ਪਿੰਡ ਬੇਰ ਕਲਾਂ ’ਚ ਮੂੰਹ ਖੁਰ ਦੀ ਬਿਮਾਰੀ ਦਾ ਹਮਲਾ

ਪਾਇਲ (ਸਮਾਜ ਵੀਕਲੀ):  ਪਿੰਡ ਬੇਰ ਕਲਾਂ ਵਿੱਚ ਪਸ਼ੂਆਂ ਵਿੱਚ ਮੂੰਹ ਖੁਰ ਦੀ ਬਿਮਾਰੀ ਦਾ ਹਮਲਾ ਹੋਇਆ ਹੈ ਜਿਸ ਨਾਲ 30 ਦੇ ਕਰੀਬ ਪਸ਼ੂ ਮਰ ਚੁੱਕੇ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਪਸ਼ੂ ਇਸ ਬਿਮਾਰੀ ਨਾਲ ਪੀੜਤ ਹਨ। ਅੱਜ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਦੀਆਂ ਟੀਮਾਂ ਪਿੰਡ ਬੇਰ ਕਲਾਂ ਪੁੱਜੀਆਂ। ਜਲੰਧਰ ਤੋਂ ਆਰਡੀਡੀਐੱਲ ਟੀਮ ਨੇ ਡਿਪਟੀ ਡਾਇਰੈਕਟਰ ਪੀ ਐਸ ਵਾਲੀਆ ਨਾਲ ਘਰ-ਘਰ ਜਾ ਕੇ ਪੀੜਤ ਪਸ਼ੂਆਂ ਦੇ ਸੈਂਪਲ ਲਏ। ਉਨ੍ਹਾਂ ਪਸ਼ੂਆਂ ਨੂੰ ਦਿੱਤੇ ਜਾਣ ਵਾਲੇ ਹਰੇ ਚਾਰੇ ਅਤੇ ਤੂੜੀ ਦੇ ਵੀ ਸੈਂਪਲ ਜਾਂਚੇ। ਡਾ. ਵਾਲੀਆ ਨੇ ਦੱਸਿਆ ਕਿ ਪਿੰਡ ਵਿੱਚ ਡਾਕਟਰਾਂ ਦੀਆਂ ਟੀਮਾਂ ਪੱਕੇ ਤੌਰ ’ਤੇ ਲਾ ਦਿੱਤੀਆਂ ਹਨ। ਉਨ੍ਹਾਂ ਪਸ਼ੂ ਪਾਲਕਾਂ ਨੂੰ ਭਰੋਸਾ ਦਿੱਤਾ ਕਿ ਪਸ਼ੂਆਂ ਨੂੰ ਲੱਗਣ ਵਾਲੀ ਦਵਾਈ ਦਾ ਪ੍ਰਬੰਧ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਿਛਲੇ ਸਾਲ ਕੇਂਦਰ ਸਰਕਾਰ ਵੱਲੋਂ ਭੇਜੀ ਮੂੰਹ ਖੁਰ ਦੀ ਵੈਕਸੀਨ ਦੇ ਸੈਂਪਲ ਫੇਲ੍ਹ ਹੋ ਗਏ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੀ.ਸਾਈਨਾਥ ਬੁੱਧਵਾਰ ਨੂੰ ਆਉਣਗੇ ਪੰਜਾਬ
Next articleਚੋਣ ਮੋਡ ’ਚ ਆਇਆ ਅਕਾਲੀ ਦਲ ; 400 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ