ਅਟਾਰੀ: ਬੀਐੱਸਐੱਫ ਨੇ ਸਰਹੱਦ ’ਤੇ ਪਾਕਿਸਤਾਨੀ ਡਰੋਨ ਡੇਗਿਆ, 3 ਕਿਲੋ ਹੈਰੋਇਨ ਬਰਾਮਦ

ਅਟਾਰੀ (ਸਮਾਜ ਵੀਕਲੀ): ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਐੱਸਐੱਫ ਦੀ 22ਵੀਂ ਬਟਾਲੀਅਨ ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਦੇ ਸਰਹੱਦੀ ਪਿੰਡ ਰਤਨ ਖੁਰਦ ਨੇੜੇ ਪਾਕਿਸਤਾਨੀ ਡਰੋਨ ਡੇਗਿਆ ਅਤੇ 3 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ। ਐਤਵਾਰ ਦੀ ਰਾਤ ਨੂੰ 9:45 ਵਜੇ ਅੰਮ੍ਰਿਤਸਰ ਸੈਕਟਰ ਦੇ ਸਰਹੱਦੀ ਪਿੰਡ ਰਤਨ ਖੁਰਦ ਨੇੜੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਆ ਰਹੇ ਡਰੋਨ ਦੀ ਆਵਾਜ਼ ਸੁਣੀ ਅਤੇ ਡਰੋਨ ਨੂੰ ਰੋਕਣ ਲਈ ਤੁਰੰਤ ਗੋਲੀਬਾਰੀ ਕੀਤੀ।ਉਸ ਦੇ ਡਿੱਗਣ ਮਗਰੋਂ ਜਵਾਨਾਂ ਵੱਲੋਂ ਖੇਤਰ ਦੀ ਤਲਾਸ਼ੀ ਦੌਰਾਨ ਪਿੰਡ ਰਤਨ ਖੁਰਦ ਦੇ ਖੇਤਾਂ ਵਿੱਚੋਂ ਡਰੋਨ (ਕਵਾਡਕਾਪਟਰ, ਡੀਜੇਆਈ ਮੈਟ੍ਰਿਸ, 300 ਆਰਟੀਕੇ) ਅਤੇ ਉਸ ਨਾਲ ਪੀਲਾ ਬੈਗ ਬਰਾਮਦ ਕੀਤਾ, ਜਿਸ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 3 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਹੋਈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੇਲ ਹਾਦਸਾ: ਸੀਬੀਆਈ ਜਾਂਚ ਦੀ ਸਿਫ਼ਾਰਿਸ਼
Next articleBJP provoking people to misuse free power scheme in K’taka: CM Siddaramaiah