(ਸਮਾਜਵੀਕਲੀ)- ਅੱਜ ਏਕਮ ਪਬਲਿਕ ਸਕੂਲ ਮਹਿਤਪੁਰ ਵਿੱਖੇ ਦੂਜੇ ਦਿਨ ਦੇ ਦੌਰ ਵਿੱਚ ਚੱਲ ਰਹੀ ਐਥਲੈਟਿਕਸ ਮੀਟ ਬਹੁਤ ਹੀ ਸੁਚੱਜੇ ਢੰਗ ਨਾਲ ਸ਼ੁਰੂ ਹੋਈ ਇਸ ਮੌਕੇ ਸਰਦਾਰ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀ,ਐਸ,ਪੀ ਸ਼ਾਹਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸ਼੍ਰੀ ਮਹਿੰਦਰ ਪਾਲ ਟੁਰਨਾ ਵਾਈਸ ਪ੍ਰੈਜ਼ੀਡੈਂਟ ਨਗਰ ਪੰਚਾਇਤ ਪੁਰ ,ਰਮੇਸ਼ ਮਹਿਤਾ ਐਮ ਸੀ ,ਕਸ਼ਮੀਰੀ ਲਾਲ ਐਮ ਸੀ ,ਪੰਕਜ ਕੁਮਾਰ , ਸੁਰਿੰਦਰ ਪਾਲ ਐਮ ਸੀ ,ਅਤੇ ਕ੍ਰਾਂਤੀਜੀਤ ਐਮ ਸੀ ਇਸ ਖੇਡ ਸਮਰੋਹ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜਰ ਹੋਏ ਇਸ ਅਥਲੈਟਿਕਸ ਮੀਟ ਦੇ ਸਬੰਧ ਵਿੱਚ ਜਾਣਕਾਰੀ ਦਿੰਦਿਆ ਸਕੂਲ ਪ੍ਰਿਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਦੂਜੇ ਦਿਨ ਦੀ ਇਸ ਮੀਟ ਵਿੱਚ ਸੀਨੀਅਰ ਵਿੰਗ ਤੋਂ ਕਲਾਸ ਪੰਜਵੀਂ ਤੋਂ ਨੌਵੀਂ ਅਤੇ ਗਿਆਰਵੀ ਤੱਕ ਦੇ ਵਿਦਿਆਥੀਆਂ ਨੇ ਭਾਗ ਲਿਆ। ਉਹਨਾਂ ਇਹ ਵੀ ਦੱਸਿਆ ਕਿ ਇਸ ਖੇਡ ਸਮਰੋਹ ਦਾ ਆਗਾਜ਼ ਮੁੱਖ ਮਹਿਮਾਨ ਵਲੋਂ ਜਯੋਤੀ ਲਿੱਟ ਉਪਰੰਤ ਗਾਇਤ੍ਰੀ ਮੰਤਰ ਦੁਆਰਾ ਕੀਤਾ ਗਿਆ ਇਸ ਸਮੇਂ ਸਕੂਲ ਦੇ ਬੱਚਿਆ ਵਲੋਂ ਇੱਕ ਵਿਸ਼ੇਸ ਡਰਿੱਲ ਸੈਰਮਨੀ ਕੀਤੀ ਗਈ ਇਸ ਮੌਕੇ ਬੱਚਿਆ ਦੇ ਨਾਲ ਨਾਲ ਉਹਨਾਂ ਦੇ ਮਾਤਾ ਪਿਤਾ ਵਿੱਚ ਵੀ ਖੇਡਾਂ ਪ੍ਰਤੀ ਕਾਫੀ ਰੁਝਾਨ ਦੇਖਣ ਨੂੰ ਮਿਲਿਆ ਜਿਸਦਾ ਅੰਦਾਜਾ ਉਹਨਾਂ ਵਲੋਂ ਬੱਚਿਆ ਦੀ ਹੌਸਲਾ ਅਫਜ਼ਾਈ ਲਈ ਸਕੂਲ ਵਿੱਚ ਵਿਸ਼ੇਸ਼ ਸਿਕਰਕਤ ਕਰਨ ਤੇ ਹੋਇਆ ਬੱਚਿਆ ਦੀਆਂ ਇਹਨਾਂ ਦੂਜੇ ਦਿਨ ਦੀਆ ਖੇਡਾਂ ਵਿਚ ਦੋ ਮੀਟਰ ਰੇਸ, ਹਰਡਲ ਰੇਸ, ਰੀਲੇਟ, ਫਾਈਲ ਲੈੱਗ ਰੇਸ, ਮਟਕਾ ਰੇਸ ਆਦਿ ਸ਼ਾਮਿਲ ਸਨ। ਮੁੱਖ ਮਹਿਮਾਨ ਮਾਨਯੋਗ ਡੀ,ਐਮ,ਪੀ, ਸ਼ਾਹਕੋਟ ਵਲੋਂ ਆਪਣੀਆਂ ਸਪੀਚ ਦੌਰਾਨ ਬੱਚਿਆ ਨੂੰ ਅੱਗੇ ਤੋਂ ਵੀ ਅੱਗੇ ਤੋਂ ਵੀ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ ।
ਇਸ ਮੌਕੇ ਮੈਡਮ ਸਵਪਨਦੀਪ ਕੌਰ ਅਤੇ ਸ: ਰਣਜੋਤ ਸਿੰਘ ਵਲੋਂ ਖੂਬਸੂਰਤ ਸਟੇਜ ਸੰਚਾਲਨ ਕੀਤਾ ਗਿਆ । ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਗੋਲਡ, ਸਿਲਵਰ ਅਤੇ ਬਰੋਜ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਖੇਡ ਸਮਰੋਹ ਵਿੱਚ ਬੱਚਿਆ ਦੇ ਮਾਤਾ ਅਤੇ ਅਧਿਆਪਕਾਂ ਦੀ ਵੀ ਇਕ ਵਿਸ਼ੇਸ ਰੇਸ ਕਾਰਵਾਈ ਗਈ। ਜਿਸਦਾ ਸਭ ਨੇ ਖੂਬ ਆਨੰਦ ਮਾਣਿਆ । ਜ਼ਿਕਰਯੋਗ ਹੈ ਕਿ ਇਹ ਸਭ ਕੰਪੀਟੀਸ਼ਨ ਹਾਊਸ ਵਾਈਜ ਕਰਵਾਏ ਗਏ ਸਨ। ਇਸ ਅਥੈਟਿਕਸ ਮੀਟ ਦੀ ਉਵਰਆਲ ਟਰਾਫੀ ਆਰ ਹਾਊਸ ਵਲੋਂ ਜਿੱਤੀ ਗਈ ਸਕੂਲ ਪ੍ਰੈਜ਼ੀਡੈਂਟ ਸਰਦਾਰ ਦਲਜੀਤ ਸਿੰਘ ਅਤੇ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਹੁਰਾ ਵਲੋਂ ਇਸ ਦੋ ਰੋਜਾ ਐਥਲੈਟਿਕ ਮੀਟ ਦੀ ਸ਼ਾਨਦਾਰ ਸਫਲਤਾ ਲਏ ਹਾਊਸ ਹੈਡਜ, ਵਾਈਸ ਹਾਊਸ ਹੈੱਡਜ਼, ਸਪੋਰਟ ਟੀਚਰ, ਚੰਦਨ ਸਿੰਘ, ਪਰਮਿੰਦਰ ਸਿੰਘ, ਬਿਨੇਸ਼ ਸ਼ਰਮਾ, ਕਮਲਜੀਤ ਸਿੰਘ ਅਤੇ ਸਮੂਹ ਅਧਿਆਪਕ ਦੀ ਵਧੀਆ ਕਰਜਗੁਰੀ ਅਤੇ ਤਾਲਮੇਲ ਦੇ ਖੂਬ ਸ਼ਲਾਘਾ ਕੀਤੀ ਗਏ ਪ੍ਰੋਗਰਾਮ ਦੇ ਅਖੀਰ ਵਿੱਚ ਰਾਸ਼ਟਰੀ ਗਾਇਨ ਕੀਤਾ ਗਿਆ ਅਖੀਰ ਵਿਚ ਵਾਈਸ ਪ੍ਰਿੰਸੀਪਲ ਮੈਡਮ ਸਮੀਕਸ਼ਾ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ
(ਹਰਜਿੰਦਰ ਪਾਲ ਛਾਬੜਾ)
ਨਕੋਦਰ ਮਹਿਤਪੁਰ
‘
ਸਮਾਜਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly