਲੇ ਸ਼ੱਕੀ ਵਿਅਕਤੀ ਨੇ ਸਲੇਟੀ ਟ੍ਰੈਕਸੂਟ, ਕਾਲੀ ਟੋਪੀ ਤੇ ਰੱਕਸੈਕ ਪਾਇਆ ਹੋਇਆ ਸੀ। ਪੁਲਿਸ ਨੇ ਕਿਹਾ ਕਿ ਉਹ ਕਿਸੇ ਹੋਰ ਵਿਅਕਤੀ ਦੀ ਤਲਾਸ਼ ਨਹੀਂ ਕਰ ਰਹੀ, ਪੁਲਿਸ ਵੱਲੋਂ ਇਸ ਘਟਨਾ ਦੇ ਗਵਾਹਾਂ ਨੂੰ ਅੱਗੇ ਆਉਣ ਲਈ ਅਪੀਲ ਕੀਤੀ  ਜਾ ਰਹੀ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਧਾਨ ਸਭਾ ਉਪ-ਚੋਣਾਂ: 7 ਰਾਜਾਂ ਦੀਆਂ 8 ਸੀਟਾਂ ਲਈ ਵੋਟਿੰਗ ਜਾਰੀ, ਪੰਜਾਬ ਦੀ ਤਰਨਤਾਰਨ ਸੀਟ ਤੋਂ 15 ਉਮੀਦਵਾਰ ਚੋਣ ਲੜ ਰਹੇ ਹਨ
Next articleਧਮਾਕੇ ਤੋਂ ਪਹਿਲਾਂ ਲਾਲ ਕਿਲ੍ਹੇ ਦੇ ਨੇੜੇ ਪਾਰਕਿੰਗ ਵਿੱਚ ਇੱਕ ਕਾਰ ਤਿੰਨ ਘੰਟੇ ਤੱਕ ਖੜ੍ਹੀ ਸੀ, ਸੀਸੀਟੀਵੀ ਫੁਟੇਜ ਮਹੱਤਵਪੂਰਨ ਸੁਰਾਗ ਪ੍ਰਦਾਨ ਕਰਦਾ ਹੈ।