25 ਹਜ਼ਾਰ ਦਾ ਚੈੱਕ ਗੁਰਦੁਆਰੇ ਦੀ ਇਮਾਰਤ ਵਾਸਤੇ, ਧਾਰਮਿਕ ਲਾਇਬ੍ਰੇਰੀ ਖੋਲਣ ਵਾਸਤੇ ਕੀਤੇ ਭੇਂਟ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਪਿੰਡ ਕਾਹਨਾ ਹਲਕਾ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸਾਹਿਬ ਵਿਖੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐੱਸ ਜੀ ਪੀ ਸੀ,ਮੈਂਬਰ ਪੀ ਏ ਸੀ ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਉਹਨਾਂ ਮਿਸ਼ਨ 2022 ਲਈ ਪਿੰਡ ਵਾਸੀਆਂ ਨੂੰ ਜਾਗਰਿਤ ਕੀਤਾ।
ਇਸ ਦੌਰਾਨ ਸੰਗਤਾਂ ਦਾ ਭਾਰੀ ਇਕੱਠ ਨੇ ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐੱਸ ਜੀ ਪੀ ਸੀ,ਮੈਂਬਰ ਪੀ ਏ ਸੀ ਸ਼੍ਰੋਮਣੀ ਅਕਾਲੀ ਦਲ ਜੀ ਨੂੰ ਬੇਨਤੀ ਕੀਤੀ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਲਈ, ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਗੁਰੂ ਇਤਿਹਾਸ ਨਾਲ ਜੋੜਨ ਵਾਸਤੇ ਧਾਰਮਿਕ ਕਿਤਾਬਾਂ ਅਤੇ ਪਿੰਡ ਦੀਆਂ ਸੰਗਤਾਂ ਲਈ ਲੰਗਰ ਛਕਣ ਵਾਸਤੇ ਬਰਤਨਾਂ ਦੀ ਜਰੂਰਤ ਹੈ। ਜਥੇਦਾਰ ਡੋਗਰਾਂਵਾਲਾ ਜੀ ਨੇ ਸੰਗਤਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਇਆਂ 25,000ਦਾ ਚੈੱਕ ਗੁਰਦੁਆਰੇ ਦੀ ਇਮਾਰਤ ਵਾਸਤੇ, ਧਾਰਮਿਕ ਲਾਇਬ੍ਰੇਰੀ ਖੋਲਣ ਵਾਸਤੇ ਅਤੇ ਸੰਗਤਾਂ ਦੇ ਲੰਗਰ ਛਕਣ ਲਈ ਬਰਤਨਾਂ ਦੀ ਸੇਵਾ ਕੀਤੀ।
ਇਸ ਸਮੇਂ ਪਿੰਡ ਦੀ ਸੰਗਤ ਨੇ ਜਥੇਦਾਰ ਡੋਗਰਾਂਵਾਲਾ ਨੂੰ ਗੁਰੂ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਣ ਕੀਤਾ ਅਤੇ ਨਗਰ ਨਿਵਾਸੀਆਂ ਨੇ ਭਰੋਸਾ ਦਿੱਤਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਣਾਵਾਂਗੇ ਅਤੇ ਉਹਨਾਂ ਨੇ ਜੋਰ ਦੇ ਕੇ ਕਿਹਾ ਕਿ ਜਥੇਦਾਰ ਡੋਗਰਾਂਵਾਲਾ ਜੀ ਦੀ 45 ਸਾਲ ਦੀ ਇਮਾਨਦਾਰੀ, ਵਫਾਦਾਰੀ ਅਤੇ ਨਿਸ਼ਕਾਮ ਸੇਵਾ ਨੂੰ ਮੁੱਖ ਰੱਖਦੇ ਹੋਏ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਅਪੀਲ ਕਰਦੇ ਹਾਂ ਕਿ ਇਸ ਵਾਰ ਹਲਕਾ ਸੁਲਤਾਨਪੁਰ ਲੋਧੀ ਤੋਂ ਜਥੇਦਾਰ ਡੋਗਰਾਂਵਾਲਾ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਸਾਂਝਾ ਉਮੀਦਵਾਰ ਜਲਦੀ ਐਲਾਨਿਆ ਜਾਵੇ।
ਇਸ ਸਮੇਂ ਤਰਸੇਮ ਸਿੰਘ ਡੋਲਾ ਹਲਕਾ ਲੌਕ ਸਭਾ ਜੋਨ ਇੰਚਾਰਜ ਖਡੂਰ ਸਾਹਿਬ, ਲਖਵਿੰਦਰ ਸਿੰਘ ਡੋਗਰਾਂਵਾਲਾ ਸਕੱਤਰ ਜਨਰਲ ਇਟਲੀ, ਪਵਨਦੀਪ ਸਿੰਘ ਕਾਹਨਾਂ, ਲਖਵਿੰਦਰ ਸਿੰਘ,ਬਲਕਾਰ ਸਿੰਘ ਮੈਂਬਰ ਪੰਚਾਇਤ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਪਰਮਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਦਰਸ਼ਨ ਸਿੰਘ ਮਾਸਟਰ, ਨਿਰਮਲ ਸਿੰਘ ਫੌਜੀ, ਗੁਰਮੀਤ ਸਿੰਘ, ਪਰਮਜੀਤ ਸਿੰਘ, ਮਲਕੀਤ ਸਿੰਘ, ਬਲਵਿੰਦਰ ਸਿੰਘ, ਦਲਜੀਤ ਸਿੰਘ, ਕੁਲਵਿੰਦਰ ਸਿੰਘ, ਪਰਜਿੰਦਰਪਾਲ ਸਿੰਘ, ਅਵਤਾਰ ਸਿੰਘ, ਹਰੀ ਸਿੰਘ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly